Wed, Jan 22, 2025
Whatsapp

ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਦੀ ਮੌਤ

Reported by:  PTC News Desk  Edited by:  Jashan A -- December 20th 2018 04:22 PM
ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਦੀ ਮੌਤ

ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਦੀ ਮੌਤ

ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਦੀ ਮੌਤ,ਕਰਨਾਲ: ਕਰਨਾਲ 'ਚ ਅੱਜ ਇੱਕ ਦਰਦਨਾਕ ਹਾਦਸਾ ਹੋਇਆ ਹੈ, ਜਿਸ ਵਿੱਚ ਕਰਨਾਲ ਦੇ ਇੰਦਰੀ ਇਲਾਕੇ ਵਿੱਚ ਅੱਜ ਇੱਕ ਟਰੱਕ ਨੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਨੂੰ ਟੱਕਰ ਮਾਰ ਦਿੱਤੀ।ਟੱਕਰ ਇੰਨ੍ਹੀ ਭਿਆਨਕ ਸੀ ਜਿਸ ਕਾਰਨ 2 ਬੁੱਚੇ ਦੀ ਮੌਤ ਹੋ ਗਈ ਤੇ ਬੱਸ ਡਰਾਇਵਰ ਦੀ ਲੱਤ ਕੱਟੀ ਗਈ ਹੈ। [caption id="attachment_230613" align="aligncenter" width="300"]Karnal road accident ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਦੀ ਮੌਤ[/caption] ਡਰਾਈਵਰ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਤੇ 4 ਬੁੱਚੇ ਨੂੰ ਜਿਆਦਾ ਸੱਟ ਲੱਗਣ ਕਾਰਨ ਨਾਲ ਦੇ ਕਲਪਨਾ ਚਾਵਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹੋਰ ਪੜ੍ਹੋ: ਚੋਣ ਕਮਿਸ਼ਨ ਸਹੀ ਅੰਕੜੇ ਜਨਤਕ ਕਰੇ: ਅਕਾਲੀ ਦਲ ਜਿੱਥੇ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੂੰ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਹਾਦਸਾ ਇੰਦਰੀ-ਕਰਨਾਲ ਰੋਡ 'ਤੇ ਪਿੰਡ ਜਨੇਸਰੋਂ ਕੋਲ ਹੋਇਆ। [caption id="attachment_230609" align="aligncenter" width="300"]Karnal road accident ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਦੀ ਮੌਤ[/caption] ਸ 'ਚ 20 ਸਕੂਲੀ ਬੱਚੇ ਸਵਾਰ ਸਨ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮ੍ਰਿਤਕ ਬੱਚਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਜ਼ਖਮੀ ਬੱਚਿਆਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਵਿੱਚ ਹਾਦਸੇ ਨੂੰ ਲੈ ਕੇ ਕਾਫੀ ਨਰਾਜਗੀ ਹੈ ਉਹਨਾਂ ਨੇ ਗੁਸੇ ਵਿੱਚ ਆਕੇ ਹਾਦਸੇ ਵਾਲੇ ਟਰੱਕ ਨੂੰ ਅੱਗ ਲਗਾ ਦਿੱਤੀ। -PTC News


Top News view more...

Latest News view more...

PTC NETWORK