Tue, Dec 24, 2024
Whatsapp

ਮਾਈਕ੍ਰੋਵੇਵ ਓਵਨ 'ਚ ਮਿਲੀ ਬੱਚੀ ਦੀ ਲਾਸ਼, ਪੁਲਿਸ ਜਾਂਚ 'ਚ ਜੁਟੀ

Reported by:  PTC News Desk  Edited by:  Pardeep Singh -- March 22nd 2022 02:48 PM
ਮਾਈਕ੍ਰੋਵੇਵ ਓਵਨ 'ਚ ਮਿਲੀ ਬੱਚੀ ਦੀ ਲਾਸ਼, ਪੁਲਿਸ ਜਾਂਚ 'ਚ ਜੁਟੀ

ਮਾਈਕ੍ਰੋਵੇਵ ਓਵਨ 'ਚ ਮਿਲੀ ਬੱਚੀ ਦੀ ਲਾਸ਼, ਪੁਲਿਸ ਜਾਂਚ 'ਚ ਜੁਟੀ

ਨਵੀਂ ਦਿੱਲੀ: ਇਕ ਬੜਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਚਿਰਾਗ ਨਗਰ ਵਿੱਚ ਇਕ ਮਾਈਕ੍ਰੋਵੇਟ ਓਵਨ ਵਿੱਚੋਂ ਇਕ ਦੋ ਮਹੀਨੇ ਦਾ ਬੱਚਾ ਮ੍ਰਿਤਕ ਮਿਲਿਆ ਹੈ। ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇਸ ਬਾਰੇ ਪੁਲਿਸ ਅਧਿਕਾਰੀ ਬੇਨੀਤਾ ਮੈਰੀ ਜੈਕਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਾਮ 5 ਵਜੇ ਦੇ ਕਰੀਬ ਹਸਪਤਾਲ ਵਿਚੋ ਦੋ ਮਹੀਨੇ ਦੇ ਬੱਚੇ ਦੀ ਮੌਤ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਬੱਚੇ ਨੂੰ ਇੱਕ ਗੁਆਂਢੀ ਨੇ ਓਵਨ ਦੇ ਅੰਦਰ ਦੇਖਿਆ ਸੀ। ਜੈਕਰ ਨੇ ਕਿਹਾ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰ ਨਹੀਂ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਵਿੱਚ ਬੱਚੇ ਦੀ ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੇ ਸਮੇਂ ਬੱਚੇ ਦਾ ਪਿਤਾ ਇੱਕ ਡਿਪਾਰਟਮੈਂਟਲ ਸਟੋਰ 'ਤੇ ਸਨ, ਜੋ ਉਹ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਘਰ ਦੇ ਨੇੜੇ ਸਥਿਤ ਹੈ। ਗੁਆਂਢੀ ਦਾ ਕਹਿਣਾ ਹੈ ਕਿ ਬੱਚੇ ਦੀ ਮਾਂ ਨੇ ਆਪਣੇ ਆਪ ਨੂੰ ਘਰ ਵਿੱਚ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਅਸੀਂ ਸ਼ੀਸ਼ਾ ਤੋੜ ਕੇ ਕਮਰੇ ਵਿੱਚ ਦਾਖਲ ਹੋਏ ਕੇ ਵੇਖਿਆ ਤਾਂ ਮਹਿਲਾ ਬੇਹੋਸ਼ ਪਈ ਸੀ ਅਤੇ ਬੱਚਾ ਗਾਇਬ ਸੀ। ਮਿਲੀ ਜਾਣਕਾਰੀ ਮੁਤਾਬਿਕ ਬੱਚੀ ਅਨੰਨਿਆ ਦਾ ਜਨਮ ਇਸ ਸਾਲ ਜਨਵਰੀ 'ਚ ਹੋਇਆ ਸੀ ਅਤੇ ਉਸਦੀ ਮਾਂ ਕੌਸ਼ਿਕ ਉਦੋਂ ਤੋਂ ਪਰੇਸ਼ਾਨ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਇਹ ਵੀ ਪੜ੍ਹੋ:ਪੰਜਾਬ ਦੇ ਨਕਸ਼ੇ 'ਤੇ ਦਰਸਾਈ ਤਿੰਨ ਯੋਧਿਆਂ ਦੀ ਸ਼ਹਾਦਤ -PTC News


Top News view more...

Latest News view more...

PTC NETWORK