ਹਰਿਆਣਾ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ
ਪਲਵਲ : ਹਰਿਆਣਾ ਦੇ ਪਲਵਲ ਜ਼ਿਲੇ ਦੇ ਹਸਨਪੁਰ ਥਾਣਾ ਖੇਤਰ ਵਿਚ ਇਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਲੜਕੀ ਨਾਲ25 ਲੋਕਾਂ ਨੇ ਮਿਲ ਕੇ ਗੈਂਗਰੇਪ (Gangrape in Palwal) ਕੀਤਾ ਹੈ। ਮਾਮਲਾ 3 ਮਈ ਦਾ ਹੈ। ਹੁਣ ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤੀਆਂ ਲਈ ਰਾਹਤ ਵਾਲੀ ਖ਼ਬਰ , ਜਾਣੋਂ ਅੱਜ ਦੇ ਤਾਜ਼ਾ ਅੰਕੜੇ
[caption id="attachment_497444" align="aligncenter" width="300"]
ਹਰਿਆਣਾ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ[/caption]
ਲੜਕੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਸਦੀ ਦੋਸਤੀ ਰਾਮਗੜ ਦੇ ਰਹਿਣ ਵਾਲੇ ਸਾਗਰ ਨਾਲ ਹੋਈ ਸੀ। 3 ਮਈ ਨੂੰ ਸਾਗਰ ਨੇ ਲੜਕੀ ਨੂੰ ਵਿਆਹ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਾਉਣ ਲਈ ਹੋਡਲ ਬੁਲਾਇਆ। ਜਦੋਂ ਲੜਕੀ ਉਥੇ ਪਹੁੰਚੀ ਤਾਂ ਸਾਗਰ ਉਸਨੂੰ ਘਰ ਲਿਜਾਣ ਦੀ ਬਜਾਏ ਰਾਮਗੜ੍ਹ ਪਿੰਡ ਨੇੜੇ ਜੰਗਲ 'ਚ ਇਕ ਟਿਊਬਵੈਲ 'ਤੇ ਲੈ ਗਿਆ ਜਿੱਥੇ ਉਸ ਦਾ ਭਰਾ ਸਮੁੰਦਰ 'ਤੇ 20-22 ਮੁੰਡੇ ਪਹੁੰਚ ਗਏ।
[caption id="attachment_497443" align="aligncenter" width="271"]
ਹਰਿਆਣਾ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ[/caption]
ਪੀੜਤਾ ਨੇ ਇਲਜ਼ਾਮ ਲਾਇਆ ਕਿ ਮੁੰਡੇ ਉਸ ਨੂੰ ਉੱਥੋਂ ਜ਼ਬਰੀ ਜੰਗਲ 'ਚ ਲੈ ਗਏ ਅਤੇ ਸਾਰਿਆਂ ਨੇ ਪੂਰੀ ਰਾਤ ਉਸ ਨਾਲ ਗੈਂਗਰੇਪ ਕੀਤਾ। ਇਸ ਤੋਂ ਬਾਅਦ ਸਵੇਰ ਹੋਣ 'ਤੇ ਉਸ ਨੂੰ ਪਿੰਡ ਦੇ ਨੇੜੇ ਅਕਾਸ਼ ਕਬਾੜੀ ਦੇ ਕੋਲ ਲੈ ਗਏ ,ਜਿੱਥੇ ਅਕਾਸ਼ ਅਤੇ ਉਸ ਦੇ 5-6 ਦੋਸਤਾਂ ਨੇ ਵੀ ਜਬਰ ਜ਼ਨਾਹ ਕੀਤਾ। ਇਸ ਤੋਂ ਬਾਅਦ ਜਦੋਂ ਉਸਦੀ ਹਾਲਤ ਵਿਗੜਨ ਲੱਗੀ ਤਾਂ ਉਸਨੂੰ ਗੱਡੀ 'ਚ ਬਦਰਪੁਰ ਬਾਰਡਰ 'ਤੇ ਛੱਡ ਕੇ ਫਰਾਰ ਹੋ ਗਏ।
[caption id="attachment_497442" align="aligncenter" width="300"]
ਹਰਿਆਣਾ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ[/caption]
ਪੜ੍ਹੋ ਹੋਰ ਖ਼ਬਰਾਂ : ਅਮਰੀਕਾ 'ਚ ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ
ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਹਾਲਤ ਬਹੁਤ ਖਰਾਬ ਸੀ। ਜਦੋਂ ਉਹ ਤੁਰਨ ਦੇ ਯੋਗ ਹੋਈ ਤਾਂ ਉਹ ਹਸਨਪੁਰ ਥਾਣੇ ਪਹੁੰਚੀ ਅਤੇ ਪੁਲਿਸ ਨੂੰ ਸਾਰਾ ਮਾਮਲਾ ਦੱਸਿਆ। ਪੁਲਿਸ ਨੇ ਉਸਦੀ ਸ਼ਿਕਾਇਤ ਉੱਤੇ ਸਾਗਰ ਸਮੇਤ 25 ਵਿਅਕਤੀਆਂ 'ਤੇ ਜਬਰ ਜਨਾਹ ਦਾ ਕੇਸ ਦਰਜ ਕੀਤਾ ਅਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਬਾਕੀ ਦੋਸ਼ੀ ਫਰਾਰ ਹਨ। ਪੁਲਿਸ ਸਾਰਿਆਂ ਦੀ ਭਾਲ ਕਰ ਰਹੀ ਹੈ।
-PTCNews