ਮ੍ਰਿਤਕ ਐਲਾਨੀ ਬੱਚੀ ਦਾ ਧੜਕਿਆਂਂ ਦਿਲ, ਜਾਣੋ ਕੀ ਹੈ ਸੱਚ
ਹਰਿਆਣਾ: ਤੁਹਾਨੂੰ ਇਕ ਕਹਾਣੀ ਦੱਸਣ ਜਾ ਰਹੇ ਹਾਂ ਹਰ ਵਿਅਕਤੀ ਕਹਾਣੀ ਨੂੰ ਸੁਣ ਹੈਰਾਨ ਹੋ ਜਾਵੇਗਾ। ਇੱਕ ਬੱਚੀ ਨਾਲ ਜੋ ਵਾਪਰਿਆਂ ਹੈ ਉਸ ਬਾਰੇ ਸੁਣ ਕੇ ਹਰ ਕੋਈ ਇਸ ਨੂੰ ਕ੍ਰਿਸ਼ਮਾ ਮੰਨ ਰਿਹਾ ਹੈ।ਭਿਵਾਨੀ ਦੇ ਮਹੇਂਦਰਗੜ੍ਹ ਦੇ ਪਿੰਡ ਝਾੜਲੀ ਬ੍ਰਾਹਮਣਾਂ ਵਾਲੀ ਵਿੱਚ ਨਵਜੰਮੀ ਬੱਚੀ ਦੀ ਕਹਾਣੀ ਹੈ। ਬੱਚੀ ਦਾ ਇਲਾਜ ਮਹੇਂਦਰਗੜ੍ਹ, ਭਿਵਾਨੀ ਅਤੇ ਹਿਸਾਰ ਦੇ ਹਸਪਤਾਲਾਂ ਵਿਚੋਂ ਕਰਵਾਇਆ ਗਿਆ ਹੈ ਪਰ ਬੱਚੀ ਠੀਕ ਨਾ ਹੋਈ। ਦੋ ਦਿਨ ਦੇ ਨਵਜੰਮੇ ਬੱਚੀ ਨੂੰ ਮ੍ਰਿਤਕ ਸਮਝ ਕੇ ਪਰਿਵਾਰ ਸਸਕਾਰ ਕਰਨ ਲਈ ਪਿੰਡ ਵੱਲ ਤੁਰ ਪਿਆ। ਦੱਸ ਦੇਈਏ ਕਿ ਕੁਝ ਸਮੇਂ ਬਾਅਦ ਲੜਕੀ ਦੇ ਦਿਲ ਦੀ ਧੜਕਣ ਨੇ ਪਰਿਵਾਰਕ ਮੈਂਬਰਾਂ ਲਈ ਆਸ ਦੀ ਨਵੀਂ ਕਿਰਨ ਵਿਖਾਈ। ਉਸ ਨੂੰ ਤੁਰੰਤ ਭਿਵਾਨੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ।ਜ਼ਿਕਰਯੋਗ ਹੈ ਕਿ ਭਿਵਾਨੀ ਦੇ ਬੰਸੀਲਾਲ ਸਿਵਲ ਹਸਪਤਾਲ ਦੇ ਵਿੱਚ 14 ਜਨਵਰੀ ਨੂੰ ਦਾਖਲ ਕਰਵਾਇਆ ਗਿਆ ਸੀ। ਜਦੋਂ ਪਰਿਵਾਰ ਨੇ ਇੱਥੇ ਬੱਚੀ ਦਾ ਇਲਾਜ ਕਰਵਾਇਆ ਗਿਆ ਤਾਂ ਉਹ 100 ਫੀਸਦੀ ਠੀਕ ਹੋ ਗਈ। ਨਵਜੰਮੀ ਬੱਚੀ ਦੇ ਠੀਕ ਹੋਣ ਉੱਤੇ ਰਿਸ਼ਤੇਦਾਰਾਂ ਨੇ ਡਾ. ਰਘਬੀਰ ਸ਼ਾਂਡਿਲਿਆ, ਡਾ: ਰੀਟਾ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ। ਪਰਿਵਾਰ ਵੱਲੋਂ ਡਾਕਟਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੀ ਪੁਖਤਾ ਜਾਣਕਾਰੀ ਬੱਚੀ ਦੇ ਦਾਦਾ ਅਸ਼ੋਕ ਭਾਰਦਵਾਜ ਨੇ ਦਿੰਦਿਆਂ ਕਿਹਾ ਹੈ ਕਿ ਉਹ ਇਸ ਬੱਚੀ ਨੂੰ ਇਲਾਜ ਲਈ ਤਿੰਨ ਜ਼ਿਲ੍ਹਿਆਂ ਦੇ 7-8 ਹਸਪਤਾਲਾਂ ਵਿੱਚ ਲੈ ਕੇ ਗਏ ਪਰ ਕਿਸੇ ਤੋਂ ਵੀ ਠੀਕ ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਉਹ ਹਿਸਾਰ ਤੋਂ ਬੱਚੀ ਦਾ ਸੰਸਕਾਰ ਕਰਨ ਲਈ ਪਿੰਡ ਵੱਲ ਵਧਿਆ ਤਾਂ ਵਿਚਕਾਰ ਹੀ ਨਵਜੰਮੇ ਬੱਚੇ ਦੇ ਦਿਲ ਧੜਕਣ ਲੱਗਿਆ ਅਤੇ ਉਨ੍ਹਾਂ ਨੇ ਬੱਚੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਹ ਵੀ ਪੜ੍ਹੋ:ਬਲਵੰਤ ਸਿੰਘ ਰਾਜੋਆਣਾ ਦਾ ਵੱਡਾ ਬਿਆਨ, ਜਾਣੋ ਸ਼੍ਰੋਮਣੀ ਅਕਾਲੀ ਦਲ ਬਾਰੇ ਕੀ ਕਿਹਾ -PTC News