ਹਾਏ ਗਰਮੀ: ਪੰਜਾਬ 'ਚ ਭਿਆਨਕ ਲੂ ਤੋਂ ਬਾਅਦ ਅੱਜ ਮਿਲ ਸਕਦੀ ਹੈ ਥੋੜੀ ਰਾਹਤ, ਜਾਣੋ ਜ਼ਿਲ੍ਹਿਆਂ ਦਾ ਹਾਲ
ਚੰਡੀਗੜ੍ਹ: ਪੰਜਾਬ ਵਿਚ ਦਿਨੋ ਦਿਨ ਗਾਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪਿਛਲੇ 3-4 ਦਿਨ ਤੋਂ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ 'ਚ ਭਿਆਨਕ ਲੂ ਕਾਰਨ ਦਿਨ ਦਾ ਪਾਰਾ 45-46° ਅਤੇ ਕਿਤੇ-ਕਿਤੇ 47° ਨੂੰ ਛੂਹ ਚੁੱਕਿਆ ਹੈ। ਪੰਜਾਬ ਦੇ ਜ਼ਿਲ੍ਹੇ ਮੁਕਤਸਰ ਵਿਚ ਤਾਪਮਾਨ 47.4°ਡਿਗਰੀ ਨਾਲ ਸੂਬੇ 'ਚ ਸਭ ਤੋਂ ਗਰਮ ਖੇਤਰ ਰਿਹਾ ਤਰੇ ਬੀਤੇ ਦਿਨੀਂ ਬਠਿੰਡਾ Airport 47.1° ਤਪਦਾ ਰਿਹਾ, ਇਸ ਵਾਰ ਮਈ ਮਹੀਨੇ ਦੇ ਪਹਿਲੇ ਅੱਧ 'ਚ ਹੀ ਭਿਆਨਕ ਲੂ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਜਦਕਿ 18 ਤੋਂ 20 ਮਈ ਵਿਚਕਾਰ ਇੱਕ ਵਾਰ ਫਿਰ ਭਿਆਨਕ ਲੂ ਸਮੁੱਚੇ ਪੰਜਾਬ ਨੂੰ ਆਪਣੀ ਲਪੇਟ 'ਚ ਲਵੇਗੀ। Punjab Weather Forecast: ਪੰਜਾਬ ਵਿਚ ਗਰਮੀ ਦਿਨੋ ਦਿਨ ਵਧਦੀ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅਗਲੇ ਇੱਕ ਹਫ਼ਤੇ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਉੱਤਰੀ ਭਾਰਤ ਦੇ ਕਈ ਹੋਰ ਸੂਬਿਆਂ ਵਿੱਚ ਲੋਕਾਂ ਨੂੰ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ। ਇਸ ਦੌਰਾਨ ਮੌਸਮ ਸਾਫ਼ ਰਿਹਾ ਤੇ ਤੇਜ਼ ਧੁੱਪ ਵੀ ਨਿਕਲੀ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਬੁੱਧਵਾਰ ਤੋਂ ਤਾਪਮਾਨ 'ਚ 1 ਤੋਂ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਮੌਸਮ ਸਾਫ਼ ਰਹੇਗਾ ਤੇ ਕੜਕਦੀ ਧੁੱਪ ਲੋਕਾਂ ਨੂੰ ਗਰਮੀ ਦੇ ਕਹਿਰ ਦਾ ਅਹਿਸਾਸ ਕਰਵਾਉਂਦੀ ਰਹੇਗੀ। ਇਸ ਦੌਰਾਨ ਮੌਸਮ ਵਿਭਾਗ ਨੇ ਦੱਖਣੀ ਪੰਜਾਬ ਵਿੱਚ 10 ਤੋਂ 12 ਮਈ ਤੱਕ ਹੀਟ ਵੇਵ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ ਮੱਧਮ ਸ਼੍ਰੇਣੀ ਵਿੱਚ ਹੈ। ਆਓ ਜਾਣਦੇ ਹਾਂ ਪੰਜਾਬ ਦੇ ਇਨ੍ਹਾਂ ਪ੍ਰਮੁੱਖ ਜ਼ਿਲਿਆਂ 'ਚ ਅੱਜ ਦਾ ਮੌਸਮ ਕਿਹੋ ਜਿਹਾ ਰਹੇਗਾ?" /> ਫੌਰੀ ਰਾਹਤ ਦੀ ਗੱਲ ਕਰੀਏ ਜੇਕਰ ਅਗਲੇ ਦੋ ਦਿਨ #ਲੂ ਤੋਂ ਫੌਰੀ ਰਾਹਤ ਮਿਲਣ ਦੀ ਆਸ ਹੈ, ਕੱਲ ਤੇ ਪਰਸੋਂ ਟੁੱਟਵੀਂ ਬੱਦਲਵਾਈ ਨਾਲ ਕਿਤੇ-ਕਿਤੇ ਗਰਜ-ਚਮਕ ਵਾਲੇ ਬੱਦਲ ਹਲਕੇ/ਤੇਜ ਛਰਾਟੇ ਪਾਕੇ ਧੂੜ ਹਨੇਰੀ ਛੱਡ ਸਕਦੇ ਹਨ। ਨਤੀਜੇ ਵਜੋਂ ਅਗਲੇ 