ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਹੱਤਿਆ
ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਹੱਤਿਆ:ਗੋਇੰਦਵਾਲ ਸਾਹਿਬ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ।ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ। ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਓਥੇ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਅਤੇ ਕਿਸੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ। ਹੁਣ ਗੋਇੰਦਵਾਲ ਸਾਹਿਬ ਅਧੀਨ ਪੈਂਦੇ ਪਿੰਡ ਧੂੰਦਾ ਦੇ ਨੌਜਵਾਨ ਪਰਮਜੀਤ ਸਿੰਘ ਪੰਮਾ ਦੀ ਆਸਟ੍ਰੇਲੀਆ 'ਚ ਹੱਤਿਆ ਹੋ ਗਈ ਹੈ।
[caption id="attachment_338019" align="aligncenter" width="300"] ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਹੱਤਿਆ[/caption]
ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ 'ਚ ਪੜ੍ਹਾਈ ਕਰ ਰਹੇ ਇਕ ਪੰਜਾਬੀ ਨੌਜਵਾਨ ਦਾ ਉਸ ਦੇ ਦੋਸਤ ਨੇ ਕਤਲ ਕਰ ਦਿੱਤਾ ਹੈ। ਪਰਮਜੀਤ ਸਿੰਘ ਨਾਂ ਦਾ ਨੌਜਵਾਨ ਤਰਨਤਾਰਨ ਦਾ ਰਹਿਣ ਵਾਲਾ ਸੀ ਤੇ ਉਹ 5 ਸਾਲ ਤੋਂ ਆਸਟ੍ਰੇਲੀਆ ਪੜ੍ਹਾਈ ਕਰ ਰਿਹਾ ਸੀ। ਓਥੇ ਅਗਲੇ ਸਾਲ ਉਸ ਨੂੰ ਪੀ.ਆਰ.ਮਿਲਣ ਵਾਲੀ ਸੀ।
[caption id="attachment_338004" align="aligncenter" width="300"]
ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਹੱਤਿਆ[/caption]
ਉਸ ਦੀ ਤੇ ਉਸ ਦੇ ਦੋਸਤ ਸੰਦੀਪ ਸਿੰਘ (ਬਟਾਲਾ) ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਕਾਰਨ ਗੱਲ ਇੰਨੀ ਕੁ ਵਧ ਗਈ ਕਿ ਸੰਦੀਪ ਨੇ ਪਰਮਜੀਤ ਦੇ ਗਲੇ 'ਤੇ ਚਾਕੂ ਨਾਲ ਵਾਰ ਕਰ ਦਿੱਤਾ ਤੇ ਪਰਮਜੀਤ ਦੀ ਮੌਤ ਹੋ ਗਈ ਹੈ। ਜਿਸ ਤੋਂ ਕੁੱਝ ਘੰਟਿਆਂ ਬਾਅਦ ਹੀ ਪੁਲਸ ਨੇ ਸੰਦੀਪ ਨੂੰ ਹਿਰਾਸਤ 'ਚ ਲੈ ਲਿਆ ਤੇ ਪੁੱਛ-ਪੜਤਾਲ ਕਰਕੇ ਅਗਲੇ ਦਿਨ ਉਸ ਨੂੰ ਛੱਡ ਦਿੱਤਾ।
[caption id="attachment_338005" align="aligncenter" width="300"]
ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਹੱਤਿਆ[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਕਿਉਂ ਨਹੀਂ ਹੋ ਰਿਹਾ ਸੰਪਰਕ , ਚੰਦਰਯਾਨ -1 ਦੇ ਡਾਇਰੈਕਟਰ ਨੇ ਦੱਸਿਆ ਇਹ ਕਾਰਨ
ਇਸ ਦੌਰਾਨ ਮ੍ਰਿਤਕ ਨੌਜਵਾਨ ਪਰਮਜੀਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪੰਮਾ ਆਸਟ੍ਰੇਲੀਆ ਵਿਚ ਰਹਿੰਦਾ ਸੀ। ਉੱਥੇ ਕਿਸੇ ਦੋਸਤ ਨਾਲ ਉਸ ਦਾ ਝਗੜਾ ਹੋਇਆ ਤੇ ਉਸ ਨੇ ਪੰਮੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ 'ਚ ਰਹਿੰਦੇ ਪੰਮੇ ਦੇ ਦੋ ਦੋਸਤ ਗੁਰਸ਼ਰਨ ਸਿੰਘ ਤੇ ਜਗਦੇਵ ਸਿੰਘ ਨੇ ਉਸ ਦੀ ਲਾਸ਼ ਭਾਰਤ ਭੇਜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews