ਗੁਰਦਾਸਪੁਰ : ਸੰਨੀ ਦਿਓਲ ਤੇ ਸੁਨੀਲ ਜਾਖੜ 'ਚ ਫਸਵਾਂ ਮੁਕਾਬਲਾ , ਕੌਣ ਜਿੱਤੇਗਾ ?
ਗੁਰਦਾਸਪੁਰ : ਸੰਨੀ ਦਿਓਲ ਤੇ ਸੁਨੀਲ ਜਾਖੜ 'ਚ ਫਸਵਾਂ ਮੁਕਾਬਲਾ , ਕੌਣ ਜਿੱਤੇਗਾ ?:ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹਣ ਜਾ ਰਿਹਾ ਹੈ।ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਵੱਖ -ਵੱਖ ਚੋਣ ਨਤੀਜੇ ਸਾਹਮਣੇ ਆ ਰਹੇ ਹਨ।ਇਹ ਨਤੀਜੇ ਰਾਜਨੀਤਿਕ ਪਾਰਟੀਆਂ ਦੇ ਲਈ ਇਜ਼ਤ ਦਾ ਸਵਾਲ ਬਣੇ ਹੋਏ ਹਨ।
[caption id="attachment_299121" align="aligncenter" width="300"] ਗੁਰਦਾਸਪੁਰ : ਸੰਨੀ ਦਿਓਲ ਤੇ ਸੁਨੀਲ ਜਾਖੜ 'ਚ ਫਸਵਾਂ ਮੁਕਾਬਲਾ , ਕੌਣ ਜਿੱਤੇਗਾ ?[/caption]
ਲੋਕ ਸਭਾ ਸੀਟ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ 256871 ਅਤੇ ਸੁਨੀਲ ਜਾਖੜ ਨੂੰ 207608 ਵੋਟਾਂ ਮਿਲੀਆਂ ਹਨ।ਇਸ ਦੌਰਾਨ ਓਥੇ 49016 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਆਮ ਆਦਮੀ ਪਾਰਟੀ ਦੇ ਪੀਟਰ ਮਸੀਹ ਨੂੰ 12357 ਅਤੇ ਪੀਪਲਜ਼ ਡੈਮੋਕ੍ਰੇਟਿਕ ਅਲਾਇੰਸ ਦੇ ਲਾਲ ਚੰਦ ਨੂੰ 6789 ਵੋਟਾਂ ਮਿਲੀਆਂ ਹਨ।
[caption id="attachment_299120" align="aligncenter" width="300"]
ਗੁਰਦਾਸਪੁਰ : ਸੰਨੀ ਦਿਓਲ ਤੇ ਸੁਨੀਲ ਜਾਖੜ 'ਚ ਫਸਵਾਂ ਮੁਕਾਬਲਾ , ਕੌਣ ਜਿੱਤੇਗਾ ?[/caption]
ਅੱਜ ਸਵੇਰੇ ਹੀ 8 ਵਜੇ ਤੋਂ ਉਮੀਦਵਾਰਾਂ ਅਤੇ ਲੋਕਾਂ ਦੇ ਦਿਲ ਧੜਕਣੇ ਸ਼ੁਰੂ ਹੋ ਗਏ ਅਤੇ ਲੋਕ ਆਪਣੇ ਘਰਾਂ ਵਿੱਚ ਟੈਲੀਵਿਜ਼ਨਾਂ ਮੂਹਰੇ ਬੈਠੇ ਹਨ।ਇਸ ਦੌਰਾਨ ਕਈ ਦਿੱਗਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।ਜਿਸ ਨੂੰ ਲੈ ਕੇ ਲੋਕ ਸਭਾ ਗੁਰਦਾਸਪੁਰ ਸੀਟ ਉਤੇ ਸਭ ਦੀਆਂ ਨਜ਼ਰ ਲੱਗੀਆਂ ਹੋਈਆਂ ਹਨ।ਗੁਰਦਾਸਪੁਰ ਦੇ ਹਰੇਕ ਨਾਗਰਿਕ ਦਾ ਧਿਆਨ ਇਸ ਗੱਲ ’ਤੇ ਹੈ ਕਿ ਆਖਰ ਗੁਰਦਾਸਪੁਰ ਸੀਟ ਕਿਹੜੀ ਪਾਰਟੀ ਦੀ ਝੋਲੀ 'ਚ ਆਵੇਗੀ।ਲੋਕਾਂ ਨੇ ਆਪਣੇ ਹਲਕੇ ਦੀ ਰੱਖਵਾਲੀ ਕਿਹੜੇ ਉਮੀਦਵਾਰ ਹੱਥ ਦਿੱਤੀ ਹੈ।
[caption id="attachment_299119" align="aligncenter" width="300"]
ਗੁਰਦਾਸਪੁਰ : ਸੰਨੀ ਦਿਓਲ ਤੇ ਸੁਨੀਲ ਜਾਖੜ 'ਚ ਫਸਵਾਂ ਮੁਕਾਬਲਾ , ਕੌਣ ਜਿੱਤੇਗਾ ?[/caption]
ਗੁਰਦਾਸਪੁਰ 'ਚ ਤਜਰਬੇਕਾਰ ਸਿਆਸੀ ਆਗੂ ਅਤੇ ਰਾਜਨੀਤੀ ਵਿਚ ਆਏ ਫ਼ਿਲਮ ਸਟਾਰ ਦਰਮਿਆਨ ਮੁਕਾਬਲਾ ਹੈ।ਕਾਂਗਰਸ ਵੱਲੋਂ ਚੋਣ ਮੈਦਾਨ 'ਚ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹਨ ਤਾਂ ਭਾਜਪਾ ਨੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਅਤੇ ਪੀਪਲਜ਼ ਡੈਮੋਕ੍ਰੇਟਿਕ ਅਲਾਇੰਸ ਦੇ ਲਾਲ ਚੰਦ ਚੋਣ ਮੈਦਾਨ 'ਚ ਹਨ।ਇੱਥੇ ਸੰਨੀ ਦਿਓਲ ਅਤੇ ਸੁਨੀਲ ਜਾਖੜ ਦਰਮਿਆਨ ਸਖ਼ਤ ਮੁਕਾਬਲਾ ਹੈ।
[caption id="attachment_299118" align="aligncenter" width="300"]
ਗੁਰਦਾਸਪੁਰ : ਸੰਨੀ ਦਿਓਲ ਤੇ ਸੁਨੀਲ ਜਾਖੜ 'ਚ ਫਸਵਾਂ ਮੁਕਾਬਲਾ , ਕੌਣ ਜਿੱਤੇਗਾ ?[/caption]
ਦੱਸ ਦੇਈਏ ਕਿ ਇਸ ਸੀਟ ਤੋਂ ਮਰਹੁਮ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਲਗਾਤਾਰ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਨ। ਅਪ੍ਰੈਲ 2017 ਚ ਕੈਂਸਰ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।ਖੰਨਾ ਦੇ ਦੇਹਾਂਤ ਮਗਰੋਂ ਅਕਤੂਬਰ 2017 ਚ ਹੋਈਆਂ ਜ਼ਿਮਣੀ ਚੋਣਾਂ ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ 1.92 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ।
-PTCNews