ਰਾਜਪਾਲ ਨੇ ਐੱਸਸੀ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਵੰਡਣ ਬਾਰੇ ਮੁੱਖ ਮੰਤਰੀ ਤੋਂ ਮੰਗੀ ਰਿਪੋਰਟ
ਚੰਡੀਗੜ੍ਹ, 21 ਜੁਲਾਈ: ਰਾਜ ਸਰਕਾਰ ਵੱਲੋਂ ਇਨ੍ਹਾਂ ਕਾਲਜਾਂ ਨੂੰ ਵਜ਼ੀਫ਼ਿਆਂ ਦੀ ਅਦਾਇਗੀ ਨਾ ਕਰਨ ਕਾਰਨ ਦੋ ਲੱਖ ਤੋਂ ਵੱਧ ਐਸਸੀ ਵਿਦਿਆਰਥੀਆਂ ਦੇ ਕਾਲਜ ਛੱਡਣ ਲਈ ਮਜ਼ਬੂਰ ਹੋਣ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ, ਚੰਡੀਗੜ੍ਹ, ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਜਲਦ ਤੋਂ ਜਲਦ ਪੂਰੀ ਰਿਪੋਰਟ ਮੰਗੀ ਹੈ। ਪੱਤਰ ਵਿੱਚ ਕਿਹਾ ਗਿਆ ਹੈ "ਜੇਕਰ ਇਹ ਸਹੀ ਹੈ ਤਾਂ ਇਹ ਐਸਸੀ ਵਿਦਿਆਰਥੀਆਂ ਦੇ ਸੰਵਿਧਾਨਕ ਅਧਿਕਾਰਾਂ ਦੀ ਸਭ ਤੋਂ ਨਿੰਦਣਯੋਗ ਉਲੰਘਣਾ ਹੋਵੇਗੀ ਅਤੇ ਉਹਨਾਂ ਨਾਲ ਘੋਰ ਬੇਇਨਸਾਫੀ ਹੋਵੇਗੀ"। -PTC News