48 ਘੰਟੇ ਲੂ ਤੋਂ ਥੋੜੀ ਰਾਹਤ ਮਿਲੇਗੀ, ਹਲਾਂਕਿ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਣਾ ਫਿਲਹਾਲ ਨਹੀਂ ਹੈ, ਪਰ 21-22 ਮਈ ਤੋਂ ਟੁੱਟਵੀਆਂ ਕਾਰਵਾਈਆਂ ਸ਼ੁਰੂ ਹੋਣ ਦੀ ਉਮੀਦ ਜਾਪ ਰਹੀ ਹੈ। ਇਹ ਵੀ ਪੜ੍ਹੋ: President Visit: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਚਾਰ ਦਿਨਾਂ ਦੌਰੇ 'ਤੇ ਜਮਾਇਕਾ ਪਹੁੰਚੇ, 21 ਤੋਪਾਂ ਦੀ ਦਿੱਤੀ ਗਈ ਸਲਾਮੀ ਮਾਨਸੂਨ2022 ਅਗਲੇ 24 ਘੰਟਿਆਂ ਦੌਰਾਨ ਮਾਨਸੂਨ ਪੌਣਾ ਅੰਡਮਾਨ, ਨਿਕੋਬਾਰ ਅਤੇ ਦੀਪ ਸਮੂਹ 'ਚ ਦਸਤਕ ਦੇ ਸਕਦੀਆਂ ਹਨ। ਜਦਕਿ ਭਾਰਤ ਦੇ ਕੇਰਲ ਤੱਟ ਤੇ 24 ਤੋਂ 26 ਮਈ ਵਿਚਕਾਰ ਆਮ ਨਾਲੋਂ 5-7 ਦਿਨ ਪਹਿਲਾਂ ਜ਼ਬਰਦਸਤ ਮੀਂਹਾ ਨਾਲ ਮਾਨਸੂਨ ਦਸਤਕ ਦੇ ਸਕਦੀ ਹੈ। ਅੱਜ ਪੰਜਾਬ ਦੇ ਵੱਖ-ਵੱਖ ਖੇਤਰਾਂ ਚ ਦਰਜ ਹੋਇਆ ਵੱਧੋ-ਵੱਧ ਪਾਰਾ ਹਨੂੰਮਾਨਗੜ੍ਹ 47.9°C ਗੰਗਾਨਗਰ 47.6°C ਮੁਕਤਸਰ ਸਾਹਿਬ 47.4°C ਸਿਰਸਾ 47.2°C ਫਤਿਹਾਬਾਦ 47°C ਫਿਰੋਜ਼ਪੁਰ 46.9°C ਰਾਮਪੁਰਾ ਫੂਲ 46.9° (PRS) ਬਠਿੰਡਾ 46.8°C ਬਰਨਾਲਾ 46.4°C ਜਲੰਧਰ 46.2°C ਮਾਨਸਾ 46.2°(PRS) ਅੰਮ੍ਰਿਤਸਰ 46.1°C ਹੁਸ਼ਿਆਰਪੁਰ 46.1°c ਗੁਰਦਾਸਪੁਰ 45.7°C ਨੂਰਮਹਿਲ 45.6°C ਲੁਧਿਆਣਾ 45.5°C ਫਰੀਦਕੋਟ 45.4°C ਬੁੱਧ ਸਿੰਘ ਵਾਲਾ 45°C ਫ਼ਤਹਿਗੜ੍ਹ ਸਾਹਿਬ 45°C ਪਠਾਨਕੋਟ 44.8°C ਰੌਣੀ ( ਪਟਿਆਲਾ) 44.4°C ਪਟਿਆਲਾ 44.3°C ਰੋਪੜ 44.2°C ਚੰਡੀਗੜ Airport 44.1°C ਚੰਡੀਗੜ੍ਹ 43°C ਮੋਹਾਲੀ 42.9°C ਦੇਸ਼ ਦੀ ਰਾਜਧਾਨੀ ਦਿੱਲੀ ਵੀ ਭਿਆਨਕ ਗਰਮੀ ਦੀ ਲਪੇਟ 'ਚ ਹੈ। ਐਤਵਾਰ ਰਾਜਧਾਨੀ ਵਿੱਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ। ਕੜਾਕੇ ਦੀ ਗਰਮੀ ਅਤੇ ਕੜਾਕੇ ਦੀ ਗਰਮੀ ਦੇ ਵਿਚਕਾਰ ਦਿੱਲੀ ਦਾ ਤਾਪਮਾਨ 49 ਡਿਗਰੀ ਦੇ ਪਾਰ ਪਹੁੰਚ ਗਿਆ। ਐਤਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ਦਾ ਤਾਪਮਾਨ 49.2 ਦਰਜ ਕੀਤਾ ਗਿਆ। ਇਸ ਸਾਲ ਦਿੱਲੀ ਦਾ ਤਾਪਮਾਨ ਦੇਸ਼ ਦੇ ਕਿਸੇ ਵੀ ਸ਼ਹਿਰ ਦੇ ਮੁਕਾਬਲੇ ਸਭ ਤੋਂ ਵੱਧ ਹੈ। ਯੂਪੀ ਦੇ ਬਾਂਦਾ ਵਿੱਚ ਵੀ ਐਤਵਾਰ ਨੂੰ ਤਾਪਮਾਨ 49 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਦਿੱਲੀ ਦੇ ਲੋਕਾਂ ਨੂੰ ਜਲਦੀ ਹੀ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ। -PTC News