ਖੁਸ਼ਖਬਰੀ ! ਹੁਣ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾਵੇਗੀ ਸਿੱਧੀ ਉਡਾਣ
ਖੁਸ਼ਖਬਰੀ! ਹੁਣ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾਵੇਗੀ ਸਿੱਧੀ ਉਡਾਣ:ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਨੂੰ ਸਿੱਧੀ ਉਡਾਣ ਜਲਦੀ ਹੀ ਸ਼ੁਰੂ ਹੋਵੇਗੀ।ਇਹ ਏਅਰ ਏਸ਼ੀਆ ਦੀ ਉਡਾਣ ਦੀਵਾਲੀ ਤੋਂ ਆਰੰਭ ਹੋਵੇਗੀ ਅਤੇ ਹਫਤੇ ਵਿਚ ਚਾਰ ਦਿਨ ਜਾਏਗੀ।ਜਿਸ ਨਾਲ ਸ਼ਰਧਾਲੂਆ ਨੂੰ ਵੱਡੀ ਸਹੂਲਤ ਮਿਲੇਗੀ।ਇਸ ਉਡਾਣ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਪੰਜਾਬੀਆਂ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇਸ ਹਵਾਈ ਅੱਡੇ ਤੋਂ ਯਾਤਰੀਆਂ ਦੀ ਅੰਤਰਰਾਸ਼ਟਰੀ ਉਡਾਣ ਸ਼ੁਰੂ ਹੋਣ ਦੇ ਨਾਲ ਅੰਤਰਰਾਸ਼ਟਰੀ ਯਾਤਰੀਆਂ ਦੀ ਕੁੱਲ ਗਿਣਤੀ ਵਿਚ ਵੀ ਵਾਧਾ ਹੋਵੇਗਾ ਹੈ।
ਕੁਆਲਾਲੰਪੁਰ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆ ਨੂੰ ਆਉਣਾ ਸੌਖਾ ਹੋ ਜਾਵੇਗਾ।ਇਸ ਤੋਂ ਇਲਾਵਾ ਕੁਆਲਾਲੰਪੁਰ,ਮਲੇਸ਼ੀਆ 'ਚ ਕੰਮਕਾਰ ਜਾਣ ਵਾਲੇ ਲੋਕਾਂ ਲਈ ਵੀ ਵੱਡੀ ਸਹੂਲਤ ਹੈ।
-PTCNews