ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦੇਸ਼ ਵਾਸੀਆਂ ਨੂੰ 'ਲੋਹੜੀ" ਦੀਆਂ ਵਧਾਈਆਂ, ਪੰਜਾਬੀ 'ਚ ਕੀਤਾ ਟਵੀਟ
ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦੇਸ਼ ਵਾਸੀਆਂ ਨੂੰ 'ਲੋਹੜੀ" ਦੀਆਂ ਵਧਾਈਆਂ, ਪੰਜਾਬੀ 'ਚ ਕੀਤਾ ਟਵੀਟ,ਨਵੀਂ ਦਿੱਲੀ: ਪੰਜਾਬ ਸਮੇਤ ਪੂਰੇ ਦੇਸ਼ ਤੇ ਦੁਨੀਆ 'ਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਰ ਪਾਸੇ ਲੋਹੜੀ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਦੇਸ਼ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੰਜਾਬ ਸਮੇਤ ਦੇਸ਼-ਵਿਦੇਸ਼ ਦੇ ਕੋਨੇ-ਕੋਨੇ 'ਚ ਵੱਸਦੇ ਸਾਰੇ ਪੰਜਾਬੀ ਲੋਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਹੈ। ਹੋਰ ਪੜ੍ਹੋ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ‘ਤੇ ਹਮਲਾ ਕਰਨ ਦੀ ਦਿੱਤੀ ਧਮਕੀ https://twitter.com/rashtrapatibhvn/status/1216552052437868545?s=20 ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਪੰਜਾਬੀ ਭਾਸ਼ਾ 'ਚ ਟਵੀਟ ਕੀਤਾ ਤੇ ਲਿਖਿਆ ਹੈ ਕਿ 'ਪੰਜਾਬ, ਭਾਰਤ ਅਤੇ ਸੰਸਾਰ ਵਿਚ ਵੱਸਦੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਲੋਹੜੀ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ। ਲੋਹੜੀ ਦਾ ਇਹ ਮੁਬਾਰਕ ਮੌਕਾ ਅਤੇ ਤਿਉਹਾਰ ਹਰ ਇਕ ਦੀ ਜ਼ਿੰਦਗੀ ਵਿਚ ਉਤਸ਼ਾਹ, ਖੁਸ਼ੀਆਂ, ਉੱਤਮ ਸਿਹਤ ਅਤੇ ਖੁਸ਼ਹਾਲੀ ਲਿਆਵੇ''। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News