ਬਲੈਕ ਫੰਗਸ ਨਾਲ ਹੋਇਆ ਹਰਿਆਣਾ ਦੀ ਸਾਬਕਾ ਮੰਤਰੀ ਕਮਲਾ ਵਰਮਾ ਦਾ ਦਿਹਾਂਤ
ਹਰਿਆਣਾ ਦੀ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਨੇਤਾ ਕਮਲਾ ਵਰਮਾ ਦਾ ਮੰਗਲਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਹ 93 ਸਾਲ ਦੀ ਸਨ ਅਤੇ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਜਾਣਕਾਰੀ ਮੁਤਾਬਿਕ ਕਮਲਾ ਕੋਵਿਡ-19 ਤੋਂ ਉਭਰਨ ਤੋਂ ਬਾਅਦ ਯਮੁਨਾਨਗਰ ਦੇ ਇੱਕ ਸਚਦੇਵਾ ਹਸਪਤਾਲ ’ਚ ਉਨ੍ਹਾਂ ਦਾ ਬਲੈਕ ਫੰਗਸ ਇਨਫੈਕਸ਼ਨ ਦਾ ਇਲਾਜ ਚਲ ਰਿਹਾ ਸੀ। ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਕਮਲਾ ਵਰਮਾ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਸ਼ਾਮ ਲਗਭਗ 7.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਨੂੰ 21 ਮਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।Read More : Punjab Congress ਦੇ ਕਲੇਸ਼ ‘ਤੇ ਖੜਗੇ ਕਮੇਟੀ ਹਾਈਕਮਾਨ ਨੂੰ ਅੱਜ ਸੌੰਪ ਸਕਦੀ ਹੈ ਰਿਪੋਰਟ
ਦੱਸ ਦਈਏ ਕਿ ਜਿਸ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਉਸੇ ਹਸਪਤਾਲ ਦਾ ਉਨ੍ਹਾਂ ਨੇ ਸਾਲ 1992 ਵਿੱਚ ਬਤੋਰ ਸਿਹਤ ਮੰਤਰੀ ਉਦਘਾਟਨ ਕੀਤਾ ਸੀ। ਉਥੇ ਹੀ, ਉਨ੍ਹਾਂ ਨੇ ਇਸ ਹਸਪਤਾਲ ਵਿੱਚ ਆਖਰੀ ਸਾਹ ਲਿਆ। ਖ਼ਬਰਾਂ ਮੁਤਾਬਕ, ਸਾਬਕਾ ਮੰਤਰੀ ਕਮਲਾ ਵਰਮਾ ਪਿਛਲੇ ਦਿਨੀਂ ਕੋਰੋਨਾ ਤੋਂ ਪੀੜਤ ਪਾਈ ਗਈ ਸਨ। ਉਨ੍ਹਾਂ ਨੇ ਕੋਰੋਨਾ ਦਾ ਡਟ ਕੇ ਸਾਹਮਣਾ ਤਾਂ ਕਰ ਲਿਆ ਪਰ ਇਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਅਤੇ ਚਿਹਰੇ 'ਤੇ ਸੋਜ ਆ ਗਈ ਸੀ।
Read More : ਕੁੜੀ ਨਾਲ ਕੀਤੀਆਂ ਦਰਿੰਦਗੀਆਂ ਦੀਆਂ ਹੱਦਾਂ ਪਾਰ, ਪੁਲਿਸ ਕਰ ਰਹੀ ਦੋਸ਼ੀਆਂ ਦੀ ਭਾਲ
ਉਹਨਾਂ ਦੀ ਮੌਤ ਦੀ ਖਬਰ ਦਿੰਦਿਆਂ ਰਾਜਨ ਵਰਮਾ ਨੇ ਕਿਹਾ ਕਿ ਉਸ ਦੀ ਮਾਂ ਨੇ 5 ਮਈ ਨੂੰ ਕੋਵਿਡ ਪਾਜ਼ੇਟਿਵ ਦਾ ਟੈਸਟ ਕੀਤਾ ਸੀ, ਪਰ ਉਹ ਬਿਮਾਰੀ ਤੋਂ ਠੀਕ ਹੋ ਗਈ। ਰਾਜਨ ਵਰਮਾ ਨੇ ਕਿਹਾ, “ਮੇਰੀ ਮਾਂ ਬਲੈਕ ਫੰਗਸ ਨਾਲ ਸੰਕਰਮਿਤ ਸੀ ਅਤੇ ਉਸ ਨੂੰ 30 ਮਈ ਨੂੰ ਜਗਾਧਰੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕਮਲਾ ਵਰਮਾ ਸੀਨੀਅਰ ਭਾਜਪਾ ਨੇਤਾ ਸਨ। ਉਹ ਪਹਿਲੀ ਵਾਰ 1977 ਵਿਚ ਯਮੁਨਾਨਗਰ ਤੋਂ ਵਿਧਾਇਕ ਚੁਣੀ ਗਈ ਸੀ। ਉਹ 1977, 1987 ਅਤੇ 1996 ਵਿਚ ਹਰਿਆਣਾ ਵਿਚ ਕੈਬਨਿਟ ਮੰਤਰੀ ਬਣੀ ਸੀ।