Happy Birthday: 10 ਵੀਂ ਪਾਸ ਦਿਲਜੀਤ ਕਰਦਾ ਹੈ ਕਰੋੜਾਂ ਦਿਲਾਂ 'ਤੇ ਰਾਜ, ਜਾਣੋ ਕੁਝ ਦਿਲਚਸਪ ਗੱਲਾਂ
Happy Birthday Diljit Dosanjh: ਪੰਜਾਬ ਦੇ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਦਾ ਅੱਜ ਯਾਨੀ 6 ਜਨਵਰੀ ਨੂੰ 38ਵਾਂ ਜਨਮਦਿਨ ਹੈ। ਦਿਲਜੀਤ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਇਸ ਸ਼ੌਕ ਕਾਰਨ ਉਹ ਸਕੂਲ ਵਿੱਚ, ਸਥਾਨਕ ਗੁਰਦੁਆਰਿਆਂ ਵਿੱਚ ਜਾ ਕੇ ਕੀਰਤਨ ਕਰਨ ਲੱਗ ਪਾਏ। ਇੱਥੋਂ ਹੀ ਦਿਲਜੀਤ ਦੋਸਾਂਝ ਦਾ ਬਤੌਰ ਗਾਇਕ ਕਰੀਅਰ ਸ਼ੁਰੂ ਹੋਇਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦਿਲਜੀਤ ਨੇ ਗਾਇਕੀ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਦਿਲਜੀਤ ਦੋਸਾਂਝ ਦੇ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ-------- 2004 ਵਿੱਚ, ਓਹਨਾਂ ਨੇ ਆਪਣੀ ਪਹਿਲੀ ਸੰਗੀਤ ਐਲਬਮ ਰਿਲੀਜ਼ ਕੀਤੀ। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦਿਲਜੀਤ ਦੋਸਾਂਝ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਹਿੰਦੀ ਫਿਲਮ ਇੰਡਸਟਰੀ 'ਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਦਿਲਜੀਤ ਸਿਰਫ ਪੰਜਾਬ ਵਿਚ ਹੀ ਨਹੀਂ ਪਰ ਬਾਲੀਵੁੱਡ ਵਿਚ ਵੀ ਆਪਣੇ ਗਾਣਿਆਂ ਅਤੇ ਫ਼ਿਲਮਾਂ ਨਾਲ ਆਪਣੇ ਫੈਨਸ ਨੂੰ ਖੁਸ਼ ਕਰ ਰਹੇ ਹਨ। ਉਸ ਨੇ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਦਿੱਤੇ, ਜਿਨ੍ਹਾਂ ਵਿਚ '5 ਤਾਰਾ', 'ਮੂਵ ਯੂਅਰ ਲੱਕ', 'ਪ੍ਰੋਪਰ ਪਟੋਲਾ' ਅਤੇ 'ਇਕ ਕੁੜੀ' ਵਰਗੇ ਕਈ ਗੀਤ ਸ਼ਾਮਲ ਹਨ। ਉਨ੍ਹਾਂ ਨੇ ਸ਼ੁਰੂ ਤੋਂ ਹੀ ਪੰਜਾਬੀ ਇੰਡਸਟਰੀ 'ਚ ਆਪਣਾ ਜਲਵਾ ਦਿਖਾਇਆ ਹੈ, ਇਸ ਦੇ ਨਾਲ ਹੀ ਦਿਲਜੀਤ ਨੇ ਬਾਲੀਵੁੱਡ 'ਚ ਵੀ ਆਪਣਾ ਦਮ ਦਿਖਾਇਆ ਹੈ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਅਦਾਕਾਰੀ ਲਈ ਜਾਣਿਆ ਜਾਂਦੇ ਹਨ। ਵਿਆਹ ਬਾਰੇ ਨਹੀਂ ਕੀਤਾ ਕਦੇ ਜ਼ਿਕਰ ਦਿਲਜੀਤ ਬਾਰੇ ਬਹੁਤ ਅਜਿਹੀਆਂ ਖਬਰਾਂ ਆਈਆਂ ਸਨ ਕਿ ਉਹ ਵਿਆਹਿਆ ਹੋਏ ਹਨ ਅਤੇ ਉਹਨਾਂ ਦਾ ਇਕ ਬੇਟਾ ਹੈ, ਪਰ ਦਿਲਜੀਤ ਨੇ ਇਸ ਬਾਰੇ ਕਦੇ ਗੱਲ ਨਹੀਂ ਕੀਤੀ। ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦੇ। ਉਹ ਆਪਣੀ ਨਿਜੀ ਜ਼ਿੰਦਗੀ ਨੂੰ ਪ੍ਰਿਵਾਤੇ ਰੱਖਣ ਵਿਚ ਯਕੀਨ ਰੱਖਦੇ ਹਨ ਇਸ ਲਈ ਉਹਨਾਂ ਬਾਰੇ ਕਹੀਆਂ ਗਈਆਂ ਜ਼ਿਆਦਾਤਰ ਗੱਲਾਂ ਸਿਰਫ਼ ਅਟਕਲਾਂ ਹੀ ਹਨ। ਇਕ ਇੰਟਰਵਿਊ 'ਚ ਦਿਲਜੀਤ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕੰਮ ਦਾ ਨਤੀਜਾ ਉਨ੍ਹਾਂ ਦੇ ਪਰਿਵਾਰ ਨੂੰ ਕਿਸੀ ਵੀ ਹਾਲਤ ਵਿਚ ਭੁਗਤਣਾ ਪਵੇ, ਇਸ ਲਈ ਉਹ ਉਨ੍ਹਾਂ ਨੂੰ ਲਾਈਮਲਾਈਟ ਤੋਂ ਦੂਰ ਰੱਖਦੇ ਹਨ। ਨਾਮ ਬਾਰੇ ਵੱਡਾ ਖੁਲਾਸਾ---- ਤੁਹਾਨੂੰ ਸਾਰਿਆਂ ਨੂੰ ਲਗਦਾ ਹੋਏਗਾ ਕਿ ਦਿਲਜੀਤ ਦਾ ਨਾਮ ਸ਼ੁਰੂ ਤੋਂ ਹੀ ਦਿਲਜੀਤ ਦੋਸਾਂਝ ਸੀ ਪਰ ਅਸਲ ਵਿਚ ਉਹਨਾਂ ਦਾ ਨਾਂ ਦਿਲਜੀਤ ਸਿੰਘ ਸੀ ਪਰ ਸਾਲ 2004 'ਚ ਉਨ੍ਹਾਂ ਦੀ ਪਹਿਲੀ ਐਲਬਮ 'ਐਲਬਮ ਇਸ਼ਕ ਦਾ ਉਦਾ ਅਦਾ' ਰਿਲੀਜ਼ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ''ਦਿਲਜੀਤ ਦੋਸਾਂਝ'' ਰੱਖ ਲਿਆ।
ਬਹੁਤ ਸਾਰੇ ਲੋਕੀ ਇਹ ਨਹੀਂ ਜਾਂਦੇ ਕਿ ਦਿਲਜੀਤ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਜਾਣਿਆ ਜਾਂਦਾ ਹੈ। ਸਾਲ 2009 'ਚ ਦਿਲਜੀਤ ਨੇ ਮਸ਼ਹੂਰ ਰੈਪਰ ਹਨੀ ਸਿੰਘ ਨਾਲ 'ਗੋਲੀਆਂ' ਗੀਤ ਗਾਇਆ, ਜਿਸ ਨਾਲ ਉਹ ਅੰਤਰਰਾਸ਼ਟਰੀ ਸਟਾਰ ਬਣ ਗਏ। ਦਿਲਜੀਤ ਨੇ ਸਾਲਾਂ ਦੌਰਾਨ 7 ਬ੍ਰਿਟ ਏਸ਼ੀਆ ਟੀਵੀ ਵਿਸ਼ਵ ਸੰਗੀਤ ਅਵਾਰਡ ਜਿੱਤੇ ਹਨ। ਕੰਮ ਤੋਂ ਇਲਾਵਾ ਸਮਾਜਿਕ ਕਾਰਜ ਲਈ ਵੀ ਹੁੰਦੇ ਹਨ ਅੱਗੇ ਦਿਲਜੀਤ ਇੰਡਸਟਰੀ 'ਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਸਮਾਜਿਕ ਕਾਰਜ ਵੀ ਕਰਦੇ ਹਨ। ਸਾਲ 2013 ਵਿੱਚ, ਆਪਣੇ ਜਨਮਦਿਨ ਦੇ ਮੌਕੇ 'ਤੇ, ਦਿਲਜੀਤ ਨੇ 'ਸਾਂਝ ਫਾਊਂਡੇਸ਼ਨ' ਨਾਮ ਦੀ ਇੱਕ ਐਂਜਾਓ ਲਾਂਚ ਕੀਤੀ। ਇਹ ਐਨਜੀਓ ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ਵਿੱਚ ਯੋਗਦਾਨ ਪਾਉਂਦੀ ਹੈ। ਉਹਨਾਂ ਨੇ ਆਪਣੇ NGO ਬਾਰੇ ਬਾਲੀਵੁੱਡ ਐਕਟ੍ਰੈੱਸ ਪ੍ਰਿਯੰਕਾ ਚੋਪੜਾ ਨਾਲ ਵੀ ਗੱਲ ਕੀਤੀ। -PTC NewsView this post on Instagram