ਪੰਜਾਬ ਦਾ ਸਿਹਤ ਵਿਭਾਗ ਪ੍ਰਿੰਸੀਪਲ ਸਕੱਤਰ ਤੋਂ ਸੱਖਣਾ, ਹੋਰ ਵਿਭਾਗ ਵੀ ਰੱਬ ਆਸਰੇ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਲਈ ਪੁੱਜ ਰਹੇ ਹਨ ਪਰ ਪੰਜਾਬ ਦਾ ਸਿਹਤ ਵਿਭਾਗ ਪਿਛਲੇ 18 ਦਿਨਾਂ ਤੋਂ ਪ੍ਰਿੰਸੀਪਲ ਸਕੱਤਰ ਤੋਂ ਸੱਖਣਾ ਹੈ। ਪਿਛਲੇ 18 ਦਿਨਾਂ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਖ਼ਾਲੀ । ਹੁਸਨ ਲਾਲ 31 ਜੁਲਾਈ ਨੂੰ ਰਿਟਾਇਰ ਹੋਏ ਸਨ। ਉਸ ਤੋਂ ਬਾਅਦ ਹਾਲੇ ਤੱਕ ਸਿਹਤ ਵਿਭਾਗ ਵਿੱਚ ਕਿਸੇ ਨੂੰ ਪ੍ਰਿੰਸੀਪਲ ਸਕੱਤਰ ਨਹੀਂ ਲਗਾਇਆ ਗਿਆ। ਪਹਿਲੀ ਵਾਰ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਇੰਨਾ ਸਮਾਂ ਖ਼ਾਲੀ ਰਿਹਾ ਹੈ। ਸਿਹਤ ਤੇ ਸਿੱਖਿਆ ਉਤੇ ਜ਼ੋਰ ਦੇਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਰੱਬ ਆਸਰੇ ਚੱਲ ਰਿਹਾ ਹੈ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਸਕੱਤਰ ਦੇ ਹਵਾਲੇ ਕਰ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਸਕੱਤਰ ਅਜੋਏ ਸ਼ਰਮਾ ਹੀ ਪ੍ਰਿੰਸੀਪਲ ਸਕੱਤਰ ਦਾ ਕੰਮਕਾਜ ਦੇਖ ਰਹੇ ਹਨ। ਅਜੋਏ ਸ਼ਰਮਾ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦਾ ਕੰਮ ਵੀ ਵੇਖ ਰਹੇ ਹਨ। ਅਜੋਏ ਸ਼ਰਮਾ ਕੋਲ ਟੈਕਸੇਸ਼ਨ ਵਿਭਾਗ ਵੀ ਹੈ। ਇਸੇ ਤਰੀਕੇ ਨਾਲ ਮੈਡੀਕਲ ਸਿੱਖਿਆ ਤੇ ਖੋਜ ਦੇ ਵਿਭਾਗ ਦਾ ਵੀ ਕੋਈ ਵਾਲੀ ਵਾਰਸ ਨਹੀਂ ਹੈ। ਪ੍ਰਿੰਸੀਪਲ ਸਕੱਤਰ ਹੁਸਨ ਲਾਲ ਦੇ ਰਿਟਾਇਰ ਹੋਣ ਤੋਂ ਬਾਅਦ ਅਜੇ ਤੱਕ ਨਵੇਂ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਨਹੀਂ ਹੋਈ। ਪਿਛਲੇ ਦਿਨੀਂ ਵਿੱਤ ਵਿਭਾਗ ਅਜੋਏ ਸ਼ਰਮਾ ਤੋਂ ਲੈ ਕੇ ਅਜੋਏ ਕੁਮਾਰ ਸਿਨਹਾ ਨੂੰ ਦੇ ਦਿੱਤਾ ਗਿਆ ਹੈ। ਇਹ ਵੀ ਪੜ੍ਹੋ : ਡਿਜੀਟਲ ਸਟ੍ਰਾਇਕ ਤਹਿਤ 7 ਭਾਰਤੀ ਸਣੇ 1 ਪਾਕਿਸਤਾਨੀ Youtube ਨਿਊਜ਼ ਚੈਨਲ 'ਤੇ ਲਾਈ ਪਾਬੰਦੀ ਮੈਡੀਕਲ ਸਿੱਖਿਆ ਨਾਲ ਸਬੰਧਤ ਵੱਡੇ ਅਦਾਰੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਦਾ ਅਹੁਦਾ ਵੀ ਡੀਆਰਐਮਈ ਡਾ. ਅਵਨੀਸ਼ ਨੂੰ ਦਿੱਤਾ ਗਿਆ ਹੈ। ਇਸ ਤਰ੍ਹਾਂ ਜੇਕਰ ਪੰਜਾਬ ਸਰਕਾਰ ਦੇ ਜ਼ਿਆਦਾਤਾਰ ਵਿਭਾਗਾਂ ਉਤੇ ਨਜ਼ਰ ਮਾਰੀ ਜਾਵੇ ਤਾਂ ਬੁੱਤਾ ਸਾਰ ਕੰਮ ਚਲਾਇਆ ਜਾ ਰਿਹਾ ਹੈ। ਇਕ-ਇਕ ਅਧਿਕਾਰੀ ਨੂੰ ਕਈ-ਕਈ ਵਿਭਾਗਾਂ ਦੇ ਵਾਧੂ ਕਾਰਜ ਦਿੱਤੇ ਗਏ ਹਨ।