ਜਲੇਬੀਆਂ ਖਾਣੀਆਂ ਪਰਿਵਾਰ ਨੂੰ ਪਈਆਂ ਮਹਿੰਗੀਆਂ, ਪੂਰਾ ਪਰਿਵਾਰ ਪੁੱਜਿਆ ਹਸਪਤਾਲ
ਫ਼ਰੀਦਕੋਟ: ਬਰਸਾਤਾਂ ਦੇ ਦਿਨਾਂ 'ਚ ਜੇਕਰ ਚਾਹ ਤੋਂ ਬਾਅਦ ਕਿਸੇ ਚੀਜ਼ ਦਾ ਨਾਂਅ ਸਭ ਤੋਂ ਵੱਧ ਜੁਬਾਨ 'ਤੇ ਆਉਂਦਾ ਹੈ ਉਹ ਹੈ ਜਲੇਬੀ ਦਾ ਪਰ ਤੁਹਾਡੀ ਹੈਰਾਨਗੀ ਦੀ ਹੱਦ ਉਦੋਂ ਹੋਵੇਗੀ ਜਦੋਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਇਹੀਓ ਮਿੱਠਾ ਕੁਰਕੁਰਾ ਮਜ਼ਾ ਇਸ ਪਰਿਵਾਰ ਦੇ ਲਈ ਸਜ਼ਾ ਬਣ ਗਿਆ। ਇਥੋਂ ਤੱਕ ਕਿ ਇਕ ਜੀਅ ਦੀ ਮੌਤ ਵੀ ਹੋ ਗਈ ਹੈ। ਜ਼ਿੰਦਗੀ 'ਚ ਮਿਠਾਸ ਵਧਾਉਣ ਵਾਲੀ ਜਲੇਬੀਆਂ ਇੱਕ ਸ਼ਖਸ ਦੀ ਜਾਨ ਹੀ ਲੈ ਗਈਆਂ ਤੇ ਤਿੰਨ ਹਾਲੇ ਵੀ ਜ਼ਿੰਦਗੀ 'ਤੇ ਮੌਤ ਦੀ ਲੜਾਈ ਲੜ ਰਹੇ ਹਨ। ਮਾਮਲਾ ਫਰੀਦਕੋਟ ਦੇ ਪਿੰਡ ਨਿਆਮੀਂ ਵਾਲਾ ਦਾ ਹੈ ਜਿੱਥੇ ਇੱਕ ਪਰਿਵਾਰ ਜਲੇਬੀਆਂ ਖਾ ਕੇ ਹਸਪਤਾਲ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਇਸ ਲਈ ਹੋਇਆ ਕਿਉਂਕਿ ਜੋ ਜਲੇਬੀਆਂ ਇਸ ਪਰਿਵਾਰ ਨੇ ਖਾਦੀਆਂ ਸਨ ਉਹ ਕਰੀਬ 1 ਹਫਤਾ ਪੁਰਾਣੀ ਸਨ। ਪਰਿਵਾਰ ਨੇ ਜਦੋਂ ਘਰ 'ਚ ਪਈਆਂ ਕਰੀਬ ਇੱਕ ਹਫਤਾ ਪੁਰਾਣੀਆਂ ਜਲੇਬੀਆਂ ਖਾਧੀਆਂ ਤਾਂ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਉਨ੍ਹਾਂ ਨੂੰ ਫੌਰਨ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਪਰਿਵਾਰ ਦੀ ਇਕ ਬਜ਼ੁਰਗ ਮਹਿਲਾਂ ਦੀ ਮੌਤ ਹੋ ਗਈ ਜਦਕਿ 3 ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਪਰਿਵਾਰ ਦੀ ਇਕ ਬਜੁਰਗ ਔਰਤ ਦੀ ਮੌਤ ਹੋ ਗਈ ਜਦੋਂਕਿ ਬਾਕੀ 3 ਮੈਂਬਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤਾਂ ਦੇ ਰਿਸ਼ਤੇਦਾਰ ਔਰਤ ਨੇ ਦੱਸਿਆ ਕਿ ਉਹਨਾਂ ਦੇ ਘਰ ਬਜੁਰਗਾਂ ਦੀ ਮੌਤ ਤੋਂ ਬਾਅਦ ਅੰਤਮ ਅਰਦਾਸ ਦੌਰਾਨ ਜਲੇਬੀਆਂ ਬਣਾਈਆਂ ਗਈਆਂ ਸਨ। ਇਹ ਵੀ ਪੜ੍ਹੋ: MiG-21 Plane Crash: ਮਿਗ-21 ਲੜਾਕੂ ਜਹਾਜ਼ ਹੋਇਆ ਕਰੈਸ਼, ਦੋਵੇਂ ਪਾਇਲਟਾਂ ਦੀ ਹੋਈ ਮੌਤ ਉਹਨਾਂ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਬਣਾਈਆਂ ਗਈਆਂ ਇਹ ਜਲੇਬੀਆਂ ਖਾਣ ਨਾਲ ਪਰਿਵਾਰ ਦੇ ਚਾਰ ਮੈਂਬਰਾਂ ਦੀ ਸਿਹਤ ਖਰਾਬ ਹੋ ਗਈ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਇਕ ਔਰਤ ਦੀ ਜਿਸ ਦੀ ਉਮਰ ਕਰੀਬ 60/70 ਸਾਲ ਸੀ ਦੀ ਮੌਤ ਹੋ ਗਈ ਜਦੋਕਿ ਕਿ ਬਾਕੀ ਤਿੰਨ ਮੈਂਬਰਾਂ ਦੀ ਹਾਲਤ ਗੰਭੀਰ ਹੈ। ਉਹਨਾਂ ਦੱਸਿਆ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਜਲੇਬੀਆਂ ਜਹਿਰੀਲੀਆ ਕਿਵੇਂ ਹੋਈਆਂ। -PTC News