ਗੁਰਨਾਮ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਕੀਤੇ ਵੱਡੇ ਸਵਾਲ, ਕਹੀ ਇਹ ਵੱਡੀ ਗੱਲ
ਚੰਡੀਗੜ੍ਹ:ਲਖੀਮਪੁਰ ਖੇੜੀ ਵਾਲੀ ਘਟਨਾ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਵੱਡੇ ਸਵਾਲ ਕੀਤੇ ਹਨ। ਗੁਰਨਾਮ ਸਿੰਘ ਚੜੂਨੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਲਖੀਮਪੁਰ ਖੇੜੀ ਕਤਲੇਆਮ 'ਤੇ ਯੋਗਿੰਦਰ ਯਾਦਵ ਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਜਾਂ ਕਿਸਾਨਾਂ ਦੇ ਖਿਲਾਫ ਹਨ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਯੋਗਿੰਦਰ ਯਾਦਵ ਵੱਲੋਂ ਮੰਤਰੀ ਦੇ ਘਰ ਜਾ ਕੇ ਮੰਤਰੀ ਦੇ ਬੇਟੇ ਨੂੰ ਦਿਲਾਸਾ ਦਿੰਦੇ ਹਨ। ਇਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਮੇਰੇ ਕੰਨਾਂ 'ਚ ਮੰਤਰੀ ਦੇ ਪਰਿਵਾਰ ਦੇ ਸਵਾਲ ਗੂੰਜ ਰਹੇ ਹਨ। ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਯੋਗਿੰਦਰ ਯਾਦਵ ਲਖੀਮਪੁਰ ਖੇੜੀ ਦੀ ਘਟਨਾ ਉੱਤੇ ਆਪਣਾ ਸਟੈਂਡ ਕਲੀਅਰ ਕਰਨ। ਇਹ ਵੀ ਪੜ੍ਹੋ:ਭਗਵੰਤ ਮਾਨ ਦੀ ਸਰਕਾਰ ਦੇ 50 ਦਿਨ ਹੋਏ ਪੂਰੇ, 26454 ਨੌਕਰੀਆਂ ਦਾ ਇਸ਼ਤਿਹਾਰ ਹੋਇਆ ਜਾਰੀ -PTC Newsयोगेंद्र यादव लखीमपुर खीरी हत्याकांड पे अपना स्पष्टीकरण दे कि वे किसानों के साथ हैं या किसानों के खिलाफ क्योंकि वे कातिल मंत्री के घर जाकर मंत्री के बेटे को होंसला देने गए और कहा था कि मंत्री के परिवार के सवाल मेरे कानों में गूंज रहे हैं वो भी तो किसान हैं — Gurnam Singh Charuni (@GurnamsinghBku) May 5, 2022