Mon, Dec 23, 2024
Whatsapp

Happy Holi 2022 Highlights: ਹੋਲੀ ਦੇ ਜਸ਼ਨ 'ਚ ਡੁੱਬਿਆ ਪੂਰਾ ਦੇਸ਼, ਭਗਵੰਤ ਮਾਨ ਨੇ ਦਿੱਤੀਆਂ ਮੁਬਾਰਕਾਂ View in English

Reported by:  PTC News Desk  Edited by:  Jasmeet Singh -- March 18th 2022 09:47 AM -- Updated: March 18th 2022 08:18 PM
Happy Holi 2022 Highlights: ਹੋਲੀ ਦੇ ਜਸ਼ਨ 'ਚ ਡੁੱਬਿਆ ਪੂਰਾ ਦੇਸ਼, ਭਗਵੰਤ ਮਾਨ ਨੇ ਦਿੱਤੀਆਂ ਮੁਬਾਰਕਾਂ

Happy Holi 2022 Highlights: ਹੋਲੀ ਦੇ ਜਸ਼ਨ 'ਚ ਡੁੱਬਿਆ ਪੂਰਾ ਦੇਸ਼, ਭਗਵੰਤ ਮਾਨ ਨੇ ਦਿੱਤੀਆਂ ਮੁਬਾਰਕਾਂ

Happy Holi 2022 Highlights: ਰੰਗਾਂ ਨਾਲ ਖੇਡੀ ਜਾਣ ਵਾਲੀ ਹੋਲੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਗਈ। ਹੋਲੀ ਦੇ ਮੌਕੇ 'ਤੇ ਆਂਢ-ਗੁਆਂਢ, ਰਿਸ਼ਤੇਦਾਰ, ਦੋਸਤ-ਮਿੱਤਰ ਆਪਣੇ ਪਿਆਰਿਆਂ ਨੂੰ ਜੱਫੀ ਪਾ ਕੇ ਵਧਾਈ ਦਿੰਦੇ ਹਨ ਅਤੇ ਮਿਠਾਈ ਖਿਲਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਇਸ ਖ਼ਾਸ ਦਿਨ ਲਈ ਇੱਕ ਕਹਾਵਤ ਵੀ ਮਸ਼ਹੂਰ ਹੈ ਕਿ ਇਸ ਦਿਨ ਦੁਸ਼ਮਨ ਵੀ ਦੋਸਤ ਬਣ ਜਾਂਦੇ ਨੇ, ਹੋਲੀ ਦੇ ਦਿਨ ਮਿਲਣ ਨਾਲ ਸਾਰੇ ਪੁਰਾਣੇ ਝਗੜੇ ਖਤਮ ਹੋ ਜਾਂਦੇ ਹਨ ਅਤੇ ਰਿਸ਼ਤਿਆਂ 'ਚ ਨੇੜਤਾ ਵਧਦੀ ਹੈ। ਇਸ ਦਿਨ ਪਰਿਵਾਰ ਨਾਲ ਹੋਲਿਕਾ ਦਹਨ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਖ਼ਾਸ ਕਰ ਪੰਜਾਬ ਵਿਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੇਲੇ ਤੋਂ ਚੱਲੀ ਆਈ ਪ੍ਰਥਾ 'ਹੌਲ਼ਾ ਮੁਹੱਲਾ' ਦਾ ਆਯੋਜਨ ਕੀਤਾ ਜਾਂਦਾ ਹੈ ਜੋ ਕਿ ਬੜੇ ਹੀ ਜ਼ੋਰਾ ਸ਼ੋਰਾ ਤੇ ਬੀਰ ਰਸ 'ਚ ਮਨਾਈ ਜਾਂਦੀ ਹੈ।

