ਆਫਲਾਈਨ ਹੋਵੇਗੀ ਬਾਹਰਵੀਂ ਦੀ ਪ੍ਰੀਖਿਆ, ਜੂਨ ਦੇ ਆਖਰੀ ਹਫ਼ਤੇ ਹੋ ਸਕਦੀ ਹੈ ਤਰੀਕ ਤੈਅ
ਨਵੀਂ ਦਿੱਲੀ. ਸੀ.ਬੀ.ਆਈ. 12ਵੀਂ ਜਮਾਤ ਪ੍ਰੀਖਿਆ 2021 ਸਬੰਧੀ ਮੀਟਿੰਗ ਹੋਈ। ਸੂਬਿਆਂ ਵਿਚਕਾਰ ਆਮ ਸਹਿਮਤੀ ਦੀ ਕਮੀ ਵਿਚਕਾਰ ਮੀਟਿੰਗ ਖ਼ਤਮ ਹੋ ਗਈ। ਇਸ ਦੇ ਨਾਲ ਹੀ ਇਹ ਵੀ ਦਸਦੀਏ ਕਿ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਕੇਂਦਰ ਨੂੰ ਕਿਹਾ ਕਿ ਵਿਦਿਆਰਥੀਆਂ ਦਾ ਟੀਕਾਕਰਨ ਕਰਨ ਤੋਂ ਪਹਿਲਾਂ 12ਵੀਂ ਬੋਰਡ ਦੀ ਪ੍ਰੀਖਿਆ ਕਰਵਾਉਣਾ ਵੱਡੀ ਭੁੱਲ ਸਾਬਿਤ ਹੋਵੇਗੀ। ਸਿਸੋਦੀਆ ਨੇ ਇਹ ਸੁਝਾਅ ਸਿੱਖਿਆ ਮੰਤਰਾਲੇ ਵਲੋਂ ਬੁਲਾਈ ਗਈ ਉੱਚ ਪੱਧਰੀ ਬੈਠਕ 'ਚ ਦਿੱਤਾ। ਉਨ੍ਹਾਂ ਨੇ ਟਵੀਟ ਕੀਤਾ,''ਕੇਂਦਰ ਸਰਕਾਰ ਨਾਲ ਮੀਟਿੰਗ 'ਚ ਅੱਜ ਮੰਗ ਰੱਖੀ ਕਿ ਪ੍ਰੀਖਿਆ ਤੋਂ ਪਹਿਲਾਂ 12ਵੀਂ ਦੇ ਸਾਰੇ ਬੱਚਿਆਂ ਲਈ ਵੈਕਸੀਨ ਦੀ ਵਿਵਸਥਾ ਕਰੋ। ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰ ਕੇ ਪ੍ਰੀਖਿਆ ਦਾ ਆਯੋਜਨ ਕਰਵਾਉਣ ਦੀ ਜਿੱਦ ਬਹੁਤ ਹੀ ਵੱਡੀ ਗਲਤੀ ਅਤੇ ਨਾਸਮਝੀ
Raed More : ਪੰਜਾਬ ਸਰਕਾਰ ਨੇ ਬਲੈਕ ਫੰਗਸ ਨੂੰ ਐਲਾਨਿਆ ਮਹਾਂਮਾਰੀ
ਸਿਸੋਦੀਆ ਨੇ ਕਿਹਾ,''12ਵੀਂ 'ਚ ਪੜ੍ਹਨ ਵਾਲੇ ਲਗਭਗ 95 ਫੀਸਦੀ ਵਿਦਿਆਰਥੀ 17.5 ਸਾਲ ਤੋਂ ਵੱਧ ਉਮਰ ਦੇ ਹਨ। ਕੇਂਦਰ ਸਰਕਾਰ ਹੈਲਥ ਮਾਹਿਰ ਨਾਲ ਗੱਲ ਕਰੇ ਕਿ 18 ਤੋਂ ਉੱਪਰ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਕੀ 12ਵੀਂ 'ਚ ਪੜ੍ਹਨ ਵਾਲੇ 17.5 ਸਾਲ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਸਕਦੀ ਹੈ |