government job to shiv sena vipan sharma's family member: ਅੰਮ੍ਰਿਤਸਰ 'ਚ ਦਿਨ ਦਿਹਾੜੇ ਹਿੰਦੂ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਨੁੰ ਲੈ ਕੇ ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਕੁਮਾਰ ਵੇਰਕਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਵੇਗੀ ਅਤੇ ਇਸਦੇ ਨਾਲ ਹੀ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਕੁਝ ਨੌਜਵਾਨ ਜੋ ਕਿ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਸਨ, ਨੇ ਸ਼ਰਮਾ 'ਤੇ ਅੰਨੇਵਾਹ ਫਾਇਰਿੰਗ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਵਿਪਨ ਸ਼ਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਕਈ ਹਿੰਦੂ ਜਥੇਬੰਦੀਆਂ ਵੱਲੋਂ ਅਗਲੇ ਦਿਨ ਅੰਮ੍ਰਿਤਸਰ ਬੰਦ ਦੀ ਕਾਲ ਵੀ ਰੱਖੀ ਗਈ ਸੀ ਅਤੇ ਕਈ ਜਗ੍ਹਾ ਰੋਸ ਮੁਜਾਹਰੇ ਕਰਨ ਲਈ ਧਰਨਾ ਅਤੇ ਜਾਮ ਵੀ ਲਗਾਇਆ ਗਿਆ ਸੀ।
government job to shiv sena vipan sharma's family member: ਦੱਸਣਯੋਗ ਹੈ ਕਿ ਵਿਪਨ ਸ਼ਰਮਾ ਨੂੰ ਇਸ ਤੋਂ ਪਹਿਲਾਂ ਕਈ ਵਾਰ ਜਾਨੋੰਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ ਅਤੇ ਇਸ ਸੰਬੰਧ ‘ਚ ਪੁਲਸ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਾ ਦੇਣ ਦਾ ਦੋਸ਼ ਹੈ। ਵਿਰੋਧ ਦੌਰਾਨ ਸੈਂਕੜੇ ਸ਼ਿਵ ਸੈਨਿਕਾਂ ਵੱਲੋਂ ਭਿੰਡਰਾਂਵਾਲਾ ਮੁਰਦਾਬਾਦ, ਖਾਲਿਸਤਾਨ ਮੁਰਦਾਬਾਦ, ਅੱਤਵਾਦ ਮੁਰਦਾਬਾਦ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ, ਉਥੇ ਹੀ ਸ਼ਿਵ ਸੈਨਾ ਮੈਂਬਰਾਂ ਵੱਲੋਂ ਵਿਪਨ ਸ਼ਰਮਾ ਅਮਰ ਰਹੇ, ਵਿਪਨ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰੇ ਲਾਏ ਗਏ।