Fri, May 2, 2025
Whatsapp

ਅਸਮ 'ਚ ਉਲਫਾ ਅੱਤਵਾਦੀਆਂ ਦਾ ਹਮਲਾ, ਗੋਲੀ ਮਾਰ ਕੇ 5 ਨਿਰਦੋਸ਼ ਨੌਜਵਾਨਾਂ ਦੀ ਕੀਤੀ ਹੱਤਿਆ

Reported by:  PTC News Desk  Edited by:  Joshi -- November 02nd 2018 09:01 AM -- Updated: November 03rd 2018 08:44 AM
ਅਸਮ 'ਚ ਉਲਫਾ ਅੱਤਵਾਦੀਆਂ ਦਾ ਹਮਲਾ, ਗੋਲੀ ਮਾਰ ਕੇ 5 ਨਿਰਦੋਸ਼ ਨੌਜਵਾਨਾਂ ਦੀ ਕੀਤੀ ਹੱਤਿਆ

ਅਸਮ 'ਚ ਉਲਫਾ ਅੱਤਵਾਦੀਆਂ ਦਾ ਹਮਲਾ, ਗੋਲੀ ਮਾਰ ਕੇ 5 ਨਿਰਦੋਸ਼ ਨੌਜਵਾਨਾਂ ਦੀ ਕੀਤੀ ਹੱਤਿਆ

ਅਸਮ 'ਚ ਉਲਫਾ ਅੱਤਵਾਦੀਆਂ ਦਾ ਹਮਲਾ, ਗੋਲੀ ਮਾਰ ਕੇ 5 ਨਿਰਦੋਸ਼ ਨੌਜਵਾਨਾਂ ਦੀ ਕੀਤੀ ਹੱਤਿਆ,ਗੁਹਾਟੀ: ਅਸਮ ਦੇ ਤਿਨਸੁਕੀਆ ਜ਼ਿਲ੍ਹੇ 'ਚ ਬੀਤੀ ਸ਼ਾਮ ਪੰਜ਼ ਬੰਗਲਾ ਭਾਸ਼ੀ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹੱਤਿਆਕਾਂਡ ਪਿੱਛੇ ਉਲਫਾ (ਆਈ) ਦੇ ਅੱਤਵਾਦੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ ਉਲਫਾ ਨੇ ਇਸ ਤੋਂ ਇਨਕਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਖੇਰਬਾੜੀ ਪਿੰਡ ਦੀ ਹੈ। ਸੂਤਰਾਂ ਅਨੁਸਾਰ ਜਦੋ ਇਹ ਘਟਨਾ ਵਾਪਰੀ ਤਾਂ ਕੁਝ ਲੋਕ ਦੁਕਾਨ 'ਤੇ ਬੈਠੇ ਸਨ, ਜਿਸ ਤੋਂ ਬਬਾਦ ਉਥੇ ਕੁਝ ਅਣਪਛਾਤੇ ਅੱਤਵਾਦੀ ਆਏ ਤੇ ਉਨ੍ਹਾਂ ਨੂੰ ਅਗਵਾ ਕਰਕੇ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਲੈ ਗਏ। ਹੋਰ ਪੜ੍ਹੋ: ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਂਅ ਅਧਿਕਾਰੀਆਂ ਮੁਤਾਬਕ ਇਨ੍ਹਾਂ ਨੌਜਵਾਨਾਂ ਨੂੰ ਇਕ ਕਤਾਰ ਵਿਚ ਖੜਾ ਕਰਕੇ ਇਕ ਇਕ ਕਰਕੇ ਗੋਲੀ ਮਾਰ ਦਿੱਤੀ ਗਈ।ਇਸ ਤੋਂ ਬਾਅਦ ਅਸਮ ਦੇ ਮੁੱਖਮੰਤਰੀ ਸਰਬਾਨੰਦ ਸੋਨੋਵਾਲ ਨੇ ਹਮਲੇ ਦੀ ਸਖਤ ਆਲੋਚਨਾ ਕਰਦੇ ਹੋਏ ਇਸ ਨੂੰ ਨਿਰਦੋਸ਼ ਲੋਕਾਂ ਦੀ ਹੱਤਿਆ ਕਰਾਰ ਦਿੱਤਾ। ਉਨ੍ਹਾਂ ਨੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਪ੍ਰਤੀ ਸੋਗ ਸੰਵੇਦਨਾ ਜਤਾਈ। ਉਨ੍ਹਾਂ ਨੇ ਕਿਹਾ, ਇਸ ਕਾਇਰਤਾਪੂਰਣ ਹਿੰਸਾ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। —PTC News


Top News view more...

Latest News view more...

PTC NETWORK