Thu, Apr 24, 2025
Whatsapp

ਚੋਰਾਂ ਦਾ ਕਾਰਾ, ਗਰੀਬ ਦੇ ਘਰ ਸਮੇਤ ਮੰਦਰ ਦੇ ਦਾਨ ਪਾਤਰ 'ਤੇ ਵੀ ਕੀਤਾ ਇੰਝ ਹੱਥ ਸਾਫ !!

Reported by:  PTC News Desk  Edited by:  Joshi -- November 11th 2018 04:29 PM -- Updated: November 11th 2018 04:40 PM
ਚੋਰਾਂ ਦਾ ਕਾਰਾ, ਗਰੀਬ ਦੇ ਘਰ ਸਮੇਤ ਮੰਦਰ ਦੇ ਦਾਨ ਪਾਤਰ 'ਤੇ ਵੀ ਕੀਤਾ ਇੰਝ ਹੱਥ ਸਾਫ !!

ਚੋਰਾਂ ਦਾ ਕਾਰਾ, ਗਰੀਬ ਦੇ ਘਰ ਸਮੇਤ ਮੰਦਰ ਦੇ ਦਾਨ ਪਾਤਰ 'ਤੇ ਵੀ ਕੀਤਾ ਇੰਝ ਹੱਥ ਸਾਫ !!

ਭਿਵਾਨੀ 'ਚ ਚੋਰਾਂ ਨੇ ਲੱਖਾਂ ਰੁਪਏ ਦੀ ਰਾਸ਼ੀ ਅਤੇ ਗਹਿਣਿਆਂ 'ਤੇ ਕੀਤਾ ਹੱਥ ਸਾਫ਼,ਭਿਵਾਨੀ: ਭਿਵਾਨੀ ਦੇ ਜੈਨ ਚੌਕੀ ਦੇ ਨੇੜੇ ਪਟਵਾਰ ਖਾਨਾ ਬਸਤੀ ਵਿੱਚ ਕੁਝ ਚੋਰਾਂ ਨੇ ਦੇਰ ਰਾਤ ਨੂੰ ਤਿੰਨ ਮਕਾਨਾਂ ਅਤੇ ਇੱਕ ਮੰਦਿਰ ਵਿੱਚ ਤਾਲੇ ਤੋੜ ਕੇ ਲੱਖਾਂ ਦੀ ਨਗਦੀ,ਜੇਵਰਾਤ ਅਤੇ ਸਮਾਨ ਚੋਰੀ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਕਾਨ ਮਾਲਿਕ ਕਿਸੇ ਦੂਜੇ ਸਥਾਨ 'ਤੇ ਪ੍ਰੋਗਰਾਮ ਵਿੱਚ ਗਏ ਹੋਏ ਸਨ, ਬਾਅਦ ਤੋਂ ਅਗਿਆਤ ਚੋਰਾਂ ਨੇ ਤਾਲੇ ਤੋੜ ਕੇ ਆਸ-ਪਾਸ ਦੇ ਕਈ ਮਕਾਨਾਂ ਵਿੱਚ ਸਾਮਾਨ ਖਿਲਾਰ ਦਿੱਤਾ।ਸੂਤਰਾਂ ਅਨੁਸਾਰ ਜਦੋਂ ਸਵੇਰੇ ਕੰਮ ਧੰਦੇ ਲਈ ਨਿਕਲੇ ਲੋਕਾਂ ਨੇ ਕਈਆਂ ਮਕਾਨਾਂ ਦੇ ਤਾਲੇ ਟੁੱਟੇ ਅਤੇ ਦਰਵਾਜੇ ਖੁੱਲੇ ਦੇਖੇ ਤਾਂ ਸਥਾਨਕ ਲੋਕਾਂ ਦੇ ਪੈਰਾਂ ਦੇ ਥੱਲਿਓ ਜ਼ਮੀਨ ਖਿਸਕ ਗਈ। ਹੋਰ ਪੜ੍ਹੋ: ਜਲੰਧਰ: ਭੋਂਤੂ ਗੈਂਗ ਦੀ ਦਹਿਸ਼ਤ ਜਾਰੀ, ਹੁਣ ਹਾਂਡਾ ਸਿਟੀ ਦਾ ਸ਼ੀਸ਼ਾ ਤੋੜ ਕੇ ਨਕਦੀ ਲੁੱਟੀ ਕਿਉਂਕਿ ਅਗਿਆਤ ਚੋਰਾਂ ਨੇ ਮਕਾਨਾਂ ਵਿੱਚ ਚੋਰੀ ਕੀਤੀ ਤਾਂ ਸਾਰਾ ਸਾਮਾਨ ਬਾਹਰ ਤੱਕ ਖਿੱਲਰਿਆ ਹੋਇਆ ਸੀ,ਗੁਆਂਢੀਆਂ ਨੇ ਮਕਾਨ ਮਾਲਿਕਾਂ ਨੂੰ ਸੂਚਨਾ ਦਿੱਤੀ ਤਾਂ ਉਹ ਮੋਕੇ ਉੱਤੇ ਪਹੁੰਚੇ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। —PTC News


Top News view more...

Latest News view more...

PTC NETWORK