ਫਿਲੌਰ ਦੀ ਲੜਕੀ ਨੇ ਦਰਿਆ ਵਿੱਚ ਛਾਲ ਮਾਰ ਕੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ
ਅੱਜਕੱਲ ਖੁਦਕੁਸ਼ੀਆਂ ਦੇ ਹਾਦਸਿਆਂ ਨੇ ਇਸ ਕਦਰ ਰਫ਼ਤਾਰ ਫੜੀ ਹੈ ਕਿ ਲੋਕਾਂ ਨੂੰ ਜੀਣਾ ਔਖਾ 'ਤੇ ਮਰਨਾ ਬਹੁਤ ਸੌਖਾ ਜਾਪਣ ਲੱਗ ਪਿਆ ਹੈ ।ਅਜਿਹਾ ਹੀ ਇੱਕ ਹੋਰ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਫਿਲੌਰ ( ਜਲੰਧਰ) ਵਿੱਚ ਪਹਿਲਾਂ ਜ਼ਹਿਰ ਨਿਗਲਿਆ ਗਿਆ ਅਤੇ ਇਸ ਤੋਂ ਬਾਅਦ ਸਤਲੁਜ ਦਰਿਆ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮੌਤ ਨੂੰ ਗਲੇ ਲਗਾਉਣ ਵਾਲੀ ਦੀ ਪਛਾਣ ਸਰੀਂਹਪੁਰ ਦੀ ਰਹਿਣ ਵਾਲੀ ਮਨਦੀਪ ਕੌਰ ਵਜੋਂ ਕੀਤੀ ਗਈ ਹੈ।
ਦਰਿਆ ਵਿੱਚੋਂ ਗੋਤਾਖੋਰਾਂ ਦੁਆਰਾ ਉਸਨੂੰ ਬਾਹਰ ਕੱਢਣ ਉਪਰੰਤ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਲੁਧਿਆਣਾ ਭੇਜ ਦਿੱਤਾ ਲੁਧਿਆਣਾ ਦੇ ਡਾਕਟਰਾਂ ਵੱਲੋਂ ਉਸਨੂੰ ਨਾ ਬਚਾ ਸਕਣ ਦੀ ਸੂਰਤ ਵਿੱਚ ਮਰਿਆ ਘੋਸ਼ਿਤ ਕਰ ਦਿੱਤਾ ਗਿਆ।ਫਿਲਹਾਲ ਉਸਦੀ ਖੁਦਕੁਸ਼ੀ ਦਾ ਕਾਰਨ ਨਹੀਂ ਪਤਾ ਲੱਗ ਸਕਿਆ । ਜਾਣਕਾਰੀ ਮਿਲਣ ਤੱਕ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਜਾਣਕਾਰੀ ਮੁਤਾਬਿਕ ਲੜਕੀ ਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਜਾ ਚੁੱਕੀ ਹੈ।