Happy-Choti-Holi-2022-3

ਪੀਟੀਸੀ ਨਿਊਜ਼ ਹੋਲੀ ਖੇਡਦੇ ਸਮੇਂ ਕੋਰੋਨਾ ਗਾਈਡਲਾਈਨ ਦਾ ਧਿਆਨ ਰੱਖਣ ਦੀ ਬੇਨਤੀ ਕਰਦਾ ਹੈ। ਭਾਵੇਂ ਦੇਸ਼ ਵਿੱਚ ਸੰਕਰਮਣ ਦੀ ਰਫ਼ਤਾਰ ਰੁਕ ਗਈ ਹੋਵੇ ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਨੂੰ ਅਜੇ ਵੀ ਲਗਾਤਾਰ ਸਾਵਧਾਨੀ ਵਰਤਣ ਦੀ ਲੋੜ ਹੈ।

Happy Holi 2022 Highlights:



5:00PM- ਹੋਲਾ ਮਹੱਲਾ ਮੌਕੇ ਸੰਗਤਾਂ ਦਾ ਵਿਰਾਸਤ ਏ ਖਾਲਸਾ ਵਿਚ ਹੜ ਆਇਆ



4:30PM- ਕਈ ਸੇਲੇਬਸ ਤੁਹਾਡੇ ਫੈਨਜ਼ ਨੂੰ ਹੋਲੀ ਦੀ ਵਧਾਈ ਭੇਜਦੇ ਹਨ ਤਾਂ ਕਈਆਂ ਦਾ ਇਹ ਸਿਲਸਿਲਾ ਜਾਰੀ ਹੈ। ਹੁਣ ਬਾਲੀਵੁੱਡ ਦੀ ਪ੍ਰਿਅੰਕਾ ਚੋਪੜਾ ਅਤੇ ਕਰੀਨਾ ਕਪੂਰ ਖਾਨ ਨੇ ਫੈਨਜ਼ ਨੂੰ ਹੋਲੀ ਦੀ ਮੁਬਾਰਕਾਂ ਦੀ ਹਨ। ਉਹੀਂ, ਪ੍ਰਿਅੰਕਾ ਚੋਪੜਾ ਨਿਊ ਬੌਰਨ ਬੇਬੀ ਨਾਲ ਪਹਿਲੀ ਹੋਲੀ ਸੇਲਿਬ੍ਰੇਟ ਕਰ ਰਹੇ ਹਨ। ਕਰੀਨਾ ਕਪੂਰ ਨੇ ਬੇਟੇ ਸੰਗ ਮਸਤੀ ਕਰ ਰਹੇ ਹਨ।


12.15 am | ਬਾਲੀਵੁਡ ਅਦਾਕਾਰ ਅਨੁਪਮ ਖੇਰ ਨੇ ਆਪਣੀ ਨਵੀਂ ਫਿਲਮ 'ਦੀ ਕਸ਼ਮੀਰ ਫਾਈਲਸ' ਦੀ ਪ੍ਰਮੋਸ਼ਨ ਕਰਦਿਆਂ ਆਪਣੇ ਪ੍ਰਸ਼ਾਸਨਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ, ਉਨ੍ਹਾਂ ਟਵੀਟ ਕੀਤਾ "ਹੋਲੀ ਹੈ! ? ਸਾਡੀ ਫਿਲਮ #TheKashmirFiles ਆਪਣੇ ਅਸਲੀ ਰੰਗ ਦਿਖਾ ਰਹੀ ਹੈ! ਸਭ ਨੂੰ ਹੋਲੀ ਮੁਬਾਰਕ! ??? #Love #TruthWins #MagicOfCinema"






11.35 am | ਆਪ ਵਿਧਾਇਕ ਸਰਬਜੀਤ ਮਾਣੂਕੇ ਨੇ ਹਲਕੇ ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ ਤੇ ਖੁਸ਼ੀ ਨਾਲ ਤਿਉਹਾਰ ਮਨਾਇਆ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਹੋਲੇ ਮਹੱਲੇ ਦੀਆਂ ਵੀ ਵਧਾਈਆਂ ਦਿੱਤੀਆਂ।

