Fri, May 2, 2025
Whatsapp

ਰਜਬਾਹੇ 'ਚ ਡਿੱਗਣ ਕਾਰਨ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਸਦਮੇ 'ਚ ਪਰਿਵਾਰ

Reported by:  PTC News Desk  Edited by:  Jashan A -- July 01st 2019 08:33 PM
ਰਜਬਾਹੇ 'ਚ ਡਿੱਗਣ ਕਾਰਨ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਸਦਮੇ 'ਚ ਪਰਿਵਾਰ

ਰਜਬਾਹੇ 'ਚ ਡਿੱਗਣ ਕਾਰਨ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਸਦਮੇ 'ਚ ਪਰਿਵਾਰ

ਰਜਬਾਹੇ 'ਚ ਡਿੱਗਣ ਕਾਰਨ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਸਦਮੇ 'ਚ ਪਰਿਵਾਰ ,ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਮੱਲੋਵਾਲ ਨੇੜੇ ਅੱਜ ਇਕ ਰਜਬਾਹੇ 'ਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਡਿੱਗ ਜਾਣ ਕਾਰਣ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਨਹਿਰ 'ਚ ਨਹਾਉਣ ਗਏ ਸਨ। ਨਹਾਉਣ ਦੇ ਬਾਅਦ 3 ਵਜੇ ਦੇ ਕਰੀਬ ਜਦੋਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸਨ ਤਾਂ ਰਸਤੇ 'ਚ ਪਿੰਡ ਮੱਲੋਵਾਲ ਨੇੜੇ ਸੜਕ 'ਚੋਂ ਗੁਜ਼ਰਦੇ ਇਕ ਰਜਬਾਹੇ ਦੀ ਰੇਲਿੰਗ ਨਾ ਹੋਣ ਕਾਰਣ ਇਹ ਨੌਜਵਾਨ ਮੋਟਰਸਾਈਕਲ ਸਮੇਤ ਰਜਬਾਹੇ 'ਚ ਜਾ ਡਿੱਗੇ। ਹੋਰ ਪੜ੍ਹੋ:ਸਬਜੀ ਵੇਚ ਕੇ ਧੀ ਨੂੰ ਬਣਾਇਆ ਡਾਕਟਰ, ਗਰੀਬਾਂ ਦਾ ਮੁਫ਼ਤ 'ਚ ਕਰੇਗੀ ਇਲਾਜ਼ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...

PTC NETWORK