Sikh Minority Status ਨੂੰ ਭਾਰਤ ਸਰਕਾਰ ਵੱਲੋਂ ਖਤਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ - ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ, 11 ਮਈ: ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਦੀ ਕੇਂਦਰ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ ਕਰਦਿਆਂ ਇਹ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਿਖਾਂ ਨੂੰ ਮਿਲੇ ਘੱਟ ਗਿਣਤੀ ਦੇ ਦਰਜੇ ਨੂੰ ਖੋਹਣਾ ਚਾਹੁੰਦੀ ਹੈ। ਇਹ ਵੀ ਪੜ੍ਹੋ: ਮੰਦਿਰ 'ਚੋਂ 2 ਲਾਸ਼ਾਂ ਬਰਾਮਦ, ਪ੍ਰਬੰਧਕਾਂ 'ਤੇ ਹੋਏ ਸਵਾਲ ਖੜ੍ਹੇ ਉਨ੍ਹਾਂ ਕਿਹਾ ਕਿ ਘੱਟ ਗਿਣਤੀ ਦਾ ਦਰਜ ਸਿਖਾਂ ਨੂੰ 1947 ਤੋਂ ਹਾਸਿਲ ਹੈ ਪਰ ਹੁਣ ਕੇਂਦਰ ਸਿੱਖ ਸਮਾਜ ਨੂੰ ਇਸ ਦਰਜੇ ਤੋਂ ਹਟਾਉਣਾ ਚਾਹੁੰਦੀ ਹੈ, ਜਿਸਦੀ ਜਾਣਕਾਰੀ ਉਨ੍ਹਾਂ ਨੂੰ ਹਾਸਿਲ ਹੋਈ ਹੈ। ਆਪਣੇ ਅਧਿਕਾਰਿਤ ਫੇਸਬੁੱਕ ਅਕਾਊਂਟ ਤੋਂ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਸਥਾਨ 'ਚ ਕਥਿਤ ਤੌਰ 'ਤੇ ਇੱਕ ਪਾਖੰਡੀ ਸਾਧ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਅਤੇ ਤਖ਼ਤ ਸਾਹਿਬਾਨਾਂ ਦੇ ਨਾਂਅ 'ਤੇ ਮੁਕੱਦਮੇ ਦਰਜ ਕਰਵਾਏ ਜਾ ਰਹੇ ਨੇ ਤੇ ਉੱਥੇ ਹੀ ਹੁਣ ਗੈਰਾਂ ਜੀ ਨਾਮਕ ਇਸ ਪਾਖੰਡੀ ਸਾਧ ਵਲੋਂ ਨਗਰ ਕੀਰਤਨ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਰਤਣ ਦੇ ਦੋਸ਼ ਹੇਠ ਸੰਗਤਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਇਸਨੂੰ ਮੰਦਭਾਗੀ ਘਟਨਾ ਦੱਸਿਆ ਅਤੇ ਕਿਹਾ ਹੈ ਕਿ ਜਿੱਥੇ ਸੰਤਾਂ ਵਿਰੁੱਧ ਪੂਰੇ ਭਾਰਤ ਵਰਸ਼ ਵਿਚ ਅੱਜ ਤੱਕ ਇੱਕ ਵੀ ਐਫਆਈਆਰ ਨਹੀਂ ਦਰਜ ਹੋਈ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਲਹ ਲੈ ਕੇ ਦਰਜ ਹੋਇਆ ਮਾਮਲਾ ਬਹੁਤ ਹੀ ਗਲਤ ਹਰਕਤ ਹੈ। ਇਹ ਵੀ ਪੜ੍ਹੋ: ਆਪ ਆਗੂ ਦੀ ਧੱਕੇਸ਼ਾਹੀ 'ਤੇ ਭੜਕੇ ਪਿੰਡ ਵਾਸੀ; ਲਾਭਪਾਤਰੀਆਂ ਨੂੰ ਜ਼ਬਰਦਸਤੀ ਨਿਰਧਾਰਤ ਤੋਂ ਘੱਟ ਕਣਕ ਵੰਡਣ ਦਾ ਮਾਮਲਾ ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਇੱਕ ਹੋਰ ਹਾਸਿਲ ਜਾਣਕਾਰੀ ਮੁਤਾਬਕ ਪਟਿਆਲਾ ਦੇ ਜੇਲ੍ਹ ਵਿਚ ਗੁਰਬਾਣੀ ਦੀ ਪੋਥੀ ਦੀ ਬੇਅਦਬੀ ਦਾ ਮਾਮਲਾ ਵੀ ਉਨ੍ਹਾਂ ਦੇ ਧਿਆਨ ਵਿਚ ਆਇਆ ਜਿਸ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਇਸਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮ ਵਿਰੁੱਧ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। -PTC News