11.10 am | ਦੁਰਗਿਆਣਾ ਤੀਰਥ ਵਿਖੇ ਭਗਤਾ ਵੱਲੋੋਂ ਹੋਲੀ ਮਨਾਈ ਗਈ। ਇਕ ਦੂਸਰੇ ਨੂੰ ਰੰਗ ਲਗਾ ਖੁਸ਼ੀ ਮਨਾਈ ਗਈ। ਇਸ ਮੌਕੇ ਦੁਰਗਿਆਣਾ ਤੀਰਥ ਹੋਲੀ ਖੇਡਣ ਪਹੁੰਚੇ ਲੋਕਾਂ ਨੇ ਦੱਸਿਆ ਕਿ ਅੱਜ ਬਹੁਤ ਪਾਵਨ ਅਤੇ ਖੁਸ਼ੀਆਂ ਭਰੀਆਂ ਦਿਨ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਅਤੇ ਰਾਧਾ ਜੀ ਨੂੰ ਹੋਲੀ ਦਾ ਤਿਉਹਾਰ ਬਹੁਤ ਪਸੰਦ ਹੈ।

11.00 am | ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਟਵੀਟ ਕਰਦਿਆਂ ਲਿਖਿਆ "ਰੰਗਾਂ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਵੇ। ਹੋਲੀ ਮੁਬਾਰਕ"






10.45 am | ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਦਿੱਤੀਆਂ ਲੋਕਾਂ ਨੂੰ ਵਧਾਈਆਂ।






10.30 am | ਅੰਮ੍ਰਿਤਸਰ ਵਿੱਚ ਬੀਐਸਐਫ ਬਟਾਲੀਅਨ ਹੈੱਡਕੁਆਰਟਰ ਵਿੱਚ ਜਵਾਨਾਂ ਨੇ ਇੱਕ ਦੂਜੇ ਨੂੰ ਗੁਲਾਲ ਲਾ ਨੱਚ ਕੇ ਮਨਾਈ ਹੋਲੀ। ਇੱਕ ਜਵਾਨ ਨੇ ਕਿਹਾ ਕਿ ਅੱਜ ਸਾਰੇ ਜਵਾਨ ਇਕੱਠੇ ਹੋਏ ਅਤੇ ਅਸੀਂ ਸਾਰਿਆਂ ਨੇ ਹੋਲੀ ਖੇਡੀ, ਸਾਨੂੰ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਮਿਲਿਆ, ਜਿਸ ਨਾਲ ਸਹਿਯੋਗ ਅਤੇ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ।"






9.23 am | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਹੋਲੀ ਦੀਆਂ ਵਧਾਈਆਂ

9.00 am | ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੋਲੀ ਮੌਕੇ ਅਵਾਮ ਨੂੰ ਵਧਾਈਆਂ ਦਿੱਤੀਆਂ







8.55 am | BSF ਦੇ ਜਵਾਨਾਂ ਨੇ ਜੈਸਲਮੇਰ ਵਿੱਚ ਰੰਗਾਂ ਨਾਲ ਖੇਡ ਕੇ ਅਤੇ ਗੀਤਾਂ ਦੀਆਂ ਧੁਨਾਂ 'ਤੇ ਨੱਚ ਕੇ ਹੋਲੀ ਮਨਾਈ।






8.50 am | ਰਾਜਸਥਾਨ ਦੇ ਜੈਸਲਮੇਰ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਨੇ ਖੇਡੀ ਹੋਲੀ। #ਹੋਲੀ







8.44 am | ਭਗਵੰਤ ਮਾਨ ਨੇ ਸਾਰੇ ਦੇਸ਼ ਹੋਲੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਟਵੀਟ ਕਰਦਿਆਂ ਲਿਖਿਆ "ਹੋਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਖ਼ੁਸ਼ੀ ਅਤੇ ਤਰੱਕੀ ਦੇ ਰੰਗ ਤੁਹਾਡੀ ਸਭ ਦੀ ਜਿੰਦਗੀ ਵਿੱਚ ਹਮੇਸ਼ਾ ਮੌਜੂਦ ਰਹਿਣ। ਰੰਗ-ਉਮੰਗ, ਏਕਤਾ ਅਤੇ ਸਦਭਾਵਨਾ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਸੁਭਾਗ ਲੈ ਕੇ ਆਵੇ। #HappyHoli"







7.40 am | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਲੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। #ਹੋਲੀ




-PTC News


Top News view more...

Latest News view more...

PTC NETWORK