ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਤੇ AAP 'ਤੇ ਸਾਧਿਆ ਨਿਸ਼ਾਨਾ
ਮਾਨਸਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਆਪ ਸੁਪਰੀਮੋ ਕੇਜਰੀਵਾਲ 'ਤੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਲੁੱਟਣ ਲਈ ਇੱਕ ਅਧਿਕਾਰੀ ਦੇਣ ਦੀ ਅਪੀਲ ਕਰ ਰਹੇ ਹਨ, ਜੋ ਪੰਜਾਬ ਦੇ ਪਾਣੀਆਂ ਅਤੇ ਹੋਰ ਸਰੋਤਾਂ 'ਤੇ ਕਬਜ਼ਾ ਕਰਨ ਦੀ ਗੱਲ ਕਰਦਾ ਸੀ ਅਤੇ ਪੰਜਾਬ ਨਾਲ ਲੜਦਾ ਸੀ। ਕੇਜਰੀਵਾਲ ਤੇ ਆਰੋਪ ਲਾਉਂਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਪਾਣੀ ਅਤੇ ਹੋਰ ਸਰੋਤਾਂ 'ਤੇ ਕਬਜਾ ਕਰਨ ਚਾਹੁੰਦਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਇਕ ਮੌਕਾ ਮੰਗ ਰਿਹਾ ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੌਕਾ ਦਿੱਤਾ ਸੀ ਜਿਸ ਨੇ ਪੰਜਾਬ ਦਾ ਜੋ ਹਾਲ ਕੀਤਾ ਉਹ ਸਭ ਨੂੰ ਪਤਾ ਹੈ। ਹੁਣ ਆਮ ਆਦਮੀ ਪਾਰਟੀ ਇਕ ਮੌਕਾ ਮੰਗਣ ਦੀ ਅਪੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ (ਕੇਜਰੀਵਾਲ) ਕਿਸ ਹੱਕ ਨਾਲ ਇੱਕ ਮੌਕਾ ਮੰਗਣ ਦੀ ਗੱਲ ਕਰ ਰਿਹਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਹਲਕਾ ਸਰਦੂਲਗੜ੍ਹ 'ਚ ਆਪਣੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਪਾਰਟੀ ਵੱਲੋਂ ਆਯੋਜਿਤ ਰੈਲੀਆਂ ਨੂੰ ਸੰਬੋਧਿਤ ਕੀਤਾ। ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ਮਾਮਲਾ: 129 ਦਿਨਾਂ ਬਾਅਦ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਜੇਲ੍ਹ ਤੋਂ ਹੋਇਆ ਰਿਹਾਅ ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ ਉਹ ਸੰਸਦ 'ਚ ਸਵੇਰੇ 11 ਵਜੇ ਹੀ ਸ਼ਰਾਬ ਪੀ ਕੇ ਚਲਾ ਜਾਂਦਾ ਸੀ।ਉਹ ਪੰਜਾਬ ਦਾ ਕੀ ਭਲਾ ਕਰੇਗਾ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਕੇਜਰੀਵਾਲ ਹੁਣ ਕੰਮ ਦੀ ਗਰੰਟੀ ਲੈ ਰਿਹਾ ਹੈ ਉਹ 2017 'ਚ ਆਪਣੇ ਵਿਧਾਇਕਾਂ ਦੀ ਗਰੰਟੀ ਨਹੀਂ ਲੈ ਸਕਿਆ ਸੀ। ਹਰ ਕੰਮ, ਜਦੋਂ ਕਿ 2017 'ਚ ਜਿੱਤਣ ਤੋਂ ਬਾਅਦ ਕਾਂਗਰਸ 'ਚ ਗਏ ਆਪਣੇ ਵਿਧਾਇਕਾਂ ਦੀ ਗਾਰੰਟੀ ਨਹੀਂ ਲਈ, ਇਸ ਲਈ ਹੁਣ ਉਹ ਕਿਸੇ ਵੀ ਪਾਰਟੀ ਦਾ ਹੋਵੇ, ਗੁੰਮਰਾਹ ਹੋਣ ਦੀ ਲੋੜ ਨਹੀਂ, ਇਸ ਲਈ ਲੋਕਾਂ ਨੇ ਹੁਣ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। -PTC News