ਹਰਿਆਣਾ ਦੇ ਜੀਂਦ 'ਚ ਕੋਰੋਨਾ ਵੈਕਸੀਨ ਚੋਰੀ , ਫਾਈਲਾਂ ਵੀ ਚੋਰੀ ਕਰ ਕੇ ਲੈ ਗਏ ਚੋਰ
ਜੀਂਦ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿੱਥੇ ਕਈ ਥਾਵਾਂ ਤੋਂ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਓਥੇ ਹੀ ਕੋਰੋਨਾ ਦੌਰ 'ਚ ਹਰਿਆਣਾ ਦੇ ਜੀਂਦ ਤੋਂਕੋਰੋਨਾ ਵੈਕਸੀਨ ਚੋਰੀ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
[caption id="attachment_491516" align="aligncenter" width="300"]
ਹਰਿਆਣਾ ਦੇ ਜੀਂਦ 'ਚ ਕੋਰੋਨਾ ਵੈਕਸੀਨ ਚੋਰੀ , ਫਾਈਲਾਂ ਵੀ ਚੋਰੀ ਕਰ ਕੇ ਲੈ ਗਏ ਚੋਰ[/caption]
ਪੜ੍ਹੋ ਹੋਰ ਖ਼ਬਰਾਂ : ਹਸਪਤਾਲ 'ਚ ਆਕਸੀਜਨ ਲੀਕ ਹੋਣ ਨਾਲ 22 ਮਰੀਜ਼ਾਂ ਦੀ ਹੋਈ ਮੌਤ
ਹਰਿਆਣਾ ਦੇ ਜੀਂਦ ਦੇ ਸਰਕਾਰੀ ਹਸਪਤਾਲ ਨੇੜੇ ਬਣੇ ਪੀਪੀ ਸੈਂਟਰ ਤੋਂ ਕੋਰੋਨਾ ਵੈਕਸੀਨ ਚੋਰੀ ਹੋ ਗਈ ਹੈ। ਚੋਰ ਕੋਰੋਨਾ ਵੈਕਸੀਨ ਦੀ 1710 ਡੋਜ਼ ਚੋਰੀ ਕਰਕੇ ਲੈ ਗਏ ਹਨ। ਕੋਵਿਸ਼ੀਲਡ ਦੀਆਂ 1270 ਤੇ ਕੋਵੈਕਸੀਨ ਦੀਆਂ 440 ਡੋਜ਼ ਚੋਰੀ ਹੋਣ ਦੀ ਜਾਣਕਾਰੀ ਹੈ।ਹੁਣ ਜ਼ਿਲ੍ਹੇ 'ਚ ਵੈਕਸੀਨ ਦੀ ਇਕ ਵੀ ਡੋਜ਼ ਨਹੀਂ ਬਚੀ ਹੈ।
[caption id="attachment_491514" align="aligncenter" width="300"]
ਹਰਿਆਣਾ ਦੇ ਜੀਂਦ 'ਚ ਕੋਰੋਨਾ ਵੈਕਸੀਨ ਚੋਰੀ , ਫਾਈਲਾਂ ਵੀ ਚੋਰੀ ਕਰ ਕੇ ਲੈ ਗਏ ਚੋਰ[/caption]
ਜਾਣਕਾਰੀ ਅਨੁਸਾਰ ਜੀਂਦ ਦੇ ਪੀਪੀ ਸੈਂਟਰ ਤੋਂ ਕੋਰੋਨਾ ਵਾਇਰਸ ਦੇ 1710 ਟੀਕੇ ਚੋਰੀ ਹੋ ਗਏ। ਜੀਂਦ ਦੇ ਸਿਹਤ ਇੰਸਪੈਕਟਰ ਰਾਮ ਮਹਿਰਾ ਵਰਮਾ ਨੇ ਕਿਹਾ, "ਅਲਮਾਰੀਆਂ ਦੇ ਤਾਲੇ ਤੋੜੇ ਗਏ ਹਨ ਅਤੇ ਟੀਕਾ ਚੁੱਕ ਲਿਆ ਗਿਆ ਹੈ। 1270 ਕੋਵਿਸ਼ਿਲਡ ਅਤੇ 440 ਕੋਵੈਕਸਿਨ ਚੋਰੀ ਕੀਤੇ ਗਏ ਹਨ, ਕੁਝ ਫਾਈਲਾਂ ਵੀ ਚੋਰੀ ਹੋ ਗਈਆਂ ਹਨ।
[caption id="attachment_491513" align="aligncenter" width="300"]
ਹਰਿਆਣਾ ਦੇ ਜੀਂਦ 'ਚ ਕੋਰੋਨਾ ਵੈਕਸੀਨ ਚੋਰੀ , ਫਾਈਲਾਂ ਵੀ ਚੋਰੀ ਕਰ ਕੇ ਲੈ ਗਏ ਚੋਰ[/caption]
ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕਰਾਸਿੰਗ ਤੋਂ ਲੰਘ ਰਹੇ ਟਰੱਕ ਅਤੇ ਹੋਰ ਵਾਹਨਾਂ ਨਾਲ ਮਾਰੀ ਟੱਕਰ , 5 ਮੌਤਾਂ
ਕੋਰੋਨਾ ਵੈਕਸੀਨ ਚੋਰੀ ਹੋਣ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਓਥੇ ਹੀ ਇਹ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਕੋਰੋਨਾ ਦੇ ਵੱਧ ਰਹੇ ਕਹਿਰ ਦੀ ਵਜ੍ਹਾ ਨਾਲ ਕਾਲਾਵਜਾਰੀ ਦੇ ਲਈਵੈਕਸੀਨ ਲਈ ਚੋਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਚੋਰਾਂ ਨੇ ਤਾਲਾ ਤੋੜ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
-PTCNews