Happy Dussehra 2022: CM ਭਗਵੰਤ ਮਾਨ ਸਮੇਤ ਇਨ੍ਹਾਂ ਆਗੂਆਂ ਨੇ ਜਨਤਾ ਨੂੰ ਦੁਸਹਿਰੇ ਦੀਆਂ ਦਿੱਤੀਆਂ ਵਧਾਈਆਂ
Happy Dussehra 2022: ਅੱਜ ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ (Dussehra) ਵਾਲੇ ਦਿਨ ਭਗਵਾਨ ਰਾਮ ਨੇ ਰਾਵਣ ਦਾ ਅੰਤ ਕਰਕੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਪ੍ਰਾਪਤ ਕੀਤੀ ਸੀ। ਇਸ ਲਈ ਇਸ ਤਿਉਹਾਰ ਨੂੰ ਬਦੀ ’ਤੇ ਨੇਕੀ ਦੀ ਜਿੱਤ ਦੇ ਤਿਉਹਾਰ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਨੂੰ ਵਿਜੈਦਸ਼ਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਨਰਾਤਿਆਂ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ।
ਇਸ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਸਹਿਰੇ ਦੇ ਪਵਿੱਤਰ ਤਿਉਹਾਰਾਂ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਆਓ ਨੇਕੀ ਤੇ ਸੱਚਾਈ ਦੀ ਰਾਹ ‘ਤੇ ਚੱਲਣ ਦਾ ਪ੍ਰਣ ਕਰੀਏ ਅਤੇ ਬੁਰਾਈਆਂ ਨੂੰ ਸਮਾਜ ਤੇ ਜੀਵਨ ‘ਚੋਂ ਖ਼ਤਮ ਕਰੀਏ।
ਇਸ ਦੇ ਨਾਲ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੁਸਹਿਰੇ ਦੇ ਪਵਿੱਤਰ ਤਿਉਹਾਰਾਂ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਨਾਂ ਨੂੰ ਸਹਿਣਸ਼ੀਲਤਾ, ਸਦਭਾਵਨਾ ਅਤੇ ਆਦਰਸ਼ਾਂ ਦੀਆਂ ਰਵਾਇਤਾਂ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ ਹੈ। ਸੰਧਵਾਂ ਨੇ ਕਿਹਾ ਕਿ ਭਗਵਾਨ ਰਾਮ ਦੀ ਲੰਕਾ ’ਤੇ ਜਿੱਤ ਦੇ ਸੰਦਰਭ ਵਿੱਚ ਮਨਾਇਆ ਜਾਂਦਾ, ਦੁਸਹਿਰਾ ਸਾਨੂੰ ਚੰਗਿਆਈ ਅਤੇ ਉੱਚ ਕਦਰਾਂ-ਕੀਮਤਾਂ ’ਤੇ ਚੱਲਣ ਦੀ ਸੇਧ ਦਿੰਦਾ ਹੈ। ਇਹ ਵੀ ਪੜ੍ਹੋ: Dussehra 2022: ਆਓ ਮਿਲ ਕੇ ਮਨਾਈਏ ਦੁਸਹਿਰੇ ਦਾ ਤਿਉਹਾਰ, ਆਪਣੇ ਦੋਸਤਾਂ ਨੂੰ ਭੇਜੋ ਇਹ ਵਧਾਈ MESSAGES ਉਨਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰਾਂ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਦੁਸਹਿਰੇ ਨਾਲ ਸਬੰਧਿਤ ਘਟਨਾਵਾਂ ਨੈਤਿਕ ਕਦਰਾਂ-ਕੀਮਤਾਂ ਦੇ ਆਦਰਸ਼ਾਂ ਨੂੰ ਉਤਸ਼ਾਹਤ ਕਰਨ ਲਈ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਨਰਿੰਦਰ ਮੋਦੀ ਦਾ ਟਵੀਟ ਇਸ ਮੌਕੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਸਹਿਰੇ ਦੇ ਪਵਿੱਤਰ ਤਿਉਹਾਰਾਂ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ।ਬੁਰਾਈ ‘ਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ… ਆਓ ਨੇਕੀ ਤੇ ਸੱਚਾਈ ਦੀ ਰਾਹ ‘ਤੇ ਚੱਲਣ ਦਾ ਪ੍ਰਣ ਕਰੀਏ…ਬੁਰਾਈਆਂ ਨੂੰ ਸਮਾਜ ਤੇ ਜੀਵਨ ‘ਚੋਂ ਖ਼ਤਮ ਕਰੀਏ… pic.twitter.com/rKKrbus74o — Bhagwant Mann (@BhagwantMann) October 5, 2022
सभी देशवासियों को विजय के प्रतीक-पर्व विजयादशमी की बहुत-बहुत बधाई। मेरी कामना है कि यह पावन अवसर हर किसी के जीवन में साहस, संयम और सकारात्मक ऊर्जा लेकर आए।
— Narendra Modi (@narendramodi) October 5, 2022