ਜੀਐਸਟੀ ਨੇ ਪੰਜਾਬ ਸਰਕਾਰ ਦਾ ਵੀ ਬਜਟ ਵਿਗਾੜਿਆ, ਆਟਾ ਦੇਣ ਵਾਲੇ ਟੈਂਡਰ 'ਤੇ ਮੁੜ ਸਮੀਖਿਆ ਸ਼ੁਰੂ
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀਐਸਟੀ ਨੇ ਜਿਥੇ ਲੋਕਾਂ ਦੇ ਬਜਟ ਵਿਗਾੜ ਦਿੱਤੇ ਹਨ ਉਥੇ ਹੀ ਸੂਬਾ ਸਰਕਾਰਾਂ ਦੇ ਵੀ ਬਜਟ ਹਲਾ ਕੇ ਰੱਖ ਦਿੱਤੇ ਹਨ। 25 ਕਿਲੋ ਆਟੇ ਵਾਲੀ ਥੈਲੀ ਉਤੇ 5 ਫ਼ੀਸਦੀ ਜੀਐਸਟੀ ਲੱਗਣ ਨਾਲ ਪੰਜਾਬ ਸਰਕਾਰ ਦਾ ਬਜਟ ਵਿਗੜ ਗਿਆ ਹੈ। ਕੇਂਦਰ ਸਰਕਾਰ ਵੱਲੋਂ ਆਟੇ ਵਾਲੀ ਥੈਲੀ ਉਤੇ 5 ਫ਼ੀਸਦੀ ਜੀਐਸਟੀ ਲਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਵੱਲੋਂ ਕਣਕ ਦੀ ਥਾਂ ਆਟਾ ਦੇਣ ਵਾਲੇ ਟੈਂਡਰ ਉਤੇ ਮੁੜ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਾਲੇ ਤੱਕ ਟੈਂਡਰ ਰੱਦ ਤਾਂ ਨਹੀਂ ਕੀਤਾ ਗਿਆ ਪਰ ਕੱਲ੍ਹ ਇਕ ਵਾਰ ਮੁੜ ਤੋਂ ਪੰਜਾਬ ਸਰਕਾਰ ਦਾ ਫੂਡ ਸਪਲਾਈ ਵਿਭਾਗ ਟੈਂਡਰਾਂ ਉਤੇ ਵਿਚਾਰ ਕਰੇਗਾ। ਜੀਐਸਟੀ ਲੱਗਣ ਨਾਲ ਸੂਬਾ ਸਰਕਾਰ ਦੇ ਖਜ਼ਾਨੇ ਉਤੇ 90 ਕਰੋੜ ਰੁਪਏ ਦਾ ਵਾਧੂ ਬੋਝ ਪਏਗਾ। ਇਕ ਕਰੋੜ 58 ਲੱਖ ਲਾਭਪਾਤਰੀਆਂ ਲਈ ਪੰਜਾਬ ਸਰਕਾਰ ਉਤੇ 658 ਕਰੋੜ ਰੁਪਏ ਦਾ ਵਾਧੂ ਬੋਝ ਪਹਿਲਾਂ ਹੀ ਪੈ ਰਿਹਾ ਹੈ। ਇਹ ਵੀ ਪੜ੍ਹੋ : ਗੜ੍ਹਸ਼ੰਕਰ ਪੁਲਿਸ ਵੱਲੋਂ 22 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫ਼ਤਾਰ