Sat, Nov 23, 2024
Whatsapp

ਟਰੱਕ ਵਿਚ ਜ਼ਿੰਦਾ ਸੜੀ ਪੰਜਾਬਣ ਗੁਰਪ੍ਰੀਤ ਕੌਰ ਬਰਾੜ ਦੇ ਪਤੀ ਸੁਖਚੈਨ ਸਿੰਘ ਬਰਾੜ ਨੇ ਕਬੂਲਿਆ ਜੁਰਮ, ਪਤਨੀ ਨੂੰ ਦਿੱਤੀ ਇਸ ਗਲਤੀ ਦੀ ਸਜ਼ਾ! 

Reported by:  PTC News Desk  Edited by:  Joshi -- December 24th 2017 02:39 PM -- Updated: December 24th 2017 02:40 PM
ਟਰੱਕ ਵਿਚ ਜ਼ਿੰਦਾ ਸੜੀ ਪੰਜਾਬਣ ਗੁਰਪ੍ਰੀਤ ਕੌਰ ਬਰਾੜ ਦੇ ਪਤੀ ਸੁਖਚੈਨ ਸਿੰਘ ਬਰਾੜ ਨੇ ਕਬੂਲਿਆ ਜੁਰਮ, ਪਤਨੀ ਨੂੰ ਦਿੱਤੀ ਇਸ ਗਲਤੀ ਦੀ ਸਜ਼ਾ! 

ਟਰੱਕ ਵਿਚ ਜ਼ਿੰਦਾ ਸੜੀ ਪੰਜਾਬਣ ਗੁਰਪ੍ਰੀਤ ਕੌਰ ਬਰਾੜ ਦੇ ਪਤੀ ਸੁਖਚੈਨ ਸਿੰਘ ਬਰਾੜ ਨੇ ਕਬੂਲਿਆ ਜੁਰਮ, ਪਤਨੀ ਨੂੰ ਦਿੱਤੀ ਇਸ ਗਲਤੀ ਦੀ ਸਜ਼ਾ! 

