ਨੌਜਵਾਨ ਨੇ ਪੁਲਿਸ 'ਤੇ ਹੱਥ ਅਤੇ ਪੈਰ 'ਚ ਕਿੱਲ ਠੋਕਣ ਦਾ ਲਗਾਇਆ ਦੋਸ਼ ,ਜਾਣੋ ਪੁਲਿਸ ਦਾ ਕੀ ਕਹਿਣਾ
ਬਰੇਲੀ : ਪੂਰਾ ਦੇਸ਼ ਇਸ ਸਮੇਂ ਕੋਰੋਨਾ (ਕੋਵਿਡ -19) ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਪੁਲਿਸ ਦਾ ਅਕਸ ਆਮ ਆਦਮੀ ਦੇ ਸਾਹਮਣੇ ਥੋੜਾ ਸੁਧਰ ਗਿਆ ਸੀ ਪਰ ਹੁਣ ਫਿਰ ਇਕ ਘਟਨਾ ਨੇ ਪੁਲਿਸ ਦੇ ਕੰਮਕਾਜ 'ਤੇ ਸਵਾਲ ਖੜੇ ਕੀਤੇ ਹਨ। ਤਾਜਾ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀਨਾਲ ਸਬੰਧਤ ਹੈ।
[caption id="attachment_500855" align="aligncenter" width="300"]
ਨੌਜਵਾਨ ਨੇ ਪੁਲਿਸ 'ਤੇ ਹੱਥ ਅਤੇ ਪੈਰ 'ਚ ਕਿੱਲ ਠੋਕਣ ਦਾ ਲਗਾਇਆ ਦੋਸ਼ ,ਜਾਣੋ ਪੁਲਿਸ ਦਾ ਕੀ ਕਹਿਣਾ[/caption]
ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ
ਬਰੇਲੀ (Bareilly)ਪੁਲਿਸ 'ਤੇ ਇਕ ਨੌਜਵਾਨ ਨੇ ਗੰਭੀਰ ਦੋਸ਼ ਲਗਾਏ ਹਨ। ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਨੇ ਘਰ ਦੇ ਬਾਹਰ ਬਿਨ੍ਹਾਂ ਕਿਸੇ ਮਾਸਕ ਤੋਂ ਬੈਠਣ 'ਤੇ ਹੱਥ ਅਤੇ ਪੈਰ 'ਚ ਕਿੱਲ ਠੋਕ ਦਿੱਤੇ ਹਨ। ਹਾਲਾਂਕਿ ਨੌਜਵਾਨ ਦੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਪੁਲਿਸ ਨੇ ਇਸ ਨੂੰ ਸਿਰਫ ਇਕ ਸਾਜਿਸ਼ ਕਰਾਰ ਦਿੱਤਾ ਹੈ।
[caption id="attachment_500854" align="aligncenter" width="300"]
ਨੌਜਵਾਨ ਨੇ ਪੁਲਿਸ 'ਤੇ ਹੱਥ ਅਤੇ ਪੈਰ 'ਚ ਕਿੱਲ ਠੋਕਣ ਦਾ ਲਗਾਇਆ ਦੋਸ਼ ,ਜਾਣੋ ਪੁਲਿਸ ਦਾ ਕੀ ਕਹਿਣਾ[/caption]
ਇੱਥੋਂ ਦੇ ਥਾਣਾ ਬਾਰਾਦਰੀ ਦੇ ਜੋਗੀ ਨਵਾਦਾ ਵਿੱਚ ਇੱਕ ਨੌਜਵਾਨ ਦੇ ਹੱਥਾਂ ਅਤੇ ਪੈਰਾਂ ਵਿੱਚ ਮਾਸਕ ਨਾ ਪਾਉਣ ਦੇ ਕਾਰਨ ਕਿੱਲ ਠੋਕਣ ਦਾ ਦੋਸ਼ ਪੁਲਿਸ 'ਤੇ ਲੱਗਾ ਹੈ। ਬਰੇਲੀ ਦੇ ਬਰਾਦਰੀ ਥਾਣਾ ਖੇਤਰ ਵਿੱਚ ਰਹਿਣ ਵਾਲੇ ਰਣਜੀਤ ਦੇ ਹੱਥਾਂ ਅਤੇ ਪੈਰਾਂ ਵਿੱਚ ਕਿੱਲ ਠੋਕੇ ਮਿਲੇ ਹਨ। ਉਹ ਬੁੱਧਵਾਰ ਨੂੰ ਥਾਣੇ ਪਹੁੰਚਿਆ।
ਪੜ੍ਹੋ ਹੋਰ ਖ਼ਬਰਾਂ : ਡੋਮਿਨਿਕਾ 'ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ 'ਯੈਲੋ ਨੋਟਿਸ'
[caption id="attachment_500851" align="aligncenter" width="300"]
ਨੌਜਵਾਨ ਨੇ ਪੁਲਿਸ 'ਤੇ ਹੱਥ ਅਤੇ ਪੈਰ 'ਚ ਕਿੱਲ ਠੋਕਣ ਦਾ ਲਗਾਇਆ ਦੋਸ਼ ,ਜਾਣੋ ਪੁਲਿਸ ਦਾ ਕੀ ਕਹਿਣਾ[/caption]
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਕਰੀਬ 10 ਵਜੇ ਘਰ ਦੇ ਬਾਹਰ ਬੈਠਾ ਸੀ। ਪੁਲਿਸ ਗਸ਼ਤ 'ਤੇ ਆਈ ਅਤੇ ਮਾਸਕ ਨਾ ਲਾਉਣ ਦੇ ਦੋਸ਼ 'ਚ ਰਣਜੀਤ ਨੂੰ ਫੜ ਲਿਆ। ਇਸ ਮਗਰੋਂ ਪੁਲਿਸ ਉਸਨੂੰ ਥਾਣੇ ਲੈ ਗਈ ਅਤੇ ਉਸਦੇ ਹੱਥ ਅਤੇ ਪੈਰ 'ਚ ਕਿੱਲ ਠੋਕ ਦਿੱਤੇ ਹਨ।ਰਣਜੀਤ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ।
[caption id="attachment_500856" align="aligncenter" width="300"]
ਨੌਜਵਾਨ ਨੇ ਪੁਲਿਸ 'ਤੇ ਹੱਥ ਅਤੇ ਪੈਰ 'ਚ ਕਿੱਲ ਠੋਕਣ ਦਾ ਲਗਾਇਆ ਦੋਸ਼ ,ਜਾਣੋ ਪੁਲਿਸ ਦਾ ਕੀ ਕਹਿਣਾ[/caption]
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਦਾ ਦਾ ਜਵਾਬ ਵੀ ਸਾਹਮਣੇ ਆਇਆ ਹੈ। ਐਸਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪਤਾ ਲੱਗਿਆ ਹੈ ਕਿ 24 ਮਈ ਨੂੰ ਰਣਜੀਤ ਬਿਨ੍ਹਾਂ ਕਿਸੇ ਮਾਸਕ ਤੋਂ ਘੁੰਮ ਰਿਹਾ ਸੀ। ਇਸ ਕੇਸ ਵਿੱਚ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਭੱਜ ਗਿਆ ਅਤੇ ਪੁਲਿਸ ਉਸ 'ਤੇ ਛਾਪਾ ਮਾਰਨ ਲਈ ਉਸ ਦੇ ਘਰ ਗਈ। ਇਹ ਘਟਨਾ ਗ੍ਰਿਫਤਾਰੀ ਤੋਂ ਬਚਣ ਲਈ ਰਚੀ ਗਈ ਹੈ।
-PTCNews