Sun, Nov 24, 2024
Whatsapp

ਪੰਜਾਬ ਦੀ ਸਿਆਸੀ ਪਾਰਟੀਆਂ ਲਈ ਵੱਡੀ ਖੁਸ਼ਖ਼ਬਰੀ, ਜਾਣੋ ਮੁੱਖ ਚੋਣ ਅਫ਼ਸਰ ਨੇ ਲਿਆ ਕਿਹੜਾ ਨਵਾਂ ਫੈਸਲਾ

Reported by:  PTC News Desk  Edited by:  Pardeep Singh -- January 31st 2022 08:07 PM -- Updated: January 31st 2022 08:12 PM
ਪੰਜਾਬ ਦੀ ਸਿਆਸੀ ਪਾਰਟੀਆਂ ਲਈ ਵੱਡੀ ਖੁਸ਼ਖ਼ਬਰੀ, ਜਾਣੋ ਮੁੱਖ ਚੋਣ ਅਫ਼ਸਰ ਨੇ ਲਿਆ ਕਿਹੜਾ ਨਵਾਂ ਫੈਸਲਾ

ਪੰਜਾਬ ਦੀ ਸਿਆਸੀ ਪਾਰਟੀਆਂ ਲਈ ਵੱਡੀ ਖੁਸ਼ਖ਼ਬਰੀ, ਜਾਣੋ ਮੁੱਖ ਚੋਣ ਅਫ਼ਸਰ ਨੇ ਲਿਆ ਕਿਹੜਾ ਨਵਾਂ ਫੈਸਲਾ

ਚੰਡੀਗੜ੍ਹ : ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਪੰਜਾਬ ਦੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਜਨਤਕ ਬਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾ ਅਲਾਟ ਕਰਨ ਲਈ ਮੁੱਖ ਚੋਣ ਅਫ਼ਸਰ ਡਾ.ਐਸ.ਕਰੁਣਾ ਰਾਜੂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਚੋਣ ਅਫਸਰ ਤੋਂ ਇਲਾਵਾ ਹੋਰ ਕਈ ਉੱਚ ਅਧਿਕਾਰੀ ਹਾਜ਼ਰ ਸਨ। ਪੰਜਾਬ ਦੀਆਂ ਅਤੇ ਕੌਮੀ ਰਾਜਨੀਤਕ ਪਾਰਟੀਆਂ ਨੂੰ ਜਨਤਕ ਬਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾ ਅਲਾਟ ਕੀਤਾ ਗਿਆ। ਜਿਸ ਅਨੁਸਾਰ ਇਹ ਪਾਰਟੀਆਂ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਕੇਂਦਰ ਤੋਂ ਆਪਣੀ ਪਾਰਟੀਆਂ ਸਬੰਧੀ ਚੋਣ ਪ੍ਰਚਾਰ ਕਰ ਸਕਣਗੀਆਂ। ਆਮ ਆਦਮੀ ਪਾਰਟੀ ਨੂੰ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ `ਤੇ ਪ੍ਰਚਾਰ ਲਈ 315 ਮਿੰਟ, ਬਹੁਜਨ ਸਮਾਜ ਪਾਰਟੀ ਨੂੰ 104 ਮਿੰਟ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ 91 ਮਿੰਟ ਅਤੇ ਸ਼ੋਮਣੀ ਅਕਾਲੀ ਦਲ ਨੂੰ 330 ਮਿੰਟ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ 456 ਮਿੰਟ ਅਤੇ ਭਾਰਤੀ ਜਨਤਾ ਪਾਰਟੀ ਨੂੰ 141ਮਿੰਟ , ਸੀ.ਪੀ.ਆਈ. ਨੂੰ 92 ਮਿੰਟ, ਐਨ.ਸੀ.ਪੀ.90 ਮਿੰਟ,ਏ.ਆਈ.ਟੀ.ਸੀ. ਨੂੰ 91ਮਿੰਟ ਅਤੇ ਐਨ.ਪੀ.ਪੀ. ਨੂੰ 90 ਮਿੰਟ ਮਿਲੇ ਹਨ।ਮੀਟਿੰਗ ਵਿੱਚ ਰਜਿਸਟਰਡ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਇਹ ਵੀ ਪੜ੍ਹੋ:ਸਾਧੂ ਸਿੰਘ ਧਰਮਸੋਤ ਨੂੰ ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ  


Top News view more...

Latest News view more...

PTC NETWORK