Wed, Nov 13, 2024
Whatsapp

ਹਰਿਆਣਾ 'ਚ 24 ਘੰਟੇ ਬੰਦ ਰਹਿਣਗੇ ਪੈਟਰੋਲ ਪੰਪ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਮਿਲੇਗਾ ਤੇਲ

Reported by:  PTC News Desk  Edited by:  Riya Bawa -- November 15th 2021 01:59 PM -- Updated: November 15th 2021 02:08 PM
ਹਰਿਆਣਾ 'ਚ 24 ਘੰਟੇ ਬੰਦ ਰਹਿਣਗੇ ਪੈਟਰੋਲ ਪੰਪ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਮਿਲੇਗਾ ਤੇਲ

ਹਰਿਆਣਾ 'ਚ 24 ਘੰਟੇ ਬੰਦ ਰਹਿਣਗੇ ਪੈਟਰੋਲ ਪੰਪ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਮਿਲੇਗਾ ਤੇਲ

Haryana Petrol Pumps Strike: ਅੱਜ ਹਰਿਆਣਾ ਵਿੱਚ ਪੈਟਰੋਲ ਪੰਪ ਮਾਲਕਾਂ ਨੇ ਤੇਲ 'ਤੇ ਵੈਟ ਘਟਾਉਣ ਦੇ ਕੇਂਦਰ ਦੇ ਕਦਮ ਦੇ ਵਿਰੋਧ ਵਿੱਚ ਅੱਜ 24 ਘੰਟੇ ਦੀ ਹੜਤਾਲ ਕੀਤੀ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਚਾਨਕ ਲਏ ਗਏ ਇਸ ਫੈਸਲੇ ਕਾਰਨ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ। Haryana petrol pumps call for strike over Centre's sudden decision to reduce excise duty ਇਸ ਤੋਂ ਇਲਾਵਾ ਦੋ ਹੋਰ ਮੰਗਾਂ ਨੂੰ ਲੈ ਕੇ ਪੈਟਰੋਲ ਪੰਪ ਮਾਲਕ ਹੜਤਾਲ 'ਤੇ ਹਨ। ਇਨ੍ਹਾਂ 'ਚੋਂ ਦੂਜੀ ਮੰਗ ਕਮਿਸ਼ਨ ਵਧਾਉਣ ਦੀ ਹੈ ਅਤੇ ਤੀਜੀ ਮੰਗ ਕਈ ਸੂਬਿਆਂ ਵਿੱਚ ਬੇਸ ਆਇਲ ਡੀਜ਼ਲ ਵਜੋਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਹੈ। ਇਸ ਦੌਰਾਨ ਸਿਰਫ਼ ਸਰਕਾਰੀ ਗੱਡੀਆਂ, ਐਂਬੂਲੈਂਸਾਂ ਅਤੇ ਪੁਲੀਸ ਦੀਆਂ ਗੱਡੀਆਂ ਨੂੰ ਹੀ ਤੇਲ ਮਿਲੇਗਾ। ਹਰਿਆਣਾ ਦੇ ਰੋਹਤਕ ਦੇ ਸ਼ੀਲਾ ਬਾਈਪਾਸ 'ਤੇ ਸਥਿਤ ਪੈਟਰੋਲ ਪੰਪ ਦੇ ਸੰਚਾਲਕ ਕੁਲਦੀਪ ਰਾਠੀ ਨੇ ਦੱਸਿਆ ਕਿ 15 ਨਵੰਬਰ ਨੂੰ ਸਵੇਰੇ 6 ਵਜੇ ਤੋਂ 16 ਨਵੰਬਰ ਦੀ ਸਵੇਰ 6 ਵਜੇ ਤੱਕ ਪੈਟਰੋਲ ਅਤੇ ਡੀਜ਼ਲ ਕਿਤੇ ਵੀ ਨਹੀਂ ਮਿਲੇਗਾ। ਸ਼ਹਿਰ ਵਿੱਚ ਤਿੰਨ ਵੱਖ-ਵੱਖ ਕੰਪਨੀਆਂ ਦੇ 142 ਤੋਂ ਵੱਧ ਪੈਟਰੋਲ ਪੰਪ ਹਨ। ਇਨ੍ਹਾਂ 24 ਘੰਟੇ ਪੈਟਰੋਲ-ਡੀਜ਼ਲ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਖਰੀਦਦਾਰੀ ਹੋਵੇਗੀ। While several petrol pumps in Punjab are offering free petrol and diesel to farmers amid protest, petrol pump in Ghazipur, Uttar Pradesh disagreed fuel in tractors. ਗੌਰਤਲਬ ਹੈ ਕਿ ਦੀਵਾਲੀ ਦੀ ਪੂਰਵ ਸੰਧਿਆ 'ਤੇ ਕੇਂਦਰ ਨੇ ਪੈਟਰੋਲ 'ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ, ਜਿਸ ਨੂੰ ਤੇਲ ਦੀਆਂ ਕੀਮਤਾਂ 'ਚ ਵਾਧੇ ਦਰਮਿਆਨ ਖਪਤਕਾਰਾਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਸੀ ਕਿ ਕੇਂਦਰ ਦੇ ਫੈਸਲੇ ਕਾਰਨ ਹਰਿਆਣਾ ਵਿੱਚ ਪੈਟਰੋਲ ਅਤੇ ਡੀਜ਼ਲ 12 ਰੁਪਏ ਸਸਤਾ ਹੋਵੇਗਾ। ਹਾਲਾਂਕਿ ਸੂਬੇ ਦੇ ਪੈਟਰੋਲ ਪੰਪ ਮਾਲਕ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। Diesel, petrol prices remain unchanged for 3rd day; check latest prices -PTC News


Top News view more...

Latest News view more...

PTC NETWORK