Sat, Mar 29, 2025
Whatsapp

ਗੁਜਰਾਤ 'ਚ Omicron ਵੇਰੀਐਂਟ ਦਾ ਪਹਿਲਾ ਕੇਸ ਆਇਆ ਸਾਹਮਣੇ, ਭਾਰਤ ਵਿੱਚ ਤੀਜਾ ਮਾਮਲਾ

Reported by:  PTC News Desk  Edited by:  Riya Bawa -- December 04th 2021 03:36 PM -- Updated: December 04th 2021 04:18 PM
ਗੁਜਰਾਤ 'ਚ Omicron ਵੇਰੀਐਂਟ ਦਾ ਪਹਿਲਾ ਕੇਸ ਆਇਆ ਸਾਹਮਣੇ,  ਭਾਰਤ ਵਿੱਚ ਤੀਜਾ ਮਾਮਲਾ

ਗੁਜਰਾਤ 'ਚ Omicron ਵੇਰੀਐਂਟ ਦਾ ਪਹਿਲਾ ਕੇਸ ਆਇਆ ਸਾਹਮਣੇ, ਭਾਰਤ ਵਿੱਚ ਤੀਜਾ ਮਾਮਲਾ

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਹਨ। ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਅਤੇ ਖ਼ਤਰਨਾਕ ਵੇਰੀਐਂਟ ਓਮਾਈਕਰੋਨ (ਓਮਾਈਕਰੋਨ) ਦੀ ਐਂਟਰੀ ਨੇ ਹਲਚਲ ਮਚਾ ਦਿੱਤੀ ਹੈ। ਗੁਜਰਾਤ ਦੇ ਜਾਮਨਗਰ ਵਿੱਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਦੱਖਣੀ ਅਫਰੀਕਾ ਤੋਂ ਆਇਆ ਇੱਕ ਵਿਅਕਤੀ ਇਸ ਘਾਤਕ ਰੂਪ ਨਾਲ ਸੰਕਰਮਿਤ ਪਾਇਆ ਗਿਆ ਹੈ। WHO says omicron Covid variant has spread to 38 countries ਉਨ੍ਹਾਂ ਦੇ ਆਰਟੀ-ਪੀਸੀਆਰ ਯਾਨੀ ਕੋਰੋਨਾ ਪਾਜ਼ੀਟਿਵ ਦੀ ਰਿਪੋਰਟ ਪੁਣੇ ਦੀ ਲੈਬ ਨੂੰ ਭੇਜੀ ਗਈ ਸੀ। ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ, ਗੁਜਰਾਤ ਦੇ ਸਿਹਤ ਵਿਭਾਗ ਨੇ ਕਿਹਾ ਕਿ ਜਾਮਨਗਰ ਵਿੱਚ ਜ਼ਿੰਬਾਬਵੇ ਦੇ ਇੱਕ ਨਿਵਾਸੀ ਦੇ ਪਹੁੰਚਣ 'ਤੇ, ਉਸ ਦੇ ਨਮੂਨੇ ਇੱਕ ਹੋਰ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੋਵਿਡ -19 ਦਾ ਇੱਕ ਪਾਜ਼ੀਟਿਵ ਮਰੀਜ਼ ਨਵੇਂ ਕਰੋਨਾ ਵੇਰੀਐਂਟ ਓਮੀਕਰੋਨ ਨਾਲ ਸੰਕਰਮਿਤ ਹੈ ਜਾਂ ਨਹੀਂ। Omicron variant now confirmed in 10 US states ਇਸ ਤੋਂ ਪਹਿਲਾਂ ਕਰਨਾਟਕ ਵਿੱਚ ਓਮੀਕਰੋਨ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਕਰਨਾਟਕ ਤੋਂ ਬਾਅਦ ਹੁਣ ਗੁਜਰਾਤ 'ਚ ਵੀ ਓਮੀਕਰੋਨ ਦਾ ਮਾਮਲਾ ਸਾਹਮਣੇ ਆਉਣ ਨਾਲ ਹੰਗਾਮਾ ਮਚ ਗਿਆ ਹੈ। ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਇਹ 72 ਸਾਲਾ ਵਿਅਕਤੀ ਅਫਰੀਕਾ ਦੇ ਜ਼ਿੰਬਾਬਵੇ ਤੋਂ ਦੁਬਈ ਦੇ ਰਸਤੇ ਗੁਜਰਾਤ ਦੇ ਅਹਿਮਦਾਬਾਦ ਪਹੁੰਚਿਆ ਸੀ। If that happens to kill somebody...': UK expert's warning over Omicron variant | World News - Hindustan Times ਅਹਿਮਦਾਬਾਦ ਤੋਂ ਜਾਮਨਗਰ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਜਦੋਂ ਉਸ ਵਿੱਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਤਾਂ ਉਸ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ। ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਨਮੂਨੇ ਪੁਣੇ ਦੀ ਲੈਬਾਰਟਰੀ 'ਚ ਭੇਜੇ ਗਏ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹਨ। ਗੁਜਰਾਤ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। -PTC News


Top News view more...

Latest News view more...

PTC NETWORK