Sat, Mar 29, 2025
Whatsapp

ਯੂਪੀ 'ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਜ਼ਬਰ ਜਨਾਹ, ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤੋੜਿਆ ਦਮ

Reported by:  PTC News Desk  Edited by:  Shanker Badra -- October 01st 2020 01:57 PM
ਯੂਪੀ 'ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਜ਼ਬਰ ਜਨਾਹ, ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤੋੜਿਆ ਦਮ

ਯੂਪੀ 'ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਜ਼ਬਰ ਜਨਾਹ, ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤੋੜਿਆ ਦਮ

ਯੂਪੀ 'ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਜ਼ਬਰ ਜਨਾਹ, ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤੋੜਿਆ ਦਮ:ਲਖਨਊ : ਉੱਤਰ ਪ੍ਰਦੇਸ਼ (ਯੂਪੀ) ਵਿਚ ਹਾਥਰਸ ਦੀ 19 ਸਾਲਾ ਲੜਕੀ ਦੀ ਸਮੂਹਿਕ ਬਲਾਤਕਾਰ ਮਗਰੋਂ ਮੌਤ ਅਤੇ ਪੁਲਿਸ ਵੱਲੋਂ ਧੱਕੇ ਨਾਲ ਅੰਤਿਮ ਸਸਕਾਰ ਕੀਤੇ ਜਾਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਬਲਰਾਮਪੁਰ ਜ਼ਿਲ੍ਹੇ ਵਿੱਚ ਇੱਕ 22 ਸਾਲਾ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਹ ਵੀ ਦਮ ਤੋੜ ਗਈ ਹੈ। [caption id="attachment_435913" align="aligncenter" width="292"] ਯੂਪੀ 'ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਜ਼ਬਰ ਜਨਾਹ, ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤੋੜਿਆ ਦਮ[/caption] ਇਹ ਮਾਮਲਾ ਬਲਰਾਮਪੁਰ ਦੇ ਕੋਤਵਾਲੀ ਗੈਂਸੜੀ ਖੇਤਰ ਨਾਲ ਸਬੰਧਤ ਹੈ, ਜਿੱਥੇ ਹੁਣ ਪੂਰਾ ਖੇਤਰ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਲਾਤਕਾਰੀਆਂ ਨੇ ਉਸਨੂੰ ਈ ਰਿਕਸ਼ਾ 'ਤੇ ਬਿਠਾ ਕੇ ਘਰ ਭੇਜ ਦਿੱਤਾ। ਉਸਦੀ  ਕਮਰ ਅਤੇ ਦੋਵਾਂ ਲੱਤਾਂ ਤੋੜ ਦਿੱਤੀਆਂ ਗਈਆਂ। ਇਹ ਘਟਨਾ ਹਾਥਰਸ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਵਾਪਰੀ ਹੈ। ਉਸਦੀ ਮਾਂ ਨੇ ਦੱਸਿਆ ਕਿ ਉਹ ਨਾ ਤਾਂ ਖੜੀ ਹੋ ਸਕਦੀ ਸੀ ਤੇ ਨਾ ਹੀ ਬੋਲ ਪਾ ਰਹੀ ਸੀ। [caption id="attachment_435914" align="aligncenter" width="277"] vਯੂਪੀ 'ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਜ਼ਬਰ ਜਨਾਹ, ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤੋੜਿਆ ਦਮ[/caption] ਪੁਲਿਸ ਨੇ ਇਸ ਮਾਮਲੇ ਵਿਚ ਦੋ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿਚੋਂ ਇਕ ਨਾਬਾਲਗ ਹੈ। ਜ਼ਬਰ ਜਨਾਹ ਦੀ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ 22 ਸਾਲਾਂ ਧੀ ਮੰਗਲਵਾਰ ਸਵੇਰੇ 10 ਵਜੇ ਬਿਮਲਾ ਵਿਕਰਮ ਕਾਲਜ ਵਿੱਚ ਬੀਕੋਮ ਵਿੱਚ ਪਹਿਲੇ ਸਾਲ ਵਿੱਚ ਦਾਖ਼ਲਾ ਕਰਵਾਉਣ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੁੜੀ ਰਾਤ ਨੂੰ 8.30 ਵਜੇ ਮਾੜੀ ਹਾਲਤ ਵਿੱਚ ਘਰ ਪਹੁੰਚੀ। ਉਹ ਕਹਿ ਰਹੀ ਸੀ ਕਿ ਉਸ ਦੇ ਪੇਟ ਵਿੱਚ ਜਲਨ ਹੋ ਰਹੀ ਹੈ। ਉਹ ਜ਼ਿਆਦਾ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸੀ। [caption id="attachment_435915" align="aligncenter" width="300"] ਯੂਪੀ 'ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਜ਼ਬਰ ਜਨਾਹ, ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤੋੜਿਆ ਦਮ[/caption] ਇਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ। ਜਿੱਥੇ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰ ਨੇ ਵਿਦਿਆਰਥੀ ਨੂੰ ਤੁਲਸੀਪੁਰ ਸੀ.ਐੱਚ.ਸੀ. ਲੈਣ ਦੀ ਸਲਾਹ ਦਿੱਤੀ। ਉੱਥੇ ਲੈ ਜਾਂਦੇ ਸਮੇਂ ਪੀੜਤ ਦੀ ਰਸਤੇ ਵਿਚ ਹੀ ਮੌਤ ਹੋ ਗਈ। ਮਾਂ ਦਾ ਦੋਸ਼ ਹੈ ਕਿ ਉਸਦੀ ਧੀ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ। ਕਈ ਲੋਕਾਂ ਨੇ ਉਸ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ। ਪੋਲ ਖੋਲ੍ਹਣ ਤੋਂ ਡਰ ਨਾਲ ਦਰਿੰਦਿਆਂ ਨੇ ਲੜਕੀ ਦੀ ਕਮਰ ਅਤੇ ਦੋਵੇਂ ਲੱਤਾਂ ਤੋੜ ਕੇ ਜ਼ਹਿਰ ਦੇ ਕੇ ਰਿਕਸ਼ਾ ਰਾਹੀਂ ਘਰ ਭੇਜ ਦਿੱਤਾ। -PTCNews


Top News view more...

Latest News view more...

PTC NETWORK