ਗੁਜਰਾਤ ਚੋਣਾਂ ਦਾ ਵੱਜਿਆ ਬਿਗੁਲ, ਦੋ ਪੜ੍ਹਾਵਾਂ 'ਚ ਹੋਣਗੀਆਂ ਚੋਣਾਂ
ਗੁਜਰਾਤ ਚੋਣਾਂ ਦਾ ਮਹਾਂ ਬਿਗੁਲ ਵੱਜ ਗਿਆ ਹੈ ਅਤੇ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਇਹ ਚੋਣਾਂ ਦੋ ਪੜ੍ਹਾਵਾਂ 'ਚ ਪੂਰੀਆਂ ਹੋਣਗੀਆਂ।
ਪਹਿਲਾ ਪੜ੍ਹਾਅ 9 ਦਿਸੰਬਰ ਜਦਕਿ ਦੂਸਰਾ ਪੜ੍ਹਾਅ 14 ਦਿਸੰਬਰ ਨੂੰ ਹੋਵੇਗਾ ਅਤੇ ਨਤੀਜਾ ਨੂੰ 18 ਦਿਸੰਬਰ ਐਲਾਨਿਆ ਜਾਵੇਗਾ।
ਇਹਨਾਂ ਚੋਣਾਂ 'ਚ ਕੁੱਲ 50,128 ਪੋਲਿੰਗ ਬੂਥ ਬਣਾਏ ਜਾਣਗੇ ਅਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਹਰ ਪੁਖਤਾ ਇੰਤਜ਼ਾਮ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।
ਵੀਵੀਪੀਏਟੀ ਅਤੇ ਈਵੀਐਮ, ਦੋਵੇਂ ਮਸ਼ੀਨਾਂ ਨੂੰ ਇਹਨਾਂ ਚੋਣਾਂ 'ਚ ਇਸਤਮਾਲ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਹੈ।
ਪਹਿਲੇ ਚਰਣ 'ਚ ਕੁੱਲ 2.11 ਕਰੋੜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜਦਕਿ ਦੂਜੇ ਚਰਣ 'ਚ ਕੁੱਲ 2.21 ਕਰੋੜ ਉਮੀਦਵਾਰ ਵੋਟ ਪਾਉਣਗੇ। ਜੇਕਰ ਗੱਲ ਸੀਟਾਂ ਦੀ ਕੀਤੀ ਜਾਵੇ ਤਾਂ 93 ਸੀਟਾਂ ਜਦਕਿ ਦੂਜੇ ਪੜ੍ਹਾਅ 'ਚ 83 ਸੀਟਾਂ 'ਤੇ ਵੋਟਿੰਗ ਹੋਵੇਗੀ।
ਇਹਨਾਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਕਾਂਗਰਸ ਤੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਪਾਰਟੀ ਨੂੰ ਨੋਟਬੰਦੀ, ਜੀਐਸਟੀ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਵਿਤਕਰੇ ਵਰਗੇ ਮੁੱਦਿਆਂ ਨਾਲ ਘੇਰਨ ਦੀ ਤਿਆਰੀ 'ਚ ਹਨ ਜਦਕਿ ਦੂਜੀ ਧਿਰ (ਭਾਰਤੀ ਜਨਤਾ ਪਾਰਟੀ) ਲਈ ਇਹ ਚੋਣਾਂ "ਇੱਜ਼ਤ" ਦਾ ਸਵਾਲ ਬਣੀਆਂ ਹੋਈਆ ਹਨ।
—PTC News