Gurpreet brar canada murder case, Jury finds trucker sukhchain brar guilty: ਪਿਛਲੇ ਸਾਲ ਜਨਵਰੀ 'ਚ ਕੈਨੇਡਾ ਤੋਂ ਇੱਕ ਪੰਜਾਬਣ ਦੇ ਟਰੱਕ 'ਚ ਜ਼ਿੰਦਾ ਸੜ੍ਹ ਜਾਣ ਦੀ ਖਬਰ ਨੇ ਭਾਈਚਾਰੇ 'ਚ ਸੋਗ ਦੀ ਲਹਿਰ ਲਿਆ ਦਿੱਤੀ ਸੀ। ਇਸ ਮਾਮਲੇ 'ਚ ਕੈਨੇਡਾ ਦੀ ਇਕ ਅਦਾਲਤ ਨੇ ਪੰਜਾਬਣ ਗੁਰਪ੍ਰੀਤ ਕੌਰ ਬਰਾੜ ਦੇ ਪਤੀ ਸੁਖਚੈਨ ਸਿੰਘ ਬਰਾੜ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਅਦਾਲਤ ਵੱਲੋਂ ਦੋਸ਼ੀ ਨੂੰ ੨੫ ਸਾਲ ਤਕ ਪੈਰੋਲ ਨਾ ਦੇਣ ਦਾ ਹੁਕਮ ਵੀ ਸੁਣਾਇਆ ਗਿਆ ਹੈ। ਕੀ ਹੈ ਪੂਰਾ ਮਾਮਲਾ? ਕੈਨੇਡਾ 'ਚ ਰਹਿੰਦੇ ਸੁਖਚੈਨ ਸਿੰਘ ਬਰਾੜ, ਜੋ ਕਿ ਪੰਾਜਬ ਦੇ ਮੋਗਾ ਜ਼ਿਲ੍ਹੇ ਨਾਲ ਸੰਬੰਧਤ ਹੈ,  ਕੈਨੇਡਾ 'ਚ ਟਰੱਕ ਚਲਾਉਂਦਾ ਸੀ ਅਤੇ ਇਸ ਤੋਂ ਇਲਾਵਾ ਕਬੱਡੀ ਕੁਮੈਂਟੇਟਰ ਵੀ ਰਹਿ ਚੁਕਿਆ ਸੀ, ਨੂੰ ਆਪਣੀ ਹੀ ਪਤਨੀ ਨੂੰ ਮਾਰਨ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ 'ਤੇ ਬਰੈਂਪਟਨ ਪੁਲਸ ਵੱਲੋਂ ਪਤਨੀ ਗੁਰਪ੍ਰੀਤ ਬਰਾੜ ਨੂੰ ਕਤਲ ਕਰਨ ਅਤੇ ਇਕ ਟਰੱਕ ਵਿਚ ਉਸ ਨੂੰ ਪਾ ਕੇ ਜ਼ਿੰਦਾ ਸਾੜਨ ਦੇ ਦੋਸ਼ ਲੱਗੇ ਸਨ। ਸੁਖਚੈਨ ਸਿੰਘ ਬਰਾੜ ਨੇ ਖੁਦ ਆਪਣਾ ਗੁਨਾਹ ਕਬੂਲਿਆ ਸੀ। Gurpreet brar canada murder case, Jury finds trucker sukhchain brar guiltyGurpreet brar canada murder case, Jury finds trucker sukhchain brar guilty: ਪਿਛਲੇ ਸਾਲ, ੩੦ ਅਤੇ ੩੧ ਜਨਵਰੀ ੨੦੧੬ ਨੂੰ ਇਹ ਘਟਨਾ ਹਾਈਵੇ ੪੦੨ ਨਜ਼ਦੀਕ 'ਤੇ ਵਾਪਰੀ ਸੀ। ਸੁਖਚੈਨ ਵੱਲੋਂ ਦਿੱਤੇ ਬਿਆਨਾਂ ਅਨੁਸਾਰ, ਉਸਨੇ ਸਾਰਨੀਆ ਨੇੜੇ ਪੁੱਜ ਕੇ ਉਸ ਨੇ ਟਰੱਕ ਹਾਈਵੇਅ ਤੋਂ ਬਾਹਰ ਕੱਢਿਆ ਅਤੇ ਸਟਾਪ 'ਤੇ ਰੋਕ ਲਿਆ। ਉਸਦੀ ਪਤਨੀ ਨੇ ਉਸਨੂੰ ਕਿਹਾ ਸੀ ਕਿ ਉਸ ਦੇ ਛੋਟੇ ਬੱਚੇ ਦਾ ਪਿਤਾ ਸੁਖਚੈਨ ਨਹੀਂ ਹੈ। ਸੁਖਚੈਨ ਇਹ ਗੱੱਲ ਕਬੂਲ ਨਹੀਂ ਕਰ ਸਕਿਆ ਅਤੇ ਉਸਦੀ ਦਿਮਾਗ ਕਾਬੂ 'ਚ ਨਹੀਂ ਰਿਹਾ। ਸੁਖਚੈਨ ਅਨੁਸਾਰ, ਉਸ ਦੀ ਹਾਲਤ ਪਾਗਲਾਂ ਜਿਹੀ ਹੋ ਗਈ ਅਤੇ ਬੇਹੱਦ ਬੇਕਾਬੂ ਹੋ ਗਿਆ। ਉਸਦੇ ਅਨੁਸਾਰ, ਉਸਦੀ ਨਜ਼ਰ ਟਰੱਕ ਦੇ ਟਾਇਰਾਂ ਦੀ ਹਵਾ ਚੈੱਕ ਕਰਨ ਪਏ ਹਥੌੜੇ 'ਤੇ ਪਈ ਅਤੇ ਉਸਨੇ ਉਹ ਹਥੌੜਾ ਹਥਿਆਰ ਵਜੋਂ ਗੁਰਪ੍ਰੀਤ ਦੇ ਮਾਰਿਆ। ਹਾਂਲਾਕਿ,ਸੁਖਚੈਨ ਦਾ ਕਹਿਣਾ ਹੈ ਕਿ ਉਸ 'ਤੇ ਪਹਿਲਾ ਹਮਲਾ ਗੁਰਪ੍ਰੀਤ ਨੇ ਕੀਤਾ ਜਦੋਂ ਉਸਨੇ  ਸੁਖਚੈਨ ਨੂੰ ਦੋਵਾਂ ਹੱਥਾਂ ਨਾਲ ਗਲੇ ਤੋਂ ਫੜ੍ਹਿਆ। Gurpreet brar canada murder case, Jury finds trucker sukhchain brar guilty: ਇਸ ਤੋਂ ਬਾਅਦ ਹੋਈ ਹੱਥੋਪਾਈ 'ਚ ਸੁਖਚੈਨ ਨੇ ਗੁਰਪ੍ਰੀਤ ਨੂੰ ਧੱਕ ਕੇ ਟਰੱਕ ਵਿੱਚ ਸੌਣ ਵਾਲੀ ਜਗ੍ਹਾ ਉੱਪਰ ਸੁੱਟ ਦਿੱਤਾ ਅਤੇ ਬਾਰ ਬਾਰ ਹਥੌੜੇ ਨਾਲ ਵਾਰ ਕੀਤੇ। ਗੁਰਪ੍ਰੀਤ ਨੂੰ ਮਰ ਗਈ ਸਮਝ ਕੇ ਉਸਨੇ ਟਰੱਕ ਕੁਝ ਦੂਰ ਲਿਜਾ ਕੇ ਡੀਜ਼ਲ ਛਿੜਕ ਕੇ ਟਰੱਕ ਨੂੰ ਅੱਗ ਲਗਾ ਦਿੱਤੀ। ਸੁਖਚੈਨ ਨੇ ਕਬੂਲ ਕੀਤਾ ਕਿ ਉਸਨੇ ਪੁਲਸ ਨੂੰ ਝੂਠ ਬੋਲਿਆ ਸੀ ਕਿ ਉਸਨੂੰ ਟਰੱਕ ਨੂੰ ਅੱਗ ਲੱਗਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਸਨੇ ਗ੍ਰਿਫਤਾਰੀ ਤੋਂ ਬਚਣ ਲਈ ਹੀ ਉਸ ਨੇ ਇਹ ਝੂਠ ਬੋਲਿਆ ਸੀ। ਦੱਸ ਦੇਈਏ ਕਿ ਇਸ ਸੁਣਵਾਈ ਦੌਰਾਨ ਸੁਖਚੈਨ ਬਰਾੜ ਦੇ ਤਿੰਨੋਂ ਬੱਚੇ ਵੀ ਅਦਾਲਤ ਵਿਚ ਮੌਜੂਦ ਸਨ। —PTC News


  • Tags

Top News view more...

Latest News view more...

PTC NETWORK