ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਯੂਪੀ ਦੇ ਆਸ਼ਰਮ 'ਚ ਪੁੱਜੇ, ਪੈਰੋਕਾਰਾਂ ਲਈ ਜਾਰੀ ਕੀਤਾ ਸੰਦੇਸ਼
ਚੰਡੀਗੜ੍ਹ : ਹਰਿਆਣਾ 'ਚ ਆਦਮਪੁਰ ਉਪ ਚੋਣ ਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਗਿਆ ਹੈ। ਸ਼ਨਿੱਵਾਰ ਸਵੇਰੇ ਉਹ ਸੁਨਾਰੀਆ ਜੇਲ੍ਹ ਤੋਂ ਪੈਰੋਲ ਮਿਲਣ ਮਗਰੋਂ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਪਹੁੰਚੇ। ਪੈਰੋਲ ਮਿਲਣ ਤੋਂ ਬਾਅਦ ਗੁਰਮੀਤ ਸਿੰਘ ਡੇਰਾ ਆਸ਼ਰਮ ਪਹੁੰਚੇ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ਉਤੇ ਗੁਰਮੀਤ ਸਿੰਘ ਨੂੰ ਸੁਰੱਖਿਆ ਪ੍ਰਬੰਧਾਂ ਦਰਮਿਆਨ ਆਸ਼ਰਮ ਲਿਆਂਦਾ ਗਿਆ। ਉੱਥੇ ਪਹੁੰਚਣ ਤੋਂ ਬਾਅਦ ਰਾਮ ਰਹੀਮ ਨੇ 2 ਮਿੰਟ 15 ਸੈਕਿੰਡ ਲਈ ਵੀਡੀਓ ਸੰਦੇਸ਼ ਜਾਰੀ ਕੀਤਾ। ਜਿਸ ਵਿਚ ਉਨ੍ਹਾਂ ਕਿਹਾ ਕਿ ਮੈਂ ਬਰਨਾਵਾ ਪਹੁੰਚ ਚੁੱਕਾ ਹਾਂ। ਤੁਸੀਂ ਲੋਕ ਪਹਿਲਾਂ ਦੀ ਤਰ੍ਹਾਂ ਹੀ ਹੁਕਮ ਮੰਨਦੇ ਰਹਿਣਾ। ਇਸ 'ਚ ਰਾਮ ਰਹੀਮ ਨੇ ਇਸ਼ਾਰਿਆਂ 'ਚ ਚੋਣ ਸੰਦੇਸ਼ ਦਿੱਤਾ ਸੀ। ਰਾਮ ਰਹੀਮ ਨੇ ਕਿਹਾ ਕਿ ਜਿਵੇਂ ਤੁਹਾਨੂੰ ਕਿਹਾ ਹੈ, ਵਿਸ਼ਵਾਸ ਰੱਖੋ। ਜੋ ਵੀ ਜ਼ਿੰਮੇਵਾਰ ਲੋਕ ਤੁਹਾਨੂੰ ਕਰਨ ਲਈ ਕਹਿੰਦੇ ਹਨ, ਉਹ ਕਰੋ। ਇਸ ਨੂੰ ਆਪਣੀ ਮਰਜ਼ੀ ਨਾਲ ਕਰਨ ਦੀ ਲੋੜ ਨਹੀਂ ਹੈ। ਇਸ ਵਾਰ ਰਾਮ ਰਹੀਮ ਪਹਿਲੀ ਵਾਰ ਜੇਲ੍ਹ ਤੋਂ ਬਾਹਰ ਰਹਿ ਕੇ ਦੀਵਾਲੀ ਮਨਾਉਣਗੇ। ਅਸੀਂ ਆਸ਼ਰਮ 'ਚ ਪਹੁੰਚ ਗਏ ਹਾਂ। ਪ੍ਰਭੂ ਸਭ ਦਾ ਭਲਾ ਕਰੇ। ਜਿਵੇਂ ਤੁਹਾਨੂੰ ਪਹਿਲਾਂ ਕਿਹਾ ਗਿਆ ਸੀ, ਮੰਨਦੇ ਰਹੋ। ਸਾਨੂੰ ਆਪਣੇ ਬੱਚਿਆਂ 'ਤੇ ਬਹੁਤ ਮਾਣ ਹੈ। ਸਰਬ ਸ਼ਕਤੀਮਾਨ ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇ। ਰਾਮ ਰਹੀਮ ਨੂੰ ਕੱਲ੍ਹ 40 ਦਿਨਾਂ ਦੀ ਪੈਰੋਲ ਮਿਲੀ ਸੀ। ਜਿਸ ਤੋਂ ਬਾਅਦ ਉਹ ਅੱਜ ਸਵੇਰੇ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਹਨੀਪ੍ਰੀਤ ਤੇ ਡੇਰਾ ਮੁਖੀ ਦਾ ਬਾਡੀਗਾਰਡ ਪ੍ਰੀਤਮ ਸਿੰਘ ਉਸ ਨੂੰ ਲੈਣ ਪਹੁੰਚੇ ਸਨ। ਰਾਮ ਰਹੀਮ ਹਨੀਪ੍ਰੀਤ ਦੇ ਨਾਲ ਦੋ ਗੱਡੀਆਂ ਵਿੱਚ ਯੂਪੀ ਦੇ ਬਾਗਪਤ ਪਹੁੰਚੇ। ਉਹ ਨੌਂ ਵਜੇ ਦੇ ਕਰੀਬ ਆਸ਼ਰਮ ਪਹੁੰਚਿਆ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਰਾਜਸਥਾਨ ਦੇ ਗੁਰੂਸਰ ਮੋਡੀਆ ਵੀ ਜਾ ਸਕਦੇ ਹਨ। ਰਾਮ ਰਹੀਮ ਸਿਰਸਾ ਆਉਣਾ ਚਾਹੁੰਦਾ ਸੀ ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। -PTC News ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਦਿੱਤਾ ਲੁੱਟ ਨੂੰ ਅੰਜਾਮ, ਲੁੱਟੇ ਲੱਖਾਂ ਰੁਪਏ