Sun, Mar 23, 2025
Whatsapp

ਆਕਸੀਜਨ ਲੱਗਣ ਦੇ ਬਾਵਜੂਦ ਸੀ ਜ਼ਿੰਦਾਦਿਲੀ ਦੀ ਮਿਸਾਲ, ਕੋਰੋਨਾ ਨੇ ਖੋਹ ਲਈ ਜ਼ਿੰਦਗੀ

Reported by:  PTC News Desk  Edited by:  Jagroop Kaur -- May 14th 2021 03:09 PM -- Updated: May 14th 2021 03:11 PM
ਆਕਸੀਜਨ ਲੱਗਣ ਦੇ ਬਾਵਜੂਦ ਸੀ ਜ਼ਿੰਦਾਦਿਲੀ ਦੀ ਮਿਸਾਲ, ਕੋਰੋਨਾ ਨੇ ਖੋਹ ਲਈ ਜ਼ਿੰਦਗੀ

ਆਕਸੀਜਨ ਲੱਗਣ ਦੇ ਬਾਵਜੂਦ ਸੀ ਜ਼ਿੰਦਾਦਿਲੀ ਦੀ ਮਿਸਾਲ, ਕੋਰੋਨਾ ਨੇ ਖੋਹ ਲਈ ਜ਼ਿੰਦਗੀ

ਇਨ੍ਹੀਂ ਦਿਨੀਂ ਕੋਰੋਨਾਵਾਇਰਸ ਨੇ ਸਾਰੇ ਦੇਸ਼ ਵਿਚ ਤਬਾਹੀ ਮਚਾਈ ਹੈ। ਹਰ ਰੋਜ਼ ਲੱਖਾਂ ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਰਹੇ ਹਨ। ਜਦੋਂਕਿ ਹਜ਼ਾਰਾਂ ਲੋਕ ਮਰ ਰਹੇ ਹਨ। ਬਹੁਤ ਸਾਰੇ ਲੋਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ ਇੱਕ 30 ਸਾਲਾ ਲੜਕੀ ਦਾ ਵੀਡੀਓ ਹਾਲ ਹੀ ਵਿੱਚ ਵਾਇਰਲ ਹੋਇਆ ਹੈ, ਜਿਸ ਵਿਚ ਉਹ ਆਪਣੇ ਲਵ ਯੂ ਜ਼ਿੰਦਗੀ ਦੇ ਗਾਣੇ 'ਤੇ ਆਕਸੀਜਨ ਦਾ ਮਾਸਕ ਪਾ ਕੇ ਦਿਖਾਈ ਦਿੱਤੀ ਸੀ। ਪਰ ਹੁਣ ਇਹ ਮਰੀਜ਼ ਕੋਰੋਨਾ ਨਾਲ ਲੜਾਈ ਹਾਰ ਗਈ ਹੈ। ਇਸ ਮਰੀਜ਼ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਪਿਛਲੇ ਹਫ਼ਤੇ ਇਸ ਮਰੀਜ਼ ਦੀ ਵੀਡੀਓ ਨੂੰ ਡਾਕਟਰ ਮੋਨਿਕਾ ਲੰਗੇਹ ਨੇ ਟਵਿੱਟਰ 'ਤੇ ਸਾਂਝਾ ਕੀਤਾ ਸੀ। ਡਾਕਟਰ ਅਨੁਸਾਰ, ਇਸ ਨੂੰ ਹਸਪਤਾਲ ਵਿੱਚ ਆਈਸੀਯੂ ਬੈਡ ਨਹੀਂ ਮਿਲਿਆ ਸੀ। ਇਸ ਲਈ ਉਸਨੂੰ ਕੋਵਿਡ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਉਸ ਨੂੰ NIV (on Invasive Ventilation) ‘ਤੇ ਰੱਖਿਆ ਗਿਆ ਸੀ।  

Also Read | Coronavirus India: PM Narendra Modi a ‘super-spreader’ of COVID-19, says IMA Vice President ਇਸ ਤੋਂ ਇਲਾਵਾ ਰੈਮੇਡੀਸਿਵਿਰ ਟੀਕੇ ਅਤੇ ਪਲਾਜ਼ਮਾ ਥੈਰੇਪੀ ਵੀ ਦਿੱਤੀ ਜਾਂਦੀ ਸੀ। ਡਾਕਟਰ ਨੇ ਲਿਖਿਆ ਕਿ ਇਸ ਲੜਕੀ ਦੀ ਇੱਛਾ ਸ਼ਕਤੀ ਬਹੁਤ ਮਜ਼ਬੂਤ ​​ਹੈ। ਉਸਨੇ ਅੱਜ ਮੈਨੂੰ ਇਕ ਗਾਣਾ ਵਜਾਉਣ ਲਈ ਕਿਹਾ, ਜਿਸ ਨੂੰ ਮੈਂ ਮੰਨ ਲਿਆ। ਸਿੱਖਿਆ : ਕਦੇ ਹਿੰਮਤ ਨਾ ਹਾਰੋ ।
ਲੜਕੀ ਦੀ ਮੌਤ 'ਤੇ ਕੋਰੋਨਾ ਮਰੀਜ਼ਾਂ ਅਤੇ ਹੋਰ ਲੋੜਵੰਦਾਂ ਦਾ ਮਸੀਹਾ ਕਹੇ ਜਾਣ ਵਾਲੇ ਅਦਾਕਾਰ ਸੋਨੂ ਸੂਦ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ,ਸੋਨੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ ਕਿ ਇਸ ਬਹਾਉਦਰ ਲੜਕੀ ਨੇ ਸੋਚੈ ਵੀ ਨਹੀਂ ਹੋਵੇਗਾ ਕਿ ਉਹ ਕਦੇ ਆਪਣੇ ਪਰਿਵਾਰ ਨੂੰ ਦੇਖ ਨਹੀਂ ਸਕੇਗੀ ਅਤੇ ਨਾ ਈ ਜ਼ਿੰਦਗੀ ਜਿਉਂ ਦੀ ਇੱਛਾ ਪੂਰੀ ਕਰ ਸਕੇਗੀ , ਇਹ ਜ਼ਿੰਦਗੀ ਦੀ ਬਹੁਤ ਨਾ ਇਨਸਾਫ਼ੀ ਹੈ।
Click here to follow PTC News on Twitter

Top News view more...

Latest News view more...

PTC NETWORK