ਚੱਕਰਵਾਤੀ ਤੂਫਾਨ 'ਆਸਾਨੀ' ਦੀ ਦਹਿਸ਼ਤ, ਮੌਸਮ ਵਿਭਾਗ ਨੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਜਾਣ ਲਈ ਕਿਹਾ
Cyclone Asani Alert: ਬੰਗਾਲ ਦੀ ਖਾੜੀ ਵਿੱਚ ਤੂਫ਼ਾਨ 'ਆਸਾਨੀ' ਇੱਕ ਗੰਭੀਰ ਚੱਕਰਵਾਤ ਵਿੱਚ ਬਦਲ ਗਿਆ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਵੱਡਾ ਅਲਰਟ ਜਾਰੀ ਕੀਤਾ ਹੈ। IMD ਨੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਨਾਹ ਲੈਣ ਲਈ ਕਿਹਾ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੇ ਹਾਵੜਾ, ਕੋਲਕਾਤਾ, ਹੁਗਲੀ ਅਤੇ ਪੱਛਮੀ ਮੇਦਿਨੀਪੁਰ ਜ਼ਿਲਿਆਂ 'ਚ ਗਰਜ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਹ ਤੂਫ਼ਾਨ ਅਗਲੇ 6 ਘੰਟਿਆਂ ਵਿੱਚ ਆਪਣੇ ਗੰਭੀਰ ਪ੍ਰਭਾਵ ਦਿਖਾਏਗਾ। ਚੱਕਰਵਾਤ ਆਸਨੀ ਦੇ ਉੱਤਰ-ਉੱਤਰ-ਪੂਰਬ ਵੱਲ ਮੁੜਨ ਅਤੇ ਓਡੀਸ਼ਾ ਤੱਟ ਤੋਂ ਬੰਗਾਲ ਦੀ ਖਾੜੀ ਦੇ ਪਾਰ ਉੱਤਰ-ਪੱਛਮ ਵੱਲ ਵਧਣ ਦੀ ਬਹੁਤ ਸੰਭਾਵਨਾ ਹੈ। ਪਿਛਲੇ 6 ਘੰਟਿਆਂ ਦੌਰਾਨ ਇਹ ਤੂਫਾਨ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮੀ ਦਿਸ਼ਾ ਵੱਲ ਵਧ ਰਿਹਾ ਹੈ। ਇਸ ਦੇ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਚੱਕਰਵਾਤ ਆਸਨੀ ਦੇ ਮੱਦੇਨਜ਼ਰ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤ ਕਾਰਨ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਾਂ ਦੇ ਨਾਲ ਮੰਗਲਵਾਰ ਤੋਂ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ:ਸੁਰ ਸ਼ਬਦ ਸੰਗੀਤ ਦੇ ਵਿਸਮਾਦੀ ਸੁਮੇਲ ਨਾਲ ਹੀ ਖਿੱਲਰਿਆ ਮਨ ਇਕਾਗਰ ਹੋ ਜਾਂਦਾ ਹੈ: ਪ੍ਰੋ. ਗੁਰਭਜਨ ਸਿੰਘ ਗਿੱਲ ਆਈਐਮਡੀ ਭੁਵਨੇਸ਼ਵਰ ਦੇ ਸੀਨੀਅਰ ਵਿਗਿਆਨੀ ਉਮਾਸ਼ੰਕਰ ਦਾਸ ਨੇ ਕਿਹਾ- ਕੱਲ੍ਹ ਓਡੀਸ਼ਾ ਦੇ ਤੱਟਵਰਤੀ ਖੇਤਰਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਹਾਲਾਂਕਿ ਅਗਲੇ 48 ਘੰਟਿਆਂ 'ਚ ਤੂਫਾਨ ਦੇ ਕਮਜ਼ੋਰ ਹੋਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਚੱਕਰਵਾਤ ਆਸਨੀ ਦਾ ਪ੍ਰਭਾਵ ਅੰਡੇਮਾਨ ਅਤੇ ਨਿਕੋਬਾਰ ਤੋਂ ਲਗਭਗ 610 ਕਿਲੋਮੀਟਰ ਉੱਤਰ-ਪੱਛਮ, ਪੋਰਟ ਬਲੇਅਰ ਤੋਂ 500 ਕਿਲੋਮੀਟਰ ਪੱਛਮ, ਵਿਸ਼ਾਖਾਪਟਨਮ ਤੋਂ 810 ਕਿਲੋਮੀਟਰ ਦੱਖਣ-ਪੂਰਬ ਅਤੇ ਪੁਰੀ ਤੋਂ 880 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚ ਸਭ ਤੋਂ ਵੱਧ ਦਿਖਾਈ ਦੇਵੇਗਾ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਤੂਫ਼ਾਨ ਦਾ ਅਸਰ ਉੱਤਰੀ ਭਾਰਤ ਵਿੱਚ ਨਹੀਂ ਹੈ। -PTC News