ਪਟਿਆਲਾ ਹਿੰਸਾ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਸੱਦੀ
ਪਟਿਆਲਾ, 6 ਮਈ: ਪਟਿਆਲਾ ਹਿੰਸਾ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਜਥੇਬੰਦੀਆਂ ਨਾਲ ਇੱਕ ਜ਼ਰੂਰੀ ਇਕੱਤਰਤਾ ਸੱਦੀ ਹੈ। ਹਾਸਿਲ ਜਾਣਕਾਰੀ ਮੁਤਾਬਕ ਸਿੱਖ ਅਲਆਇੰਸ ਵਲੋਂ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਮੀਟਿੰਗ 6 ਮਈ ਨੂੰ ਸਵੇਰੇ 10 ਵੱਜੇ ਸੱਦੀ ਗਈ ਸੀ। ਇਹ ਵੀ ਪੜ੍ਹੋ: 50 ਤੋਂ ਵੱਧ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਤਜਿੰਦਰ ਬੱਗਾ ਨੂੰ ਕੀਤਾ ਗ੍ਰਿਫ਼ਤਾਰ ਧਾਰਮਿਕ ਤੋਂ ਵੱਖ ਰਾਜਨੀਤਕ ਪੱਖ ਦੀ ਗੱਲ ਕਰੀਏ ਤਾਂ 'ਆਪ' ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਪੰਜਾਬ ਦੇ ਪਟਿਆਲਾ ਜ਼ਿਲ੍ਹੇ 'ਚ ਦੋ ਧੜਿਆਂ ਵਿਚਾਲੇ ਹੋਈਆਂ ਝੜਪਾਂ ਪਿੱਛੇ ਭਾਜਪਾ ਦਾ ਹੱਥ ਹੈ ਅਤੇ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਜਲਦ ਹੀ ਇਸ ਸਬੰਧ 'ਚ 'ਵੱਡਾ ਖੁਲਾਸਾ' ਕਰੇਗੀ। ਸ਼ਿਵ ਸੈਨਾ (ਬਾਲ ਠਾਕਰੇ) ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਾਰਕੁਨਾਂ ਨੇ 29 ਅਪ੍ਰੈਲ ਨੂੰ ਪਟਿਆਲਾ ਵਿੱਚ ਹੋਈ ਹਿੰਸਕ ਝੜਪ ਦੀ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾ ਬੁਲਾਰੇ ਚੰਦਰਕਾਂਤ ਚੱਢਾ ਨੇ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ 26 ਅਪ੍ਰੈਲ ਨੂੰ ਡੀਜੀਪੀ ਨਾਲ ਮੁਲਾਕਾਤ ਕੀਤੀ ਸੀ ਅਤੇ ਪਾਰਟੀ ਦੇ ਸਟੈਂਡ ਨੂੰ ਸਾਫ਼ ਕੀਤਾ ਸੀ ਕਿ ਉਹ ਹਰੀਸ਼ ਸਿੰਗਲਾ ਦੇ ਖਾਲਿਸਤਾਨ ਵਿਰੁੱਧ ਮਾਰਚ ਕਰਨ ਦੇ ਕਦਮ ਦਾ ਸਮਰਥਨ ਨਹੀਂ ਕਰਦੇ। ਇਹ ਵੀ ਪੜ੍ਹੋ: ਚੰਡੀਗੜ੍ਹ: ਉਪ-ਰਾਸ਼ਟਰਪਤੀ ਦੀ ਫੇਰੀ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ 'ਚ ਮਾਮੂਲੀ ਬਦਲਾਅ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇੱਕ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ ਜੋ ਕਿ ਪਿਛਲੇ ਹਫ਼ਤੇ ਵਾਪਰੀ ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਵਿਸ਼ੇਸ਼ ਜਾਂਚ ਕਰੇਗੀ, ਇਸ ਝੜਪ ਵਿੱਚ ਪਟਿਆਲਾ ਚਾਰ ਲੋਕ ਜ਼ਖਮੀ ਹੋ ਗਏ ਸਨ। ਇਹ ਐਸਆਈਟੀ ਮਹਿਤਾਬ ਸਿੰਘ ਦੀ ਨਿਗਰਾਨੀ ਹੇਠ ਬਣਾਈ ਗਈ ਹੈ। ਐਸਆਈਟੀ ਦੇ ਹੋਰ ਮੈਂਬਰਾਂ ਵਿੱਚ ਦੋ ਡਿਪਟੀ ਪੁਲਿਸ ਸੁਪਰਡੈਂਟ ਅਤੇ ਕੋਤਵਾਲੀ ਥਾਣੇ ਦੇ ਸਟੇਸ਼ਨ ਹਾਊਸ ਅਫਸਰ ਸ਼ਾਮਲ ਹਨ। -PTC News