ਟਵਿੱਟਰ ਇੰਡੀਆ ਦੇ MD ਨੂੰ ਗਾਜ਼ੀਆਬਾਦ ਪੁਲਿਸ ਨੇ ਭੇਜਿਆ ਨੋਟਿਸ, 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ
ਗਾਜ਼ੀਆਬਾਦ : ਕੇਂਦਰ ਸਰਕਾਰ ਅਤੇ ਮਾਈਕ੍ਰੋ ਬਲੌਗਿੰਗ ਸੋਸ਼ਲ ਮੀਡੀਆ ਸਾਈਟ ਟਵਿੱਟਰ ਵਿਚਾਲੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਕ ਪਾਸੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਟਵਿੱਟਰ ਖ਼ਿਲਾਫ਼ ਲਗਾਤਾਰ ਬਿਆਨ ਦੇ ਰਹੇ ਹਨ, ਉਥੇ ਹੀ ਗਾਜ਼ੀਆਬਾਦ ਪੁਲਿਸ ਨੇ ਵੀ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਅਤੇ ਉਸਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਟਵਿੱਟਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।
[caption id="attachment_507625" align="aligncenter" width="275"]
ਟਵਿੱਟਰ ਇੰਡੀਆ ਦੇ MD ਨੂੰ ਗਾਜ਼ੀਆਬਾਦ ਪੁਲਿਸ ਨੇ ਭੇਜਿਆ ਨੋਟਿਸ, 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ
ਗਾਜ਼ੀਆਬਾਦ ਪੁਲਿਸ ਨੇ ਹੁਣ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਹੇਸ਼ਵਰੀ ਨੂੰ ਇੱਕ ਨੋਟਿਸ ਭੇਜਿਆ ਹੈ। ਇਹ ਨੋਟਿਸ ਭੇਜਦਿਆਂ ਗਾਜ਼ੀਆਬਾਦ ਪੁਲਿਸ ਨੇ ਟਵਿੱਟਰ ਇੰਡੀਆ ਦੇ ਐਮਡੀ ਨੂੰ 7 ਦਿਨਾਂ ਦੇ ਅੰਦਰ ਲੋਨੀ ਬਾਰਡਰ ਪੁਲਿਸ ਥਾਣੇ ਆ ਕੇ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਮਨੀਸ਼ ਮਹੇਸ਼ਵਰੀ ਟਵਿੱਟਰ ਕਮਿਊਨੀਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹਨ।
[caption id="attachment_507624" align="aligncenter" width="300"]
ਟਵਿੱਟਰ ਇੰਡੀਆ ਦੇ MD ਨੂੰ ਗਾਜ਼ੀਆਬਾਦ ਪੁਲਿਸ ਨੇ ਭੇਜਿਆ ਨੋਟਿਸ, 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ[/caption]
ਗਾਜ਼ੀਆਬਾਦ ਪੁਲਿਸ ਨੇ 160 ਸੀਆਰਪੀਸੀ ਤਹਿਤ ਮਨੀਸ਼ ਮਹੇਸ਼ਵਰੀ ਨੂੰ ਇਹ ਨੋਟਿਸ ਭੇਜਿਆ ਹੈ। ਨੋਟਿਸ ਵਿਚ ਗਾਜ਼ੀਆਬਾਦ ਪੁਲਿਸ ਨੇ ਟਵਿੱਟਰ ਨੂੰ ਲੋਨੀ ਵਿਚ ਦਰਜ ਐਫਆਈਆਰ ਬਾਰੇ ਦੱਸਦੇ ਹੋਏ ਕਿਹਾ ਕਿ ਕੁਝ ਲੋਕਾਂ ਵੱਲੋਂ ਫਿਰਕੂ ਨਫ਼ਰਤ ਵਾਲੇ ਟਵੀਟ ਕੀਤੇ ਗਏ ਸਨ ਪਰ ਟਵਿੱਟਰ ਨੇ ਕੋਈ ਕਾਰਵਾਈ / ਨੋਟਿਸ ਨਹੀਂ ਲਿਆ। ਉਸੇ ਸਮੇਂ ਦੇਸ਼ / ਰਾਜ, ਸਮਾਜ ਵਿੱਚ ਨਫ਼ਰਤ ਵਾਲੇ ਲੇਖਾਂ ਨੂੰ ਉਤਸ਼ਾਹਤ ਕੀਤਾ ਗਿਆ, ਸਮਾਜ ਵਿਰੋਧੀ ਲੇਖਾਂ ਨੂੰ ਨਿਰੰਤਰ ਵਾਇਰਲ ਹੋਣ ਦਿੱਤਾ ਗਿਆ।
[caption id="attachment_507626" align="aligncenter" width="300"]
ਟਵਿੱਟਰ ਇੰਡੀਆ ਦੇ MD ਨੂੰ ਗਾਜ਼ੀਆਬਾਦ ਪੁਲਿਸ ਨੇ ਭੇਜਿਆ ਨੋਟਿਸ, 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ[/caption]
ਪੁਲਿਸ ਅਤੇ ਪੀੜਤ ਪਰਿਵਾਰ ਦੇ ਵੱਖਰੇ -ਵੱਖਰੇ ਬਿਆਨ
ਦਰਅਸਲ ਸਾਰਾ ਮਾਮਲਾ ਸੂਫੀ ਅਬਦੁੱਲ ਸਮਦ ਨਾਮ ਦੇ ਇਕ ਬਜ਼ੁਰਗ ਵਿਅਕਤੀ ਨਾਲ ਜੁੜਿਆ ਹੋਇਆ ਹੈ। ਉਸ ਦੇ ਨਾਲ 5 ਜੂਨ ਨੂੰ ਕੁੱਟਮਾਰ ਕੀਤੀ ਗਈ ਸੀ। ਸਮਦ ਨੇ ਇਕ ਸਪਾ ਦੇ ਨੇਤਾ ਨਾਲ ਫੇਸਬੁੱਕ ਲਾਈਵ ਵਿਚ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਉਸ ਨੂੰ 'ਵੰਦੇ ਮਾਤਰਮ' ਬੋਲਣ ਲਈ ਕਿਹਾ ਅਤੇ 'ਜੈ ਸ਼੍ਰੀ ਰਾਮ' ਦੇ ਜ਼ਬਰਦਸਤੀ ਨਾਅਰੇ ਲਗਵਾਏ। ਨਾਲ ਹੀ ਉਸ ਦੀ ਦਾੜ੍ਹੀ ਵੀ ਕੱਟ ਦਿੱਤੀ ਗਈ ਸੀ।
[caption id="attachment_507627" align="aligncenter" width="300"]
ਟਵਿੱਟਰ ਇੰਡੀਆ ਦੇ MD ਨੂੰ ਗਾਜ਼ੀਆਬਾਦ ਪੁਲਿਸ ਨੇ ਭੇਜਿਆ ਨੋਟਿਸ, 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ[/caption]
ਯੂਪੀ ਪੁਲਿਸ ਨੇ ਹਾਲਾਂਕਿ ਕਿਹਾ ਹੈ ਕਿ ਇਸ ਘਟਨਾ ਵਿੱਚ ਕੋਈ ਫਿਰਕੂ ਰੰਗ ਨਹੀਂ ਹੈ। ਪੁਲਿਸ ਦੇ ਅਨੁਸਾਰ ਪੀੜਤ ਅਤੇ ਦੋਸ਼ੀ ਦੋਵੇਂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਪੁਲਿਸ ਦੇ ਅਨੁਸਾਰ ਬਜ਼ੁਰਗ ਵਿਅਕਤੀ ਤਵੀਤ ਵੇਚਣ ਦਾ ਕੰਮ ਕਰਦਾ ਹੈ। ਉਸਨੇ ਮੁਲਜ਼ਮ ਨੂੰ ਤਵੀਤ ਵੇਚੇ ਸੀ ਪਰ ਉਸਦਾ ਅਸਰ ਨਾ ਦਿਖਣ 'ਤੇ ਗੁੱਸੇ ਵਿੱਚ ਆਏ ਦੋਸ਼ੀਆਂ ਨੇ ਉਸਦੀ ਕੁੱਟਮਾਰ ਕਰ ਦਿੱਤੀ।
ਪੜ੍ਹੋ ਹੋਰ ਖ਼ਬਰਾਂ : ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ
[caption id="attachment_507624" align="aligncenter" width="300"]
ਟਵਿੱਟਰ ਇੰਡੀਆ ਦੇ MD ਨੂੰ ਗਾਜ਼ੀਆਬਾਦ ਪੁਲਿਸ ਨੇ ਭੇਜਿਆ ਨੋਟਿਸ, 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ[/caption]
ਬਜ਼ੁਰਗ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਦੂਜੇ ਪਾਸੇ ਪੀੜਤ ਦਾ ਪਰਿਵਾਰ ਪੁਲਿਸ ਦੇ ਦਾਅਵਿਆਂ ਨੂੰ ਖ਼ਾਰਜ ਕਰ ਰਿਹਾ ਹੈ। ਅਬਦੁੱਲ ਸਮਦ ਦੇ ਬੇਟੇ ਦਾ ਬਿਆਨ ਵੀ ਮੀਡੀਆ ਵਿੱਚ ਆਇਆ ,ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਉਸਦੇ ਪਰਿਵਾਰ ਵਿੱਚ ਕੋਈ ਵੀ ਤਵੀਤਵੇਚਣ ਦਾ ਕੰਮ ਨਹੀਂ ਕਰਦਾ ਅਤੇ ਪੁਲਿਸ ਗਲਤ ਜਾਣਕਾਰੀ ਦੇ ਰਹੀ ਹੈ।
-PTCNews
Ghaziabad Police sent legal notice to Managing Director of Twitter India over viral video of an elderly man in Loni being assaulted with the intent of "provoking communal unrest" The MD has been asked to come to the Police Station Loni Border & record the statement within 7 days pic.twitter.com/u5Ct8Omq6l — ANI UP (@ANINewsUP) June 18, 2021