ਵਿਦੇਸ਼ ਜਾਣ ਵਾਲਿਆਂ ਲਈ ਵੱਡਾ ਮੌਕਾ, ਕੈਨੇਡਾ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ
ਚੰਡੀਗੜ੍ਹ:ਪੰਜਾਬ ਵਿੱਚ ਪਿਛਲੇ ਕਾਫੀ ਸਮੇਂ ਤੋਂ ਲੋਕ ਵਿਦੇਸ਼ਾਂ ਨੂੰ ਜਾ ਰਹੇ ਹਨ ਕਿਉਂਕਿ ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਮਿਲਦੇ ਹਨ। ਕੋਰੋਨਾ ਵਾਇਰਸ ਦਾ ਕਹਿਰ ਨੇ ਵਿਸ਼ਵ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉੱਥੇ ਹੀ ਵਿਦੇਸ਼ ਜਾਣ ਵਾਲਿਆਂ ਵਾਲੇ ਲੋਕਾਂ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਸਨ ਪਰ ਇਸ ਦੌਰਾਨ ਕੈਨੇਡਾ ਦੀ ਸਰਕਾਰ ਨੇ ਵੱਡੇ ਫੇਰਬਦਲ ਕੀਤੇ ਹਨ। ਕੋਰੋਨਾ ਵਾਇਰਸ ਦੇ ਕਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦੇਸ਼ ਜਾਣ ਦੀਆਂ ਸ਼ਰਤਾਂ ਵਿੱਚ ਥੋੜੀ ਢਿੱਲ ਦਿੱਤੀ ਹੈ। ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਆਰ ਲਈ ਵੱਡਾ ਮੌਕਾ ਦਿੱਤਾ ਹੈ। ਹੁਣ ਪੀਆਰ ਲਈ ਆਈਲੈਟਸ ਦੀ ਜ਼ਰੂਰਤ ਨਹੀਂ ਹੋਵੇਗੀ ਭਾਵ ਆਈਲੈਟਸ ਤੋਂ ਬਿਨ੍ਹਾਂ ਪੀਆਰ ਮਿਲ ਸਕਦੀ ਹੈ।ਮਿਲੀ ਜਾਣਕਾਰੀ ਮੁਤਾਬਿਕ ਇਹ ਪ੍ਰਕਿਰਿਆ ਥੋੜੇ ਸਮੇਂ ਲਈ ਹੈ। ਤੁਸੀ ਵੀਜ਼ਾ ਵੀ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ। ਕੈਨੇਡਾ ਵੱਲੋਂ ਇਕ ਹੋਰ ਵੱਡੀ ਰਾਹਤ ਮਿਲੀ ਹੈ ਕਿ ਤੁਸੀ ਪਰਿਵਾਰ ਸਮੇਤ ਜਾਣਾ ਚਾਹੁੰਦੇ ਹੋ ਉਸ ਲਈ ਵੀ ਕੁਝ ਹਦਾਇਤਾਂ ਦੀ ਹੀ ਪਾਲਣਾ ਕਰਨੀ ਪਵੇਗੀ। ਤੁਸੀਂ ਵਿਦੇਸ਼ ਜਾ ਕੇ ਆਪਣਾ ਬਿਜਨਸ ਕਰ ਸਕਦੇ ਹੋ। ਇਹ ਵੀ ਪੜ੍ਹੋ:ਵਿਧਾਇਕ ਅਭੈ ਸਿੰਘ ਚੌਟਾਲਾ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਕੀਤਾ ਦਾਅਵਾ -PTC News