Happy Teddy day 2022: ਟੈਡੀ ਡੇਅ 'ਤੇ ਆਪਣੀ ਪ੍ਰੇਮਿਕਾ ਨੂੰ ਦਿਓ ਟੈਡੀ ਬੀਅਰ
ਚੰਡੀਗੜ੍ਹ: ਵੈਲੇਟਾਈਨ ਡੇਅ ਹਫ਼ਤੇ ਦਾ ਅੱਜ ਚੌਥਾ ਦਿਨ ਹੈ। ਚੌਥੇ ਦਿਨ ਨੂੰ ਟੈਡੀ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਟੈਡੀ ਬੀਅਰ ਗਿਫ਼ਟ ਕਰਦਾ ਹੈ। ਪਾਰਟਨਰ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਗਿਫ਼ਟ ਦਿੱਤਾ ਜਾਂਦਾ ਹੈ। ਪਾਰਟਨਰ ਨੂੰ ਟੈਡੀ ਦੇ ਕੇ ਦਿਨ ਨੂੰ ਯਾਦਗਾਰ ਬਣਾ ਸਕਦੇ ਹੋ। ਤੁਹਾਨੂੰ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਟੈਡੀ ਬੀਅਰ ਮਿਲ ਜਾਣਗੇ। ਅਜਿਹੇ 'ਚ ਤੁਸੀਂ ਆਪਣੇ ਪਾਰਟਨਰ ਨੂੰ ਦੇਣ ਲਈ ਡਬਲ ਹਾਰਟ ਸ਼ੇਪ ਵਾਲਾ ਟੈਡੀ ਬੀਅਰ ਖਰੀਦ ਸਕਦੇ ਹੋ। ਇਹ ਟੈਡੀ ਬੀਅਰ ਤੁਹਾਡੇ ਸਾਥੀ ਲਈ ਸਭ ਤੋਂ ਖਾਸ ਤੋਹਫਾ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਤੁਹਾਡੇ ਪਾਰਟਨਰ ਨੂੰ ਖਾਸ ਮਹਿਸੂਸ ਹੋਵੇਗਾ, ਸਗੋਂ ਤੁਸੀਂ ਉਨ੍ਹਾਂ ਦੋ ਦਿਲਾਂ ਦੇ ਵਿਚਕਾਰ ਇੱਕ ਪਿਆਰਾ ਸੰਦੇਸ਼ ਲਿਖ ਕੇ ਆਪਣੇ ਪਾਰਟਨਰ ਨੂੰ ਦੇ ਸਕਦੇ ਹੋ। ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਕੋਈ ਖਾਸ ਤੋਹਫਾ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਲਾਲ ਰੰਗ ਦਾ ਲੰਬਾ ਟੈਡੀ ਬੀਅਰ ਵੀ ਦੇ ਸਕਦੇ ਹੋ। ਤੁਹਾਨੂੰ ਬਜ਼ਾਰ ਵਿੱਚ ਲਾਲ ਰੰਗ ਦੇ ਟੈਡੀ ਬੀਅਰ ਬਹੁਤ ਜ਼ਿਆਦਾ ਮਿਲ ਜਾਣਗੇ। ਅਜਿਹੇ 'ਚ ਤੁਸੀਂ ਉਸ ਟੈਡੀ ਬੀਅਰ ਨੂੰ ਦੇ ਕੇ ਨਾ ਸਿਰਫ ਆਪਣੇ ਪਾਰਟਨਰ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾ ਸਕਦੇ ਹੋ, ਸਗੋਂ ਜਦੋਂ ਤੁਹਾਡਾ ਪਾਰਟਨਰ ਜੱਫੀ ਪਾ ਕੇ ਸੌਂਦਾ ਹੈ ਤਾਂ ਤੁਹਾਡੀ ਕਮੀ ਵੀ ਦੂਰ ਹੋ ਸਕਦੀ ਹੈ। ਅਮਰੀਕਾ 'ਚ ਖਿਡੌਣਿਆਂ ਦੀ ਦੁਕਾਨ ਚਲਾਉਣ ਵਾਲੇ ਮੋਰਿਸ ਮਿਚਟੋਮ ਰਿੱਛ ਦੇ ਕਾਰਟੂਨ ਤੋਂ ਇਸ ਹੱਦ ਤੱਕ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰਿੱਛ ਦੀ ਸ਼ਕਲ 'ਚ ਖਿਡੌਣਾ ਬਣਾ ਕੇ ਇਸ ਦਾ ਨਾਂ ਟੈਡੀ ਬੀਅਰ ਰੱਖਿਆ। ਇਸ ਦਾ ਨਾਂ ਵੀ ਰੂਜ਼ਵੈਲਟ ਦੇ ਨਾਂ 'ਤੇ ਰੱਖਿਆ ਗਿਆ ਸੀ। ਰੂਜ਼ਵੈਲਟ ਦਾ ਉਪਨਾਮ 'ਟੈਡੀ' ਸੀ। ਇਹ ਵੀ ਪੜ੍ਹੋ:ਕੇਜਰੀਵਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਰੋਧੀ: ਅਵਤਾਰ ਸਿੰਘ ਕਾਲਕਾ -PTC News