ਉੱਤਰਾਖੰਡ ਦੀ ਝਾਕੀ 'ਚ ਵਿਖਾਇਆ ਗਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ
ਨਵੀਂ ਦਿੱਲੀ: ਅੱਜ ਪੂਰਾ ਦੇਸ਼ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਦਿਨ ਰਾਜਧਾਨੀ ਦਿੱਲੀ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਜਪਥ 'ਤੇ ਦੇਸ਼ ਦੀ ਤਾਕਤ ਅਤੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਸ਼ਾਨਦਾਰ ਪਰੇਡ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਰਹੇ। ਗਣਤੰਤਰ ਦਿਵਸ 2022 ਲਈ ਉੱਤਰਾਖੰਡ ਦੀਆਂ ਝਾਕੀਆਂ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਮੇਤ ਹੋਰ ਧਾਰਮਿਕ ਸਥਾਨਾਂ ਅਤੇ ਸੂਬੇ ਦੇ ਪ੍ਰਗਤੀਸ਼ੀਲ ਵਿਕਾਸ ਆਦਿ ਸ਼ਾਮਿਲ ਸਨ। ਦੱਸ ਦੇਈਏ ਕਿ ਝਾਕੀ ਵਿੱਚ ਬਰਫ ਨਾਲ ਢੱਕਿਆ ਹੋਇਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖਾਈ ਦੇ ਰਿਹਾ ਸੀ। ਸਿੱਖ ਧਰਮ ਵਿੱਚ ਸ੍ਰੀ ਹੇਮਕੁੰਟ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਝਾਕੀਆ ਵਿੱਚ ਬਦਰੀਨਾਥ ਮੰਦਿਰ, ਚਾਰ ਧਾਮ ਯਾਤਰਾ ਦੇ ਸਥਾਨਾਂ ਵਿੱਚੋਂ ਇੱਕ ਅਤੇ ਝਾਕੀ ਦੇ ਅੰਤ ਵਿੱਚ ਸ੍ਰੀ ਹੇਮਕੁੰਟ ਸਾਹਿਬ ਵਿਖਾਇਆ ਗਿਆ ਹੈ। ਗਣਤੰਤਰ ਦਿਵਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਝਾਕੀਆਂ ਵਿਖਾਈ ਦਿੱਤੀਆਂ ਹਨ। ਉੱਤਰਾਖੰਡ ਦੀ ਝਾਕੀ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਝਾਕੀ ਵਿਖਾਈ ਦਿੱਤੀ। ਇਸ ਵਾਰ, ਗਣਤੰਤਰ ਦਿਵਸ (26 ਜਨਵਰੀ 2022) ਦੀ ਪਰੇਡ ਵਿੱਚ 16 ਫੌਜੀ ਟੀਮਾਂ, 17 ਫੌਜੀ ਬੈਂਡ, ਵੱਖ-ਵੱਖ ਰਾਜਾਂ, ਵਿਭਾਗਾਂ ਅਤੇ ਹਥਿਆਰਬੰਦ ਬਲਾਂ ਦੀਆਂ 25 ਝਾਕੀਆਂ ਸ਼ਾਮਲ ਹਨ। 12 ਰਾਜਾਂ ਦੀ ਝਾਂਕੀ ਵਿੱਚ ਉਤਰਾਖੰਡ ਦੇਵਭੂਮੀ ਦੀ ਝਾਂਕੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਵੀ ਪੜ੍ਹੋ:ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਕਹੀ ਇਹ ਵੱਡੀ ਗੱਲ, ਜਾਣੋ ਕੀ ਕਿਹਾ -PTC News