ਤਾਏ ਦਾ ਲੜਕਾ ਕਰਦਾ ਸੀ ਚਰਿੱਤਰ 'ਤੇ ਸ਼ੱਕ , ਨਮੋਸ਼ੀ 'ਚ ਲੜਕੀ ਨੇ ਨਿਗਲਿਆ ਜ਼ਹਿਰ
Girl consuming poison in tarantaran-ਤਾਏ ਦਾ ਲੜਕਾ ਕਰਦਾ ਸੀ ਚਰਿੱਤਰ 'ਤੇ ਸ਼ੱਕ , ਨਮੋਸ਼ੀ 'ਚ ਲੜਕੀ ਨੇ ਨਿਗਲਿਆ ਜ਼ਹਿਰ : ਕਹਿੰਦੇ 'ਸ਼ੱਕ ਤੇ ਵਹਿਮ' ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਵਿਨਾਸ਼ ਦਾ ਕਾਰਨ ਬਣਦੇ ਹਨ। ਇਸੇ 'ਸ਼ੱਕ' ਦੀ ਵਜ੍ਹਾ ਕਾਰਨ ਇੱਕ 17 ਸਾਲਾ ਲੜਕੀ ਵੱਲੋਂ ਮੌਤ ਨੂੰ ਗਲੇ ਲਗਾਉਂਣ ਦੀ ਖ਼ਬਰ ਹੈ।
[caption id="attachment_446502" align="aligncenter" width="300"] ਤਾਏ ਦਾ ਲੜਕਾ ਕਰਦਾ ਸੀ ਚਰਿੱਤਰ 'ਤੇ ਸ਼ੱਕ , ਨਮੋਸ਼ੀ 'ਚ ਲੜਕੀ ਨੇ ਨਿਗਲਿਆ ਜ਼ਹਿਰ[/caption]
ਦੱਸ ਦੇਈਏ ਕਿ ਉਕਤ ਲੜਕੀ ਦੇ ਤਾਏ ਦਾ ਮੁੰਡਾ ਲੜਕੀ 'ਤੇ ਸ਼ੱਕ ਕਰਦਾ ਸੀ, ਜਿਸਦੇ ਚਲਦੇ ਉਸਨੇ ਜ਼ਹਿਰ ਨਿਗਲ ਲਿਆ। ਨਮੋਸ਼ੀ ਮਹਿਸੂਸ ਕਰਦੇ ਹੋਏ 17 ਵਰ੍ਹਿਆਂ ਦੀ ਨਬਾਲਗ ਕੁੜੀ ਵੱਲੋਂ ਜ਼ਹਿਰ ਖਾਣ ਉਪਰੰਤ ਪਰਿਵਾਰ ਵੱਲੋਂ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ , ਜਿੱਥੇ ਉਸਦੀ ਮੌਤ ਹੋ ਗਈ
[caption id="attachment_446496" align="aligncenter" width="300"]
ਤਾਏ ਦਾ ਲੜਕਾ ਕਰਦਾ ਸੀ ਚਰਿੱਤਰ 'ਤੇ ਸ਼ੱਕ , ਨਮੋਸ਼ੀ 'ਚ ਲੜਕੀ ਨੇ ਨਿਗਲਿਆ ਜ਼ਹਿਰ[/caption]
ਮਾਮਲਾ ਤਰਨਤਾਰਨ ਦਾ ਹੈ, ਜਿੱਥੇ ਇੱਕ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ, ਕਿ ਉਸਦੀ 17 ਸਾਲਾ ਲੜਕੀ 'ਤੇ ਉਸਦੇ ਜੇਠ ਦਾ ਲੜਕਾ ਸ਼ੱਕ ਕਰਦਾ ਸੀ , ਸਿਰਫ਼ ਇਹੀ ਨਹੀਂ ਬਲਕਿ ਹੋਰ ਲੋਕ ਵੀ ਉਸਨੂੰ ਤਾਹਨੇ-ਮਿਹਣੇ ਦਿੰਦੇ ਸਨ, ਜਿਸਨੂੰ ਨਾ ਸਹਾਰਦੀ ਹੋਈ ਉਸਦੀ ਧੀ ਨੇ ਜ਼ਹਿਰ ਨਿਗ਼ਲ ਲਿਆ ਅਤੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ।
[caption id="attachment_446498" align="aligncenter" width="300"]
ਤਾਏ ਦਾ ਲੜਕਾ ਕਰਦਾ ਸੀ ਚਰਿੱਤਰ 'ਤੇ ਸ਼ੱਕ , ਨਮੋਸ਼ੀ 'ਚ ਲੜਕੀ ਨੇ ਨਿਗਲਿਆ ਜ਼ਹਿਰ[/caption]
ਦੱਸ ਦੇਈਏ ਕਿ ਥਾਣਾ ਸਦਰ ਤਰਨਤਾਰਨ ਦੇ ਜਾਂਚ ਅਧਿਕਾਰੀਆਂ ਅਨੁਸਾਰ ਦੋ ਔਰਤਾਂ ਸਮੇਤ ਤਿੰਨ ਹੋਰ ਸੋਖਲ ਸਿੰਘ, ਲਾਲਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨਾਮਕ ਵਿਅਕਤੀਆਂ ਵਿਰੁੱਧ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਨਿਰਧਾਰਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।