ਦੀਵਾਲੀ ਤੋਂ ਬਾਅਦ ਸੋਨੇ ਦੇ ਭਾਅ 'ਚ ਭਾਰੀ ਗਿਰਾਵਟ
ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਅੱਜ ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਅੱਜ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 51,290 ਰੁਪਏ 'ਤੇ ਚੱਲ ਰਹੀ ਹੈ, ਜਦਕਿ ਚਾਂਦੀ 57,700 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਦੱਸ ਦੇਈਏ ਕਿ ਟੈਕਸ, ਮੇਕਿੰਗ ਚਾਰਜ ਅਤੇ ਐਕਸਾਈਜ਼ ਡਿਊਟੀ ਆਦਿ ਕਾਰਨ ਸੋਨੇ ਦੇ ਰੇਟ ਹਰ ਰੋਜ਼ ਬਦਲਦੇ ਰਹਿੰਦੇ ਹਨ। ਭਾਰਤ ਵਿੱਚ ਅੱਜ ਯਾਨੀ 25 ਅਕਤੂਬਰ ਨੂੰ 24 ਕੈਰੇਟ ਸੋਨੇ ਦੇ ਦਸ ਗ੍ਰਾਮ ਦੀ ਕੀਮਤ 51,290 ਰੁਪਏ ਹੈ। ਇੱਕ ਕਿਲੋ ਚਾਂਦੀ 57,700 ਰੁਪਏ ਵਿੱਚ ਖਰੀਦੀ ਜਾ ਰਹੀ ਹੈ। ਗੁੱਡ ਰਿਟਰਨਜ਼ ਵੈੱਬਸਾਈਟ ਮੁਤਾਬਕ ਮੁੰਬਈ ਅਤੇ ਕੋਲਕਾਤਾ 'ਚ 10 ਗ੍ਰਾਮ 22 ਕੈਰੇਟ ਸੋਨਾ 47,010 ਰੁਪਏ 'ਚ ਖਰੀਦਿਆ ਜਾ ਰਿਹਾ ਹੈ। ਦੂਜੇ ਪਾਸੇ ਨਵੀਂ ਦਿੱਲੀ 'ਚ 22 ਕੈਰੇਟ ਸੋਨਾ 47,150 ਰੁਪਏ ਅਤੇ ਚੇਨਈ 'ਚ 47,410 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਮੰਗਲਵਾਰ ਨੂੰ ਵਾਇਦਾ ਬਾਜ਼ਾਰ 'ਚ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 50,584 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਅੱਜ MCX 'ਤੇ ਚਾਂਦੀ ਦੀ ਕੀਮਤ ਕਰੀਬ 169 ਰੁਪਏ ਮਜ਼ਬੂਤ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਚਾਂਦੀ 57,914 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਇਹ ਵੀ ਪੜ੍ਹੋ;ਦੀਵਾਲੀ ਮਗਰੋਂ ਪਲੀਤ ਹੋਇਆ ਪੰਜਾਬ ਦਾ ਵਾਤਾਵਰਨ, ਲੋਕਾਂ ਨੂੰ ਸਾਹ ਲੈਣ 'ਚ ਆ ਸਕਦੀ ਦਿੱਕਤ ! -PTC News