ਐਲਪੀਜੀ ਸਿਲੰਡਰ ਸਬਸਿਡੀ 'ਤੇ ਸਰਕਾਰ ਦੀ ਨਵੀਂ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਫਾਇਦਾ
ਨਵੀਂ ਦਿੱਲੀ : ਰਸੋਈ ਗੈਸ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਨਾਲ ਘਰੇਲੂ ਔਰਤਾਂ ਦਾ ਬਜਟ ਉਤੇ ਫਿਰ ਅਸਰ ਪੈ ਸਕਦਾ ਹੈ। ਰਸੋਈ ਗੈਸ ਸਿਲੰਡਰ ਦੀ ਸਬਸਿਡੀ ਨਾਲ ਜੁੜੀ ਵੱਡੀ ਖਬਰ ਜਲਦ ਮਿਲ ਸਕਦੀ ਹੈ। ਐੱਲ.ਪੀ.ਜੀ. ਸਿਲੰਡਰ ਦੀ ਕੀਮਤ 'ਚ ਵਾਧਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਖਬਰ ਸਬਸਿਡੀਆਂ ਨਾਲ ਜੁੜੀ ਵੀ ਹੋ ਸਕਦੀ ਹੈ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਇੱਕ ਹਜ਼ਾਰ ਰੁਪਏ ਤੱਕ ਪਹੁੰਚ ਜਾਵੇਗੀ। ਲੋਕਾਂ ਦਾ ਰਸੋਈ ਦੀ ਬਜਟ ਫਿਰ ਡਗਮਗਾ ਸਕਦਾ ਹੈ। ਹਾਲਾਂਕਿ, ਐਲਪੀਜੀ ਸਿਲੰਡਰ ਦੀ ਵਧਦੀ ਕੀਮਤ ਬਾਰੇ ਤੱਥ ਅਜੇ ਤੱਕ ਸਾਹਮਣੇ ਨਹੀਂ ਆਏ ਹਨ ਪਰ ਸਰਕਾਰ ਦੇ ਅੰਦਰੂਨੀ ਮੁੱਲਾਂਕਣ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਪਤਕਾਰ ਨੂੰ ਇੱਕ ਸਿਲੰਡਰ ਲਈ ਇੱਕ ਹਜ਼ਾਰ ਰੁਪਏ ਦੇਣੇ ਪੈ ਸਕਦੇ ਹਨ। ਚਰਚਾ ਇਹ ਵੀ ਹੈ ਕਿ ਘਰੇਲੂ ਸਿਲੰਡਰ ਦੇ ਮਾਮਲੇ 'ਚ ਸਰਕਾਰ ਦੋ ਰੁਖ਼ ਲੈ ਸਕਦੀ ਹੈ। ਇਸ ਵਿੱਚ ਜਾਂ ਤਾਂ ਬਿਨਾਂ ਸਬਸਿਡੀ ਦੇ ਸਿਲੰਡਰ ਸਪਲਾਈ ਕੀਤੇ ਜਾਣ ਜਾਂ ਫਿਰ ਕੁਝ ਖ਼ਪਤਕਾਰਾਂ ਨੂੰ ਹੀ ਸਬਸਿਡੀ ਦਾ ਲਾਭ ਦਿੱਤਾ ਜਾਵੇ। ਹਾਲਾਂਕਿ ਸਬਸਿਡੀ ਨੂੰ ਲੈ ਕੇ ਸਰਕਾਰ ਵੱਲੋਂ ਅਜੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਦਸ ਲੱਖ ਰੁਪਏ ਦੇ ਨਿਯਮ ਨੂੰ ਲਾਗੂ ਰੱਖਿਆ ਜਾਵੇਗਾ। ਨਾਲ ਹੀ, ਉਜਵਲਾ ਦੇ ਲਾਭਪਾਤਰੀਆਂ ਨੂੰ ਹੀ ਸਿਰਫ਼ ਸਬਸਿਡੀ ਦਾ ਫ਼ਾਇਦਾ ਦਿੱਤਾ ਜਾਵੇਗਾ। ਹੋਰ ਉਪਭੋਗਤਾਵਾਂ ਦੀ ਸਬਸਿਡੀ ਖ਼ਤਮ ਹੋ ਸਕਦੀ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਬੀਤੇ ਸਾਲ 2021 ਵਿੱਚ ਸਿਲੰਡਰ ਦੀ ਕੀਮਤ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਨਵੇਂ ਸਾਲ ਵਿੱਚ ਸਿਲੰਡਰ ਦੀ ਕੀਮਤ ਵਿੱਚ ਅਪਡੇਟ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਵਿੱਚ ਐਲਪੀਜੀ ਉਤੇ ਸਬਸਿਡੀ ਆ ਰਹੀ ਹੈ। ਸਬਸਿਡੀ ਉਤੇ ਸਰਕਾਰ ਦਾ ਖ਼ਰਚ ਵਿੱਤੀ ਸਾਲ 2021 ਦੌਰਾਨ 3559 ਰੁਪਏ ਰਿਹਾ ਹੈ। ਵਿੱਤੀ ਸਾਲ 2020 ਵਿੱਚ ਇਹ ਖ਼ਰਚ 24 ਹਜ਼ਾਰ 468 ਕਰੋੜ ਰੁਪਏ ਦਾ ਸੀ। ਅਸਲ ਵਿੱਚ ਇਹ ਡੀਬੀਟੀ ਸਕੀਮ ਤਹਿਤ ਹੈ, ਜਿਸ ਦੀ ਸ਼ੁਰੂਆਤ ਜਨਵਰੀ 2015 ਵਿੱਚ ਕੀਤੀ ਗਈ ਸੀ। ਇਸ ਵਿੱਚ ਖਪਤਕਾਰ ਨੂੰ ਗ਼ੈਰਸਬਸਿਡੀ ਘਰੇਲੂ ਸਿਲੰਡਰ ਦਾ ਪੂਰਾ ਪੈਸਾ ਦੇਣਾ ਪੈਂਦਾ ਹੈ। ਸਰਕਾਰ ਵੱਲੋਂ ਸਬਸਿਡੀ ਦਾ ਪੈਸਾ ਗਾਹਕ ਦੇ ਬੈਂਕ ਖਾਤੇ ਵਿੱਚ ਰਿਫੰਡ ਕਰ ਦਿੱਤਾ ਜਾਂਦਾ ਹੈ। ਇਹ ਵੀ ਪੜ੍ਹੋ : ਵਜ਼ਾਰਤ 'ਚ ਥਾਂ ਨਾ ਮਿਲਣ 'ਤੇ ਅਮਨ ਅਰੋੜਾ ਤੇ ਬਲਜਿੰਦਰ ਕੌਰ ਨੇ ਦਿੱਤਾ ਵੱਡਾ ਬਿਆਨ