ਜੇ ਟੋਲ ਪਲਾਜ਼ੇ 'ਤੇ ਲੱਗੀ ਵਾਹਨਾਂ ਦੀ 100 ਮੀਟਰ ਲੰਬੀ ਲਾਈਨ ਤਾਂ ਨਹੀਂ ਲੱਗੇਗਾ ਟੈਕਸ
ਨਵੀਂ ਦਿੱਲੀ : ਟੋਲ ਟੈਕਸ (toll plaza) ਦਾ ਭੁਗਤਾਨ ਕਰਨ ਦੇ ਬਾਵਜੂਦ ਟੋਲ ਪਲਾਜ਼ੇ 'ਤੇ ਜਾਮ 'ਚ ਫਸਣ ਵਾਲੇ ਕਰੋੜਾਂ ਵਾਹਨ ਚਾਲਕਾਂ (vehicles) ਲਈ ਰਾਹਤ ਵਾਲੀ ਖ਼ਬਰ ਹੈ। ਜੇ ਟੋਲ ਪਲਾਜ਼ਾ 'ਤੇ ਵਾਹਨਾਂ ਦੀ 100 ਮੀਟਰ ਲੰਬੀ ਲਾਈਨ ਹੈ ਤਾਂ ਉਨ੍ਹਾਂ ਤੋਂ ਟੋਲ ਟੈਕਸ (toll plaza) ਵਸੂਲ ਨਹੀਂ ਕੀਤਾ ਜਾਵੇਗਾ। ਇਸ ਦੇ ਲਈ ਟੋਲ ਪਲਾਜ਼ੇ ਤੋਂ 100 ਮੀਟਰ ਦੀ ਦੂਰੀ 'ਤੇ ਇਕ ਪੀਲੇ ਰੰਗ ਦੀ ਪੱਟੀ ਦਾ ਨਿਸ਼ਾਨ ਸੜਕ 'ਤੇ ਲਗਾਇਆ ਜਾਵੇਗਾ। [caption id="attachment_500585" align="aligncenter" width="300"] ਜੇ ਟੋਲ ਪਲਾਜ਼ੇ 'ਤੇ ਲੱਗੀ ਵਾਹਨਾਂ ਦੀ 100 ਮੀਟਰ ਲੰਬੀ ਲਾਈਨ ਤਾਂ ਨਹੀਂ ਲੱਗੇਗਾ ਟੈਕਸ[/caption] ਪੜ੍ਹੋ ਹੋਰ ਖ਼ਬਰਾਂ : ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ : ਰਾਮਦੇਵ ਜਦ ਤੱਕ ਇਸ ਪੀਲੀ ਪੱਟੀ ਤੱਕ ਵਾਹਨਾਂ ਦੀ ਕਤਾਰ ਬਣੀ ਰਹੇਗੀ, ਓਦੋਂ ਤੱਕ ਟੋਲ ਪਲਾਜ਼ੇ (toll plaza) 'ਤੇ ਸਾਰੇ ਵਾਹਨ ਬਿਨ੍ਹਾਂ ਟੋਲ ਟੈਕਸ ਦਿੱਤੇ ਜਾ ਸਕਣਗੇ। ਕੇਂਦਰ ਸਰਕਾਰ ਨੇ 10 ਸਕਿੰਟਾਂ ਵਿਚ ਪਲਾਜ਼ੇਦੇ ਹਰ ਟੋਲ ਲੇਨ ਉੱਤੇ ਟੋਲ ਟੈਕਸ ਵਸੂਲਣ ਲਈ ਨਵੇਂ ਮਾਪਦੰਡ ਤੈਅ ਕੀਤੇ ਹਨ। ਇਸ ਨਾਲ ਯੂਪੀ ਸਮੇਤ ਦੇਸ਼ ਦੇ ਕਰੋੜਾਂ ਵਾਹਨਾਂ ਨੂੰ ਬਹੁਤ ਫਾਇਦਾ ਹੋਵੇਗਾ। [caption id="attachment_500584" align="aligncenter" width="300"] ਜੇ ਟੋਲ ਪਲਾਜ਼ੇ 'ਤੇ ਲੱਗੀ ਵਾਹਨਾਂ ਦੀ 100 ਮੀਟਰ ਲੰਬੀ ਲਾਈਨ ਤਾਂ ਨਹੀਂ ਲੱਗੇਗਾ ਟੈਕਸ[/caption] ਦਾਦਰੀ ਦੇ ਲੁਹਾਰਲੀ ਟੋਲ ਪਲਾਜ਼ਾ ਮੈਨੇਜਰ ਨੇ ਦੱਸਿਆ ਕਿ ਇਥੇ ਹਰ ਰੋਜ਼ ਹਜ਼ਾਰਾਂ ਵਾਹਨ ਲੰਘਦੇ ਹਨ। ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਸਾਰੇ ਲੈਨ ਤੇਜ਼ ਕਰ ਦਿੱਤੇ ਗਏ ਹਨ। NHAIਦੁਆਰਾ ਕੁਝ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਜਿਸ ਵਿਚ ਟੋਲ ਪਲਾਜ਼ੇ ਤੋਂ 100 ਮੀਟਰ ਦੀ ਦੂਰੀ 'ਤੇ ਇਕ ਪੀਲੇ ਰੰਗ ਦੀ ਪੱਟੀ ਲਗਾਈ ਜਾਵੇਗੀ। ਜੇ ਵਾਹਨਾਂ ਦੀ ਲਾਈਨ ਇਸ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਚਾਲਕਾਂ ਤੋਂ ਕੋਈ ਟੈਕਸ ਵਸੂਲ ਨਹੀਂ ਕੀਤਾ ਜਾਵੇਗਾ। [caption id="attachment_500583" align="aligncenter" width="300"] ਜੇ ਟੋਲ ਪਲਾਜ਼ੇ 'ਤੇ ਲੱਗੀ ਵਾਹਨਾਂ ਦੀ 100 ਮੀਟਰ ਲੰਬੀ ਲਾਈਨ ਤਾਂ ਨਹੀਂ ਲੱਗੇਗਾ ਟੈਕਸ[/caption] ਦੱਸ ਦੇਈਏ ਕਿ ਟੋਲ ਪਲਾਜ਼ਾ ਮੈਨੇਜਮੈਂਟ ਪਾਲਿਸੀ ਗਾਈਡਲਾਈਨਜ 2021 24 ਮਈ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੁਆਰਾ ਜਾਰੀ ਕੀਤੀ ਗਈ ਹੈ। ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਸਿਸਟਮ (ਈਟੀਸੀ) ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਫਾਸਟੈਗ ਦੇ ਜ਼ਰੀਏ ਆਨਲਾਈਨ ਟੈਕਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਦੌਰਾਨ ਅਕਸਰ ਜਾਮ ਕਰਨ ਦੀ ਸਮੱਸਿਆ ਵੀ ਸਾਹਮਣੇ ਆ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਟੋਲ ਪਲਾਜ਼ਿਆਂ 'ਤੇ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ। -PTCNews