ਰਾਜਾਸਾਂਸੀ : ਦੁਬਈ ਤੋਂ ਆਏ 2 ਯਾਤਰੀਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਲਿਆਂਦਾ ਸੋਨਾ ਬਰਾਮਦ
ਰਾਜਾਸਾਂਸੀ : ਦੁਬਈ ਤੋਂ ਆਏ 2 ਯਾਤਰੀਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਲਿਆਂਦਾ ਸੋਨਾ ਬਰਾਮਦ:ਰਾਜਾਸਾਂਸੀ : ਸੋਨਾ ਸਮੱਗਲਰ ਵਿਦੇਸ਼ਾਂ ‘ਚੋਂ ਭਾਰਤ ਸੋਨਾ ਲੈ ਕੇ ਆਉਣ ਲਈ ਹਰ ਹੱਥਕੰਡਾ ਵਰਤਦੇ ਹਨ ਪਰ ਕਸਟਮ ਵਿਭਾਗ ਦੀ ਟੀਮ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੰਦੀ। ਹੁਣ ਤੱਕ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਵਾਰ ਵੀ ਅਜਿਹਾ ਮਾਮਲਾ ਰਾਜਾਸਾਂਸੀ ਤੋਂ ਸਾਹਮਣੇ ਆਇਆ ਹੈ,ਜਿੱਥੇ ਦੁਬਈ ਤੋਂ ਆਏ ਦੋ ਯਾਤਰੀਆਂ ਤੋਂ ਸੋਨਾ ਬਰਾਮਦ ਕੀਤਾ ਗਿਆ ਹੈ।
[caption id="attachment_441669" align="aligncenter" width="647"] ਰਾਜਾਸਾਂਸੀ : ਦੁਬਈ ਤੋਂ ਆਏ 2 ਯਾਤਰੀਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਲਿਆਂਦਾ ਸੋਨਾ ਬਰਾਮਦ[/caption]
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਆਏ ਦੋ ਯਾਤਰੀਆਂ ਪਾਸੋਂ ਗੈਰ ਕਾਨੂੰਨੀ ਢੰਗ ਨਾਲ ਲਿਆਂਦਾ ਗਿਆ ਸੋਨਾ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਕੰਦਰਾਬਾਦ ਉਤਰ ਪ੍ਰਦੇਸ਼ ਵਾਸੀ ਕੋਲੋਂ 294 ਗ੍ਰਾਮ ਅਤੇ ਦਿੱਲੀ ਵਾਸੀ ਇਕ ਮੁਜਾਹਿਦ ਖਾਨ ਪਾਸੋਂ 156 ਗ੍ਰਾਮ ਸੋਨਾ ਬਰਾਮਦ ਹੋਇਆ ਹੈ।
[caption id="attachment_441670" align="aligncenter" width="300"]
ਰਾਜਾਸਾਂਸੀ : ਦੁਬਈ ਤੋਂ ਆਏ 2 ਯਾਤਰੀਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਲਿਆਂਦਾ ਸੋਨਾ ਬਰਾਮਦ[/caption]
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਕਸਟਮ ਵਿਭਾਗ ਵੱਲੋਂ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ। ਇਸ ਤੋਂ ਪਹਿਲਾਂ ਵੀ ਵਿਦੇਸ਼ ‘ਚੋ ਸੋਨਾ ਲਿਆਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
[caption id="attachment_441668" align="aligncenter" width="644"]
ਰਾਜਾਸਾਂਸੀ : ਦੁਬਈ ਤੋਂ ਆਏ 2 ਯਾਤਰੀਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਲਿਆਂਦਾ ਸੋਨਾ ਬਰਾਮਦ[/caption]
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲਾ ਸਾਹਮਣੇ ਆਏ ਹਨ। ਨਜਾਇਜ਼ ਢੰਗ ਨਾਲ ਸੋਨੇ ਦੀ ਤਸਕਰੀ ਵਿਦੇਸ਼ਾਂ ਤੋਂ ਕੀਤੀ ਜਾਂਦੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਇਸ ਮਾਮਲੇ ‘ਚ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਹਨ ਕਿ ਇਹਨਾਂ ਯਾਤਰੀਆਂ ਵੱਲੋਂ ਇਹ ਸੋਨਾ ਪੰਜਾਬ ਕਿਓਂ ਲਿਆਂਦਾ ਗਿਆ ਅਤੇ ਇਸ ਵਿਚ ਹੋਰ ਕੌਣ ਲੋਕ ਸ਼ਾਮਿਲ ਹਨ।
Gold recovered 2 passengers from Dubai at Rajasansi Airport
-PTCNews