RBI ਵਲੋਂ ਵੱਡਾ ਤੋਹਫ਼ਾ ਹੁਣ ਇਨ੍ਹਾਂ ਫੋਨਾਂ 'ਚ ਮਿਲਣਗੇ ਇਹ ਫ਼ੀਚਰ...
ਨਵੀਂ ਦਿੱਲੀ : ਅੱਜ ਕੱਲ੍ਹ ਡਿਜੀਟਲ ਪੇਮੈਂਟ (Digital Payment)ਕਰਨ ਦਾ ਰੁਝਾਨ ਬਹੁਤ ਵੱਧ ਰਿਹਾ ਹੈ। ਲੋਕਾਂ ਨੂੰ ਇਸ ਤਰ੍ਹਾਂ ਪੈਸਿਆਂ ਦਾ ਭੁਗਤਾਨ ਸੌਖਾ ਲਗਦਾ ਹੈ। ਇਹ ਡਿਜੀਟਲ ਭੁਗਤਾਨ ਗੂਗਲ ਪੇ (Google Pay), ਫੋਨਪੇ (PhonePe), ਪੇਟੀਐਮ (Paytm) ਵਰਗੀਆਂ ਐਪਾਂ(Apps) ਰਾਹੀਂ ਕੀਤਾ ਜਾਂਦਾ ਹੈ ਜਿਸ ਵਿੱਚ ਤੁਹਾਨੂੰ ਇੰਟਰਨੈਟ(Internet) ਅਤੇ ਸਮਾਰਟਫ਼ੋਨ (Smartphone) ਦੀ ਜਰੂਰਤ ਪੈਂਦੀ ਹੈ।ਪਰ ਹੁਣ ਤੁਸੀਂ ਸਮਾਰਟਫ਼ੋਨ ਅਤੇ ਇੰਟਰਨੈੱਟ ਤੋਂ ਬਿਨਾਂ ਵੀ ਭੁਗਤਾਨ ਕਰ ਸਕੋਗੇ। ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਨੇ ਦਸੰਬਰ 2021 ਵਿੱਚ ਘੋਸ਼ਣਾ ਕੀਤੀ ਸੀ ਕਿ ਫੀਚਰ ਫੋਨ ਵਾਲੇ ਲੋਕ ਵੀ ਜਲਦੀ ਹੀ ਭੁਗਤਾਨ ਕਰਨ ਲਈ UPI ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਕੇਂਦਰੀ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਰਾਹੀਂ ਕਿਹਾ ਹੈ ਕਿ ਉਹ ਅੱਜ ਫੀਚਰ ਫੋਨਾਂ ਲਈ ਯੂ.ਪੀ.ਆਈ.(UPI) ਲਾਂਚ ਕਰਾਂਗੇ। ਇਹ ਵੀ ਪੜ੍ਹੋ: ਦਿਲ ਦਹਿਲਾ ਦੇਣ ਵਾਲਾ 'ਆਨਰ ਕਿਲਿੰਗ' ਦਾ ਮਾਮਲਾ ਆਇਆ ਸਾਹਮਣੇRBI ਨੇ ਟਵੀਟ ਵਿੱਚ ਕਿਹਾ ਕਿ ਫੀਚਰ ਫੋਨਾਂ ਲਈ UPI ਦੀ ਸ਼ੁਰੂਆਤ ਅੱਜ (8 ਮਾਰਚ, 2022) ਦੁਪਹਿਰ 12 ਵਜੇ ਕੀਤੀ ਜਾਵੇਗੀ। ਇਸ ਨੂੰ RBI ਗਵਰਨਰ ਸ਼ਕਤੀਕਾਂਤ ਦਾਸ ਲਾਂਚ ਕਰਨਗੇ। ਇਹ ਖ਼ਬਰ ਹਰ ਉਸ ਉਪਭੋਗਤਾ ਲਈ ਹੈ ਜਿਸ ਕੋਲ ਸਮਾਰਟਫੋਨ ਨਹੀਂ ਹੈ। ਆਓ ਜਾਣਦੇ ਹਾਂ ਕਿ ਆਖਰ ਫ਼ੀਚਰ ਫੋਨ ਕਿਹੜੇ ਹਨ। ਫੀਚਰ ਫ਼ੋਨ ਸਮਾਰਟਫ਼ੋਨ ਵਰਗੇ ਨਹੀਂ ਹਨ, ਉਹ ਸਿਰਫ਼ ਕਾਲ ਕਰਨ ਅਤੇ ਟੈਕਸਟ ਸੁਨੇਹੇ ਭੇਜਣ ਵਰਗੇ ਬੁਨਿਆਦੀ ਕੰਮ ਕਰ ਸਕਦੇ ਹਨ। ਪਰ ਹੁਣ ਫੀਚਰ ਫੋਨ ਯੂਜ਼ਰਸ ਬਿਨਾਂ ਇੰਟਰਨੈੱਟ ਦੇ ਡਿਜੀਟਲ ਪੇਮੈਂਟ ਕਰ ਸਕਣਗੇ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਫੀਚਰ ਫੋਨ ਉਪਭੋਗਤਾਵਾਂ ਨੂੰ ਡਿਜੀਟਲ ਭੁਗਤਾਨ ਵਿਧੀ ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ। ਫੀਚਰ ਫੋਨ ਯੂਜ਼ਰਸ SMS ਰਾਹੀਂ ਪੇਮੈਂਟ ਕਰ ਸਕਣਗੇ ਅਤੇ ਇਸਦੇ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੈ। ਇਹ ਵੀ ਪੜ੍ਹੋ: Punjab Weather Forecast: ਪੰਜਾਬ 'ਚ ਜਲਦ ਬਦਲੇਗਾ ਮੌਸਮ ਦਾ ਮਿਜਾਜ਼ਭਾਰਤ ਵਿੱਚ ਲਗਭਗ 118 ਕਰੋੜ ਉਪਭੋਗਤਾਵਾਂ ਦਾ ਇੱਕ ਵਿਸ਼ਾਲ ਮੋਬਾਈਲ ਫੋਨ ਉਪਭੋਗਤਾ ਅਧਾਰ ਹੈ। ਇਸ 'ਚੋਂ ਵੱਡੀ ਗਿਣਤੀ 'ਚ ਯੂਜ਼ਰਸ ਅਜੇ ਵੀ ਫੀਚਰ ਫੋਨ ਦੀ ਵਰਤੋਂ ਕਰ ਰਹੇ ਹਨ। ਸਟੈਟਿਸਟਾ ਦੇ ਅਨੁਸਾਰ, ਜੁਲਾਈ 2021 ਵਿੱਚ, ਲਗਭਗ 74 ਕਰੋੜ ਉਪਭੋਗਤਾਵਾਂ ਕੋਲ ਸਮਾਰਟਫ਼ੋਨ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵਿਸ਼ੇਸ਼ ਤੌਰ 'ਤੇ *99# ਸੇਵਾ ਸਾਰੇ ਮੋਬਾਈਲ ਉਪਭੋਗਤਾਵਾਂ ਲਈ ਸ਼ੁਰੂ ਕੀਤੀ ਗਈ ਸੀ, ਚਾਹੇ ਫੋਨ ਮਾਡਲ ਦਾ ਕੋਈ ਵੀ ਹੋਵੇ, ਇਹ ਸਹੂਲਤ ਸਮਾਰਟਫੋਨ ਅਤੇ ਫੀਚਰ ਫੋਨ ਦੋਵਾਂ ਨੂੰ ਸਪੋਰਟ ਕਰਦੀ ਹੈ। ਨਾਲ ਹੀ, UPI ਭੁਗਤਾਨ ਕਰਨ ਲਈ ਫ਼ੋਨ ਨੰਬਰ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ। -PTC News