ਕੀ Black Fungus ਨਾਲ 400-500 ਲੋਕਾਂ ਨੇ ਗਵਾਈ ਹੈ ਅੱਖਾਂ ਦੀ ਰੋਸ਼ਨੀ ?
ਬੀਤੇ ਕੁਝ ਦਿਨਾਂ ਤੋਂ ਇਕ ਖਬਰ ਚੰਡੀਗੜ ਵਿਚ ਕਾਫੀ ਵਾਇਰਲ ਹੋ ਰਹੀ ਹੈ ਕਿ ਜਿਥੇ ਕੋਰੋਨਾ ਦੀ ਬਿਮਾਰੀ ਤੋਂ ਬਾਅਦ ਹੁਣ ਬਲੈਕ ਫੰਗਸ ਨਾਮ ਦੀ ਬਿਮਾਰੀ ਨੇ ਇਕ ਵੱਡੀ ਪ੍ਰੇਸ਼ਾਨੀ ਖੜੀ ਕਰ ਦਿਤੀ ਹੈ ਜਿਸ ਦਾ ਖਤਰਨਾਕ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਚ | ਜਿਸ ਨਾਲ ਹੁਣ ਤੱਕ 400 ਤੋਂ 500 ਦੇ ਕਰੀਬ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁਕੀ ਹੈ। ਪਰ ਇਹ ਖਬਰ ਬਿਲਕੁਲ ਝੂਠ ਹੈ , ਜਿਸ ਦਾ ਸਪਸ਼ਟੀਕਰਨ ਦਿੱਤਾ ਹੈ , PGIMR ਨੇ।Read More : Rajasthan declares black fungus, known as Mucormycosis, as an epidemic
ਇਸ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਐਸ ਐਸ ਪਾਂਡਵ ਨੇ ਇਕ ਨਿਜੀ ਅਖਬਾਰ 'ਚ ਛਪੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੋ ਈ ਖਬਰਾਂ ਛਪ ਰਹੀਆਂ ਹਨ ਉਹ ਝੂਠ ਹਨ , ਇਹਨਾਂ ਚ ਕੋਈ ਸਚਾਈ ਨਹੀਂ ਹੈ , ਪੀਜੀਆਈ 'ਚ ਮਹਿਜ਼ 3-4 ਮਾਮਲੇ ਸਾਹਮਣੇ ਆਏ ਸਨ ਜਿਸ ਵਿਚ ਬਲੈਕ ਫੰਗਸ ਨਾਲ ਮਰੀਜ਼ਾਂ ਦੀ ਅੱਖਾਂ ਦੀ ਰੋਸ਼ਨੀ ਗਈ ਹੈ ਨਾ ਕਿ 400 -500 ਲੋਕਾਂ ਦੀ |
ਉਹਨਾਂ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਮੀਡੀਆ ਅਦਾਰਾ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਅਜਿਹੀਆਂ ਖਬਰਾਂ ਨੂੰ ਵਧਾਵਾ ਦੇ ਰਿਹਾ ਹੈ ਜੋ ਕਿ ਸੱਚ ਨਹੀਂ ਹਨ। ਉਹਨਾਂ ਅਪੀਲ ਕੀਤੀ ਕਿ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਤੋਂ ਹੀ ਇਸ ਗੰਭੀਰ ਸਥਿਤੀ ਵਿਚ ਬੇਲੋੜੀ ਘਬਰਾਹਟ ਤੋਂ ਬਚਣ ਲਈ ਇਸ ਨੂੰ ਅੱਗੇ ਸਾਂਝਾ ਨਾ ਕਰੋ.
ਆਪਣੇ ਸਮਰਥਨ ਦੀ ਉਮੀਦ ਕਰਦੇ ਹਨ।
Click here to follow PTC News on Twitter