ਸ਼ਰਾਬ ਦੇ ਸ਼ੌਂਕੀਨਾਂ ਲਈ ਖ਼ੁਸ਼ਖ਼ਬਰੀ, ਚੰਡੀਗੜ੍ਹ 'ਚ 3 ਵਜੇ ਤੱਕ ਖੁੱਲ੍ਹਣਗੇ ਨਾਇਟ ਕਲੱਬ ਤੇ ਬੀਅਰ ਬਾਰ
ਚੰਡੀਗੜ੍ਹ : ਸਿਟੀਬਿਊਟੀਫੁੱਲ ਚੰਡੀਗੜ੍ਹ ਉਨ੍ਹਾਂ ਸ਼ਹਿਰਾਂ ਵਿਚੋਂ ਇਕ ਹੈ ਜਿਥੇ ਲੋਕ ਨਾਇਟ ਕਲੱਬ ਲਾਇਫ ਦਾ ਆਨੰਦ ਮਾਣਦੇ ਹਨ। ਚੰਡੀਗੜ੍ਹ ਵਿੱਚ ਵੀਕੈਂਡ ਉਤੇ ਲੋਕ ਨਾਇਟ ਲਾਇਫ ਦਾ ਮਜ਼ਾ ਲੈਣ ਲਈ ਸ਼ਹਿਰ ਦੇ ਨਾਇਟ ਕਲੱਬ, ਡਿਸਕੋਥੈਕ ਤੇ ਬੀਅਰ ਬਾਰ ਵਰਗੀਆਂ ਥਾਵਾਂ ਉਤੇ ਜਾਂਦੇ ਹਨ। ਅਜਿਹੇ ਵਿੱਛ ਹੁਣ ਲੋਕ ਦੇਰ ਰਾਤ ਤੱਖ ਇਨ੍ਹਾਂ ਥਾਵਾਂ ਉਤੇ ਆਨੰਦ ਮਾਣ ਸਕਦੇ ਹਨ। ਸ਼ਹਿਰ ਦੇ ਕਲੱਬ, ਡਿਸਕੋਥੈਕ ਅਤੇ ਬੀਅਰ ਬਾਰ ਰਾਤ 3 ਵਜੇ ਤੱਕ ਖੁੱਲ੍ਹੇ ਰਹਿਣਗੇ ਤੇ ਸ਼ਰਾਬ ਵੀ ਪਰੋਸੀ ਜਾਵੇਗੀ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਨੌਜਵਾਨ ਨਾਈਟ ਲਾਇਫ ਦਾ ਆਨੰਦ ਮਾਨਣ ਲਈ ਦੂਜੇ ਸੂਬਿਆਂ ਤੋਂ ਖਾਸ ਤੌਰ ਉਤੇ ਚੰਡੀਗੜ੍ਹ ਆਉਂਦੇ ਹਨ। ਸ਼ਹਿਰ ਵਿੱਚ ਬਹੁਤ ਸਾਰੇ ਨਾਇਟ ਕਲੱਬ ਹਨ ਜੋ ਵੀਕੈਂਡ ਵਿੱਚ ਫੁੱਲ ਰਹਿੰਦੇ ਹਨ। ਚੰਡੀਗੜ੍ਹ ਦੇ ਨਾਲ ਲੱਗਦੇ ਸੂਬੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਸ਼ਹਿਰ ਦੇ ਨਾਇਟ ਕਲੱਬ, ਡਿਸਕੋਥੈਕ ਬਾਰ ਆਦਿ ਵਿੱਚ ਪੁੱਜਦੇ ਹਨ। ਨਾਇਟ ਕਲੱਬਾਂ ਵਿੱਚ ਲਾਈਵ ਮਿਊਜ਼ਿਕ ਦੇ ਨਾਲ ਦੇਰ ਰਾਤ ਤੱਕ ਪਾਰਟੀ ਕਰਦੇ ਹਨ। ਇਸ ਤੋਂ ਪਹਿਲਾਂ ਕੋਰੋਨਾ ਕਾਰਨ ਨਾਇਟ ਕਲੱਬਾਂ ਨੂੰ ਦੇਰ ਤੱਕ ਖੁੱਲ੍ਹੇ ਰਹਿਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਹੁਣ ਹਾਲਾਤ ਆਮ ਹੋ ਗਏ ਹਨ। ਜ਼ਿਕਰਯੋਗ ਹੈ ਕਿ ਨਿਊ ਐਕਸਾਈਜ਼ ਪਾਲਿਸੀ ਤਹਿਤ ਦੇਰ ਰਾਤ ਤਿੰਨ ਵਜੇ ਤੱਕ ਨਾਇਟ ਕਲੱਬ ਅਤੇ ਡਿਸਕੋਥੈਕ ਵਿੱਚ ਬਾਰ ਖੁੱਲ੍ਹੇ ਰਹਿਣਗੇ। ਰਾਤ ਤਿੰਨ ਵਜੇ ਤੱਕ ਸ਼ਰਾਬ ਪਰੋਸਣ ਲਈ ਕਰ ਤੇ ਆਬਕਾਰੀ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ। ਪੰਚਕੂਲਾ ਦੀ ਤਰਜ਼ ਉਤੇ ਹੁਣ ਚੰਡੀਗੜ੍ਹ ਵਿੱਚ ਵੀ ਵੀਕੈਂਡ ਤੇ ਆਮ ਦਿਨਾਂ ਵਿੱਚ ਲੋਕ ਦੇਰ ਰਾਤ ਤਿੰਨ ਵਜੇ ਤੱਕ ਪਾਰਟੀ ਕਰ ਸਕਣਗੇ। ਹੁਣ ਤੱਕ ਚੰਡੀਗੜ੍ਹ ਵਿੱਚ ਰਾਤ 12 ਵਜੇ ਤੱਕ ਕਲੱਬ, ਹੋਟਲ ਅਤੇ ਰੈਸਟੋਰੈਂਟ ਖੋਲ੍ਹਣ ਦੀ ਮਨਜ਼ੂਰੀ ਸੀ। ਇਸ ਕਾਰਨ ਸ਼ਹਿਰ ਦੇ ਨੌਜਵਾਨ ਪੰਚਕੂਲਾ ਅਤੇ ਮੋਹਾਲੀ ਚਲਾ ਜਾਂਦੇ ਸਨ। ਇਸ ਤੋਂ ਪਹਿਲਾਂ ਪੰਚਕੂਲਾ ਵਿੱਚ ਦੇਰ ਰਾਤ ਤੱਕ ਕਲੱਬ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਅਤੇ ਚੰਡੀਗੜ੍ਹ ਵਿੱਚ ਨਹੀਂ। ਇਸੇ ਤਰ੍ਹਾਂ ਹੁਣ ਚੰਡੀਗੜ ਵਿੱਚ ਦੇਰ ਰਾਤ ਤਿੰਨ ਵਜੇ ਤੱਕ ਕਲੱਬ ਖੁੱਲ੍ਹਣ ਨਾਲ ਨੌਜਵਾਨ ਸ਼ਹਿਰ ਵਿੱਚ ਹੀ ਨਾਇਟ ਲਾਈਫ ਦੇ ਮਨੋਰੰਜਨ ਕਰਨ ਸਕਣਗੇ। ਇਹ ਵੀ ਪੜ੍ਹੋ : ਹਾਈ ਕੋਰਟ ਨੇ ਐਸਜੀਪੀਸੀ ਵੱਲੋਂ ਕੱਢੇ ਤਿੰਨ ਮੁਲਾਜ਼ਮਾਂ ਨੂੰ ਬਹਾਲ ਕਰਨ ਦੇ ਦਿੱਤੇ ਹੁਕਮ